ਪੰਜਾਬ ਵਿਚ (ਜਿਲ੍ਹਾ ਮੁਹਾਲੀ) ਡੇਰਾਬੱਸੀ ਦੇ ਐਸ. ਬੀ. ਪੀ. ਸੋਸਾਇਟੀ ਦੇ ਫਲੈਟ ਦੀ ਉਪਰਲੀ ਮੰਜ਼ਿਲ ਤੋਂ ਡਿੱਗ ਕੇ ਨੌਜਵਾਨ ਦੀ ਸ਼ੱ-ਕੀ ਹਾਲ ਵਿਚ ਮੌ-ਤ ਹੋ ਗਈ। ਮ੍ਰਿਤਕ ਦੀ ਪਹਿਚਾਣ ਅਨਮੋਲ ਬਾਂਸਲ ਉਮਰ 18 ਸਾਲ ਪੁੱਤਰ ਦਿਨੇਸ਼ ਬਾਂਸਲ ਵਾਸੀ ਗਲੀ ਨੰਬਰ 5 ਗੁਲਾਬਗੜ੍ਹ ਰੋਡ ਪ੍ਰੀਤ ਨਗਰ ਡੇਰਾਬੱਸੀ ਦੇ ਰੂਪ ਵਜੋਂ ਹੋਈ ਹੈ। ਇਸ ਘ-ਟ-ਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿਚ ਹੰਗਾਮਾ ਕੀਤਾ। ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਫਲੈਟ ਵਿੱਚ ਬੁਲਾ ਕੇ ਕ-ਤ-ਲ ਕੀਤਾ ਗਿਆ ਹੈ। ਪੁਲਿਸ ਨੇ ਦੇਹ ਨੂੰ ਸਿਵਲ ਹਸਪਤਾਲ ਡੇਰਾਬੱਸੀ ਦੀ ਮੋਰਚਰੀ ਵਿਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਨਮੋਲ 11ਵੀਂ ਮੰਜ਼ਿਲ ਉਤੇ ਰਹਿਣ ਵਾਲੇ ਆਪਣੇ ਦੋਸਤ ਦੇ ਘਰ ਜਨਮ ਦਿਨ ਦੀ ਪਾਰਟੀ ਵਿਚ ਸ਼ਾਮਲ ਹੋਣ ਲਈ ਗਿਆ ਸੀ। ਜਿੱਥੇ ਅਨਮੋਲ ਆਪਣੇ ਦੋਸਤਾਂ ਨਾਲ ਫਲੈਟ ਦੀ ਛੱਤ ਉਤੇ ਸੀ ਕਿ ਅਚਾ-ਨਕ ਉਹ ਹੇਠਾਂ ਡਿੱ-ਗ ਗਿਆ। ਉਸ ਦੇ ਸਾਥੀਆਂ ਨੇ ਉਸ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਮੁਖੀ ਅਜੀਤੇਸ਼ ਕੌਸ਼ਲ ਨੇ ਦੱਸਿਆ ਕਿ ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਮੌਕੇ ਉਤੇ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਨਮੋਲ ਦੀ ਮੌ-ਤ ਅਚਨਚੇਤ ਹਾਦਸਾ ਸੀ ਜਾਂ ਕ-ਤ-ਲ, ਇਸ ਸਬੰਧੀ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।