ਹਰਿਆਣਾ ਦੇ ਕੁਰੂਕਸ਼ੇਤਰ ਵਿਚ ਮਾਂ ਅਤੇ ਦੋ ਜੁਆਕਾਂ ਦੀ ਮੌ-ਤ ਦੇ ਮਾਮਲੇ ਵਿਚ ਵੱਡਾ ਖੁ-ਲਾ-ਸਾ ਹੋਇਆ ਹੈ। ਪਤੀ ਨੇ ਹੀ ਆਪਣੀ ਪਤਨੀ ਅਤੇ ਦੋ ਜੁਆਕਾਂ ਨੂੰ ਜ਼-ਹਿ-ਰ ਦੇ ਕੇ ਮਾ-ਰ ਦਿੱਤਾ। ਇਸ ਤੋਂ ਬਾਅਦ ਉਸ ਨੇ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰਨ ਦੀ ਖੁਦ ਵੀ ਕੋਸ਼ਿਸ਼ ਕੀਤੀ ਪਰ ਨੇੜੇ ਦੇ ਲੋਕਾਂ ਨੇ ਉਸ ਨੂੰ ਬਚਾ ਲਿਆ। ਉਸ ਨੂੰ ਐਲ. ਐਨ. ਜੇ. ਪੀ. ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਔਰਤ ਰੀਨਾ ਉਮਰ 30 ਸਾਲ ਅਤੇ ਉਸ ਦੀ ਸਾਢੇ 3 ਸਾਲ ਦੀ ਧੀ ਰੀਆ ਅਤੇ ਡੇਢ ਸਾਲ ਦੀ ਕ੍ਰਿਆਂਸ ਪਿੰਡ ਸ਼ਾਂਤੀ ਨਗਰ (ਕੁਰੜੀ) ਦੇ ਰਹਿਣ ਵਾਲੇ ਸਨ।
ਅਮਰੀਕਾ ਜਾਣ ਲਈ ਮੰਗ ਰਿਹਾ ਸੀ ਪੈਸੇ
ਇਸ ਮਾਮਲੇ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਉਥੇ ਪਹੁੰਚੇ ਭਰਾ ਸੰਜੀਵ ਕੁਮਾਰ ਵਾਸੀ ਨਨਹੇੜਾ ਜ਼ਿਲ੍ਹਾ ਪਟਿਆਲਾ ਨੇ ਦੱਸਿਆ ਕਿ ਉਸ ਦਾ ਜੀਜਾ ਰਾਕੇਸ਼ ਕੁਮਾਰ ਉਮਰ 30 ਸਾਲ ਅਮਰੀਕਾ ਜਾਣਾ ਚਾਹੁੰਦਾ ਸੀ। ਅਮਰੀਕਾ ਜਾਣ ਲਈ ਉਹ ਉਸ ਦੀ ਭੈਣ ਨੂੰ ਪੇਕੇ ਘਰ ਤੋਂ ਪੈਸੇ ਲਿਆਉਣ ਲਈ ਤੰ-ਗ ਪ੍ਰੇ-ਸ਼ਾ-ਨ ਕਰਦਾ ਸੀ।
ਉਸ ਦੇ ਸਹੁਰੇ ਪਰਿਵਾਰ ਦੇ ਲੋਕ, ਸਹੁਰਾ ਸੁਰੇਸ਼ ਕੁਮਾਰ, ਸੱਸ ਬਾਲਾ ਦੇਵੀ, ਜੇਠ ਸ਼ਿਆਮ ਲਾਲ ਅਤੇ ਜਠਾਣੀ ਮਮਤਾ ਉਸ ਦੀ ਭੈਣ ਦੀ ਕੁੱਟ-ਮਾਰ ਕਰਦੇ ਸਨ। ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰਾਕੇਸ਼ ਨੇ ਉਸ ਦੀ ਭੈਣ ਅਤੇ ਦੋਵੇਂ ਜੁਆਕਾਂ ਦਾ ਕ-ਤ-ਲ ਕਰ ਦਿੱਤਾ ਹੈ। ਦੋਸ਼ੀ ਨੇ ਆਪਣੇ ਬਚਾਅ ਲਈ ਖੁਦ ਵੀ ਫਾ-ਹਾ ਲਾਉਣ ਦੀ ਕੋਸ਼ਿਸ਼ ਕੀਤੀ।
ਪਤੀ ਸਮੇਤ 5 ਲੋਕਾਂ ਖਿਲਾਫ ਮਾਮਲਾ ਦਰਜ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਝਾਂਸਾ ਥਾਣਾ ਇੰਚਾਰਜ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਉਤੇ ਰਾਕੇਸ਼ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰ ਲਿਆ ਹੈ। ਤਿੰਨੋਂ ਦੇਹਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਘ-ਟ-ਨਾ ਤੋਂ ਪਹਿਲਾਂ ਵੀ ਹੋਇਆ ਸੀ ਝ-ਗ-ੜਾ
ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਕ-ਤ-ਲ ਤੋਂ ਪਹਿਲਾਂ ਰਾਕੇਸ਼ ਅਤੇ ਰੀਨਾ ਵਿੱਚ ਦਾਜ ਨੂੰ ਲੈ ਕੇ ਝ-ਗ-ੜਾ ਹੋਇਆ ਸੀ। ਝ-ਗ-ੜੇ ਤੋਂ ਬਾਅਦ ਹੀ ਰਾਕੇਸ਼ ਨੇ ਕ-ਤ-ਲ ਕਰ ਦਿੱਤਾ। ਫਿਲਹਾਲ ਰਾਕੇਸ਼ ਦਾ ਹਾਲ ਵੀ ਨਾਜ਼ੁਕ ਬਣਿਆ ਹੋਇਆ ਹੈ। ਉਸ ਦਾ ਕਰਨਾਲ ਦੇ ਕਲਪਨਾ ਚਾਵਲਾ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।