ਜਿਲ੍ਹਾ ਮੋਗਾ (ਪੰਜਾਬ) ਦੇ ਪਿੰਡ ਮਾਂਗੇਵਾਲਾ ਤੋਂ ਆਪਣੇ ਸਹੁਰੇ ਨਾਲ ਕਬੱਡੀ ਟੂਰਨਾਮੈਂਟ ਵਿੱਚ ਭਾਗ ਲੈਣ ਜਾ ਰਹੀ ਇੱਕ ਕਬੱਡੀ ਖਿਡਾਰਨ ਦੀ ਮੌ-ਤ ਹੋ ਜਾਣ ਦਾ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕਬੱਡੀ ਖਿਡਾਰਨ ਦੀ ਸਕੂਟਰੀ ਟੋਏ ਵਿੱਚ ਡਿੱਗਣ ਕਾਰਨ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ ਖਿਡਾਰਨ ਦੀ ਮੌ-ਤ ਹੋ ਗਈ। ਮ੍ਰਿਤਕਾ ਦੀ ਦੇਹ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਪੁਲਿਸ ਨੇ ਮ੍ਰਿਤਕਾ ਦੇ ਪਤੀ ਦੇ ਬਿਆਨਾਂ ਦੇ ਆਧਾਰ ਉਤੇ ਕਾਰਵਾਈ ਕਰਦੇ ਹੋਏ ਪੋਸਟ ਮਾਰਟਮ ਕਰਵਾ ਕੇ ਦੇਹ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ। ਮ੍ਰਿਤਕਾ ਖਿਡਾਰਨ ਦੀ ਪਹਿਚਾਣ ਜਸਵੀਰ ਕੌਰ ਉਰਫ਼ ਰਿੰਕੂ ਭੈਣੀ ਉਮਰ 28 ਪਤਨੀ ਗੁਰਚਰਨ ਸਿੰਘ ਵਾਸੀ ਮਾਂਗੇਵਾਲਾ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਜਸਵੀਰ ਕੌਰ ਦੇ ਰਿਸ਼ਤੇਦਾਰ ਨਿਰਭੈ ਸਿੰਘ ਨੇ ਦੱਸਿਆ ਹੈ ਕਿ ਜਸਵੀਰ ਕੌਰ ਦਾ ਵਿਆਹ ਦੋ ਸਾਲ ਪਹਿਲਾਂ ਗੁਰਚਰਨ ਸਿੰਘ ਪੁੱਤਰ ਰਣਜੀਤ ਸਿੰਘ ਨਾਲ ਹੋਇਆ ਸੀ। ਉਹ ਕਬੱਡੀ ਦੀ ਚੰਗੀ ਖਿਡਾਰਨ ਸੀ। ਜਸਵੀਰ ਕੌਰ ਨੇ ਪਿਛਲੇ ਸਾਲਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਵਾਏ ਕਬੱਡੀ ਦੇ ਟੂਰਨਾਮੈਂਟ ਵਿੱਚ ਵਿਸ਼ਵ ਕੱਪ ਜਿੱਤਣ ਵਿੱਚ ਵੀ ਯੋਗਦਾਨ ਪਾਇਆ ਸੀ।
ਬੁੱਧਵਾਰ ਨੂੰ ਜਸਵੀਰ ਕੌਰ ਆਪਣੇ ਸਹੁਰੇ ਰਣਜੀਤ ਸਿੰਘ ਨਾਲ ਪਿੰਡ ਤੋਂ ਆਪਣੇ ਸਕੂਟਰੀ ਉਤੇ ਤਲਵੰਡੀ ਭਾਈ ਵਿਖੇ ਕਰਵਾਏ ਜਾਣ ਵਾਲੇ ਕਬੱਡੀ ਟੂਰਨਾਮੈਂਟ ਵਿਚ ਭਾਗ ਲੈਣ ਜਾ ਰਹੀ ਸੀ। ਤਦ ਰਸਤੇ ਵਿਚ ਮਿੱਟੀ ਨਾਲ ਭਰੀ ਇਕ ਟ੍ਰੈਕਟਰ ਟ੍ਰਾਲੀ ਨੂੰ ਪਾਰ ਕਰਦੇ ਸਮੇਂ ਉਸ ਦੀ ਸਕੂਟਰੀ ਦਾ ਅਗਲਾ ਟਾਇਰ ਟੋਏ (ਖੱਡੇ) ਵਿਚ ਫੱਸ ਗਿਆ, ਜਿਸ ਕਾਰਨ ਜਸਵੀਰ ਕੌਰ ਸੜਕ ਉਤੇ ਡਿੱਗ ਗਈ ਅਤੇ ਟ੍ਰੈਕਟਰ ਟ੍ਰਾਲੀ ਦੇ ਟਾਇਰਾਂ ਦੀ ਲਪੇਟ ਵਿਚ ਆ ਗਈ। ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਦੂਜੇ ਪਾਸੇ ਥਾਣਾ ਸਦਰ ਦੀ ਮਹਿਲਾ ਏ. ਐਸ. ਆਈ. ਵੀਰਪਾਲ ਕੌਰ ਨੇ ਦੱਸਿਆ ਕਿ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉਤੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ।