ਹਰਿਆਣਾ ਦੇ ਕਰਨਾਲ ਵਿਚ ਇਕ ਘਰ ਵਿਚ ਰੱਖੀ ਦ-ਰ-ਦ ਨਿਵਾਰਕ ਦਵਾਈ ਲੈਣ ਨਾਲ ਔਰਤ ਦੀ ਮੌ-ਤ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਔਰਤ ਦੇ ਪੇਟ ਵਿਚ ਦਰਦ ਹੋਇਆ ਸੀ। ਉਸ ਨੇ ਘਰ ਵਿੱਚ ਰੱਖੀ ਦਰਦ ਹਟਾਉਣ ਦੀ ਦਵਾਈ ਲੈ ਲਈ। ਇਸ ਤੋਂ ਬਾਅਦ ਔਰਤ ਦੀ ਸਿਹਤ ਲਗਾਤਾਰ ਹੀ ਵਿਗੜਦੀ ਗਈ। ਉਸ ਨੂੰ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਉਸ ਦੀ ਮੌ-ਤ ਹੋ ਗਈ। ਮ੍ਰਿਤਕ ਔਰਤ ਪਿੰਡ ਉੱਚਾ ਸਮਾਣਾ ਦੀ ਰਹਿਣ ਵਾਲੀ ਸੀ ਅਤੇ 5 ਜੁਆਕਾਂ ਦੀ ਮਾਂ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਸੀਮਾ ਉਮਰ 28 ਸਾਲ ਦਾ ਵਿਆਹ 10 ਸਾਲ ਪਹਿਲਾਂ ਸ਼ਮਸ਼ੇਰ ਨਾਲ ਹੋਇਆ ਸੀ। ਸੀਮਾ ਨੂੰ ਵੀਰਵਾਰ ਦੀ ਦੁਪਹਿਰ ਨੂੰ ਅਚਾ-ਨਕ ਪੇਟ ਵਿਚ ਦਰਦ ਹੋਇਆ ਸੀ। ਪਤੀ ਸ਼ਮਸ਼ੇਰ ਨੇ ਦੱਸਿਆ ਕਿ ਉਹ ਕੰਮ ਉਤੇ ਗਿਆ ਹੋਇਆ ਸੀ। ਸੂਚਨਾ ਮਿਲਦੇ ਹੀ ਉਹ ਤੁਰੰਤ ਘਰ ਆ ਗਿਆ ਅਤੇ ਪਿੰਡ ਤੋਂ ਮੁਕੇਸ਼ ਨਾਮ ਦੇ ਡਾਕਟਰ ਨੂੰ ਬੁਲਾਇਆ। ਜਿਸ ਨੇ ਉਸ ਦਾ ਹਾਲ ਦੇਖ ਕੇ ਕਿਹਾ ਕਿ ਸੀਮਾ ਦੀ ਹਾ-ਲ-ਤ ਬਹੁਤ ਗੰਭੀਰ ਹੈ, ਉਸ ਨੂੰ ਹਸਪਤਾਲ ਲੈ ਕੇ ਜਾਓ।
ਸ਼ਮਸ਼ੇਰ ਨੇ ਦੱਸਿਆ ਕਿ ਉਸ ਨੂੰ ਇਹ ਵੀ ਨਹੀਂ ਪਤਾ ਕਿ ਉਸ ਦੀ ਪਤਨੀ ਨੇ ਕਿਹੜੀ ਦਵਾਈ ਲੈ ਲਈ ਹੈ।
ਪਤੀ ਸ਼ਮਸ਼ੇਰ ਨੇ ਦੱਸਿਆ ਕਿ ਸੀਮਾ ਨਾਲ ਵਿਆਹ ਕਰਨ ਤੋਂ ਬਾਅਦ ਉਸ ਦੇ 5 ਜੁਆਕ ਹੋਏ। ਜਿਨ੍ਹਾਂ ਵਿੱਚ 3 ਧੀਆਂ ਅਤੇ 2 ਪੁੱਤਰ ਹਨ। ਵੱਡੀ ਧੀ ਦਾ ਨਾਂ ਵੰਸ਼ਿਕਾ ਹੈ, ਜਿਸ ਦੀ ਉਮਰ 7 ਸਾਲ ਦੀ ਹੈ। ਉਸ ਦਾ ਛੋਟਾ ਪੁੱਤਰ 5 ਸਾਲ ਦਾ ਵੀਰ ਅਤੇ 3 ਸਾਲ ਦਾ ਲਵੀਸ਼ ਹੈ। ਇਸ ਤੋਂ ਇਲਾਵਾ ਦੀਪਾਂਸ਼ੀ ਅਤੇ ਸ਼ਿਵਾਨੀ ਇੱਕ ਸਾਲ ਦੀਆਂ ਦੋ ਜੁੜਵਾ ਧੀਆਂ ਹਨ। ਅਜੇ ਇਕ ਸਾਲ ਪਹਿਲਾਂ ਹੀ ਔਰਤ ਨੇ ਜੁੜਵਾ ਧੀਆਂ ਨੂੰ ਜਨਮ ਦਿੱਤਾ ਸੀ। ਦੋਵੇਂ ਪਤੀ-ਪਤਨੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਜੁਆਕਾਂ ਦਾ ਪਾਲਣ-ਪੋਸ਼ਣ ਕਰ ਰਹੇ ਸਨ। ਸੀਮਾ ਦੀ ਮੌ-ਤ ਹੋਣ ਤੋਂ ਬਾਅਦ ਪੰਜ ਜੁਆਕਾਂ ਦੇ ਸਿਰ ਤੋਂ ਹਮੇਸ਼ਾ ਲਈ ਮਾਂ ਦਾ ਛਾਇਆ ਉਠ ਗਿਆ।
ਪਤਨੀ ਨੂੰ ਮੋਟਰਸਾਈਕਲ ਉਤੇ ਲੈਕੇ ਪਹੁੰਚਿਆ ਹਸਪਤਾਲ
ਸ਼ਮਸ਼ੇਰ ਨੇ ਦੱਸਿਆ ਕਿ ਸੀਮਾ ਦੀ ਤਬੀਅਤ ਵਿ-ਗ-ੜ-ਦੀ ਦੇਖ ਕੇ ਉਹ ਉਸ ਨੂੰ ਮੋਟਰਸਾਈਕਲ ਉਤੇ ਨਿੱਜੀ ਹਸਪਤਾਲ ਲੈ ਗਿਆ। ਉਹ ਮਧੂਬਨ ਨੇੜੇ ਹਸਪਤਾਲ ਵਿਚ ਗਿਏ। ਉਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਪਰ ਉਸ ਦੇ ਹਾਲ ਵਿਚ ਕੋਈ ਸੁਧਾਰ ਨਹੀਂ ਹੋਇਆ। ਵੀਰਵਾਰ ਦੇਰ ਸ਼ਾਮ ਉਸ ਦੀ ਮੌ-ਤ ਹੋ ਗਈ।
ਪੋਸਟ ਮਾਰਟਮ ਤੋਂ ਬਾਅਦ ਦੇਹ ਪਰਿਵਾਰ ਨੂੰ ਸੌਂਪੀ
ਇਸ ਮਾਮਲੇ ਸਬੰਧੀ ਥਾਣਾ ਮਧੂਬਨ ਦੇ ਜਾਂਚ ਅਧਿਕਾਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ੁੱਕਰਵਾਰ ਦੁਪਹਿਰ ਔਰਤ ਦੀ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਰਿਪੋਰਟ ਆਉਣ ਤੋਂ ਬਾਅਦ ਮੌ-ਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਜਾਵੇਗਾ।