ਪੰਜਾਬ ਵਿਚ ਅਬੋਹਰ ਦੇ ਪਿੰਡ ਕੁੱਤਿਆਂਵਾਲੀ ਅਤੇ ਖੁੱਬਣ ਦੇ ਵਿਚਕਾਰ ਕੱਲ੍ਹ ਦੇਰ ਸ਼ਾਮ ਨੂੰ ਹੋਏ ਇਕ ਸੜਕ ਹਾਦਸੇ ਵਿੱਚ ਮਾਂ ਅਤੇ ਪੁੱਤ ਦੀ ਮੌ-ਤ ਹੋ ਗਈ। ਜਦੋਂ ਉਹ ਜ਼ਖਮੀ ਲੋਕਾਂ ਨੂੰ ਦੇਖਣ ਲਈ ਸੜਕ ਉਤੇ ਖੜ੍ਹਾ ਸੀ ਤਾਂ ਕਿਸੇ ਅਣਪਛਾਤੇ ਟੈਂਪੂ ਡਰਾਈਵਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਔਰਤ ਦਾ ਪਤੀ ਵਾਲ-ਵਾਲ ਬਚ ਗਿਆ ਜਦੋਂ ਕਿ ਉਸ ਦੀ ਪਤਨੀ ਅਤੇ ਜੁਆਕ ਦੀ ਦੁਖ-ਦਾਈ ਮੌ-ਤ ਹੋ ਗਈ। ਇਸ ਮਾਮਲੇ ਵਿਚ ਸੀਤੋ ਚੌਂਕੀ ਪੁਲਿਸ ਨੇ ਅਣਪਛਾਤੇ ਟੈਂਪੂ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਕੁੱਤਿਆਂਵਾਲੀ ਵਾਸੀ ਮਲਕੀਤ ਸਿੰਘ ਉਮਰ 27 ਸਾਲ ਪੁੱਤਰ ਸਵ. ਕੁਲਵੰਤ ਸਿੰਘ ਸ਼ਾਮ ਨੂੰ ਕਰੀਬ 6.30 ਵਜੇ ਆਪਣੀ ਪਤਨੀ ਦੀਪੂ ਉਮਰ ਕਰੀਬ 26 ਸਾਲ ਦੇ ਨਾਲ ਆਪਣੇ ਚਾਰ ਸਾਲਾ ਪੁੱਤਰ ਅਭਿਜੋਤ ਦੀ ਦਵਾਈ ਲੈਣ ਲਈ ਮੋਟਰਸਾਇਕਲ ਉਤੇ ਸਵਾਰ ਹੋ ਕੇ ਪਿੰਡ ਖੁੱਬਣ ਜਾ ਰਹੇ ਸੀ ਕਿ ਕਰੀਬ ਅੱਧਾ ਘੰਟਾ ਪਹਿਲਾਂ ਇਸ ਰਸਤੇ ਉੱਤੇ ਹੀ ਇਕ ਮੋਟਰਸਾਈਕਲ ਅਤੇ ਇਕ ਸਾਈਕਲ ਦੀ ਟੱਕਰ ਵਿਚ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਦੇਖਣ ਅਤੇ ਬਚਾਉਣ ਲਈ ਮਲਕੀਤ ਸਿੰਘ ਨੇ ਵੀ ਆਪਣਾ ਮੋਟਰਸਾਈਕਲ ਉਥੇ ਰੋਕ ਲਿਆ।
ਪਹਿਲਾਂ ਮੋਟਰਸਾਇਕਲ ਅਤੇ ਸਾਇਕਲ ਦੀ ਹੋਈ ਸੀ ਟੱਕਰ
ਜਦੋਂ ਮਲਕੀਤ ਸਿੰਘ ਦੀ ਪਤਨੀ ਆਪਣੇ ਜੁਆਕ ਨੂੰ ਲੈ ਕੇ ਸੜਕ ਉਤੇ ਟਾਰਚ ਲੈ ਕੇ ਖੜ੍ਹੀ ਸੀ ਤਾਂ ਇਸੇ ਦੌਰਾਨ ਉਲਟ ਦਿਸ਼ਾ ਤੋਂ ਆ ਰਹੇ ਵਾਹਨ ਜਿਸ ਦੀਆਂ ਲਾਇਟਾਂ ਨਹੀਂ ਸਨ ਦੇ ਡਰਾਈਵਰ ਨੇ ਦੀਪੂ ਕੌਰ ਅਤੇ ਜੁਆਕ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਦੋਵੇਂ ਬੁ-ਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜਿਸ ਤੋਂ ਬਾਅਦ ਮਲਕੀਤ ਸਿੰਘ ਸਥਾਨਕ ਲੋਕਾਂ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਬਠਿੰਡਾ ਲੈ ਕੇ ਜਾ ਰਿਹਾ ਸੀ ਕਿ ਰਸਤੇ ਵਿੱਚ ਹੀ ਦੋਵਾਂ ਦੀ ਮੌ-ਤ ਹੋ ਗਈ।
ਦੋਸ਼ੀ ਖਿਲਾਫ ਹੋਇਆ ਮਾਮਲਾ ਦਰਜ
ਇਸ ਮਾਮਲੇ ਸਬੰਧੀ ਸੂਚਨਾ ਮਿਲਣ ਉਤੇ ਸੀਤੋ ਚੌਕੀ ਦੇ ਏ. ਐੱਸ. ਆਈ. ਬਲਬੀਰ ਸਿੰਘ ਮੌਕੇ ਉਤੇ ਪਹੁੰਚੇ ਅਤੇ ਮਲਕੀਤ ਸਿੰਘ ਦੇ ਬਿਆਨਾਂ ਉਤੇ ਅਣਪਛਾਤੇ ਟੈਂਪੂ ਡਰਾਈਵਰ ਖਿਲਾਫ ਧਾਰਾ 304ਏ ਤਹਿਤ ਮਾਮਲਾ ਦਰਜ ਕਰ ਲਿਆ। ਏ. ਐਸ. ਆਈ. ਨੇ ਦੱਸਿਆ ਕਿ ਇਸ ਘ-ਟ-ਨਾ ਨੂੰ ਅੰਜਾਮ ਦੇਣ ਵਾਲੇ ਟੈਂਪੂ ਡਰਾਈਵਰ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।