ਜਨਮ-ਦਿਨ ਦੀ ਪਾਰਟੀ ਦੌਰਾਨ ਹੋਏ ਫਾਇਰ, 11 ਸਾਲਾਂ ਬਾਅਦ ਅਮਰੀਕਾ ਤੋਂ ਆਏ NRI ਨੇ ਤਿਆਗੇ ਪ੍ਰਾਣ, ਤਿੰਨ ਦਿਨਾਂ ਨੂੰ ਜਾਣਾ ਸੀ ਵਾਪਸ

Punjab

ਜਿਲ੍ਹਾ ਜਲੰਧਰ (ਪੰਜਾਬ) ਵਿੱਚ ਇੱਕ ਰਿਜ਼ੋਰਟ ਵਿੱਚ ਇੱਕ ਜੁਆਕ ਦੇ ਜਨਮ-ਦਿਨ ਦੀ ਪਾਰਟੀ ਦੌਰਾਨ ਦੋ ਰਿਸ਼ਤੇਦਾਰਾਂ ਵਿੱਚ ਝ-ੜ-ਪ ਹੋ ਗਈ। ਇਹ ਮਾਮਲਾ ਇੰਨਾ ਵੱਧ ਗਿਆ ਕਿ ਤਰਨਤਾਰਨ ਤੋਂ ਆਏ ਇੱਕ ਰਿਸ਼ਤੇਦਾਰ ਨੇ ਫਾਇਰ ਕਰ ਦਿੱਤੇ। ਇਸ ਘ-ਟ-ਨਾ ਵਿੱਚ 11 ਸਾਲ ਬਾਅਦ ਅਮਰੀਕਾ ਤੋਂ ਆਏ ਐਨ. ਆਰ. ਆਈ. ਦਿਲਜੀਤ ਸਿੰਘ ਨੂੰ ਦੋ ਗੋ-ਲੀ-ਆਂ ਲੱਗ ਗਈਆਂ। ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ।

ਤਰਨਤਾਰਨ ਦੇ ਰਹਿਣ ਵਾਲੇ ਐਨ. ਆਰ. ਆਈ. ਦਿਲਜੀਤ ਸਿੰਘ ਦੀ ਦੇਹ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਥਾਣਾ ਰਾਮਾਮੰਡੀ ਦੀ ਪੁਲਿਸ ਨੇ ਦੋਸ਼ੀ ਪਾਏ ਗਏ ਸੁਰਜੀਤ ਸਿੰਘ ਵਾਸੀ ਤਰਨਤਾਰਨ ਅਤੇ ਹੋਰਾਂ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੌਰਾਨ ਇੱਕ ਹੋਰ ਨੌਜਵਾਨ ਨੂੰ ਮਾਮੂਲੀ ਸੱ-ਟਾਂ ਲੱਗ ਗਈਆਂ ਹਨ।

ਘ-ਟ-ਨਾ ਸ਼ਾਮ 6.30 ਵਜੇ ਵਾਪਰੀ

ਇਸ ਮਾਮਲੇ ਸਬੰਧੀ ਪਰਿਵਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋਵੇਂ ਪਰਿਵਾਰ ਤਰਨਤਾਰਨ ਦੇ ਰਹਿਣ ਵਾਲੇ ਹਨ। ਜੁਆਕ ਦੇ ਜਨਮ ਦਿਨ ਦੀ ਪਾਰਟੀ ਲਈ ਢਿੱਲੋਂ ਰਿਜ਼ੋਰਟ ਬੁੱਕ ਕੀਤਾ ਗਿਆ ਸੀ। ਸ਼ਾਮ ਨੂੰ ਕਰੀਬ 6.30 ਵਜੇ ਸੁਰਜੀਤ ਸਿੰਘ ਤੇ ਦਿਲਜੀਤ ਸਿੰਘ ਬਾਥਰੂਮ ਗਏ ਸਨ। ਇਸ ਦੌਰਾਨ ਬਾਥਰੂਮ ਨੇੜੇ ਦੋਵਾਂ ਵਿਚਕਾਰ ਝ-ਗ-ੜਾ ਹੋ ਗਿਆ। ਪਹਿਲਾਂ ਦੋਵਾਂ ਵਿਚਾਲੇ ਜ਼ਬਰ-ਦਸਤ ਕੁੱਟ-ਮਾਰ ਹੋਈ ਅਤੇ ਫਿਰ ਗੁੱਸੇ ਵਿਚ ਆਏ ਸੁਰਜੀਤ ਸਿੰਘ ਨੇ ਆਪਣੇ ਪਾਸਿਓਂ ਹ-ਥਿ-ਆ-ਰ ਕੱਢ ਲਿਆ ਅਤੇ ਹਵਾ ਵਿਚ ਕਈ ਗੋ-ਲੀ-ਆਂ ਚਲਾਈਆਂ। ਜਿਸ ਤੋਂ ਬਾਅਦ ਦੋਸ਼ੀ ਨੇ ਪਹਿਲੀ ਗੋ-ਲੀ ਦਿਲਜੀਤ ਸਿੰਘ ਦੇ ਸਿਰ ਉਤੇ ਅਤੇ ਦੂਜੀ ਛਾਤੀ ਤੋਂ ਹੇਠਾਂ ਢਿੱਡ ਵਿਚ ਮਾ-ਰ ਦਿੱਤੀ।

ਇਸ ਤੋਂ ਬਾਅਦ ਦੋਸ਼ੀ ਤੁਰੰਤ ਮੌਕੇ ਤੋਂ ਫਰਾਰ ਹੋ ਗਿਆ। ਜਿਸ ਤੋਂ ਬਾਅਦ ਦਿਲਜੀਤ ਸਿੰਘ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਤੁਰੰਤ ਰਾਮਾਂਡੀ ਦੇ ਜੌਹਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ। ਜਿੱਥੇ ਕਰੀਬ ਅੱਧੇ ਘੰਟੇ ਬਾਅਦ ਦਿਲਜੀਤ ਦੀ ਮੌ-ਤ ਹੋ ਗਈ।

ਮ੍ਰਿਤਕ ਨੇ 3 ਦਿਨ ਬਾਅਦ ਪਰਤਣਾ ਸੀ ਵਿਦੇਸ਼

ਜਾਣਕਾਰੀ ਦਿੰਦਿਆਂ ਦਿਲਜੀਤ ਸਿੰਘ ਦੇ ਚਾਚੇ ਦੇ ਲੜਕੇ ਨੇ ਦੱਸਿਆ ਕਿ ਦਿਲਜੀਤ ਸਿੰਘ ਲਗਭਗ 11 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ। ਉਸ ਦੀ ਪੰਜਾਬ ਵਿੱਚ ਕਿਸੇ ਨਾਲ ਕੋਈ ਦੁ-ਸ਼-ਮ-ਣੀ ਨਹੀਂ ਸੀ। ਪਰ ਮਾਮੂਲੀ ਤਕਰਾਰ ਦੌਰਾਨ ਸੁਰਜੀਤ ਸਿੰਘ ਨੇ ਗੋ-ਲੀ ਚਲਾ ਦਿੱਤੀ। ਪਰਿਵਾਰ ਨੇ ਦੱਸਿਆ ਕਿ ਦਿਲਜੀਤ ਸਿੰਘ ਨੇ 3 ਦਿਨਾਂ ਬਾਅਦ ਅਮਰੀਕਾ ਵਾਪਸ ਪਰਤਣਾ ਸੀ। ਪਰ ਇਸ ਤੋਂ ਪਹਿਲਾਂ ਹੀ ਉਸ ਦਾ ਕ-ਤ-ਲ ਕਰ ਦਿੱਤਾ ਗਿਆ।

ਮਾਮਲਾ ਕੀਤਾ ਗਿਆ ਦਰਜ

ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਜਲੰਧਰ ਕਮਿਸ਼ਨਰੇਟ ਦੇ ਏ. ਸੀ. ਪੀ. ਸੈਂਟਰਲ ਨਿਰਮਲ ਸਿੰਘ ਅਤੇ ਥਾਣਾ ਰਾਮਾਮੰਡੀ ਦੀ ਪੁਲਿਸ ਜਾਂਚ ਲਈ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਘਟਨਾ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਸੁਰਜੀਤ ਸਿੰਘ ਅਤੇ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕ-ਤ-ਲ ਅਤੇ ਅਸਲਾ ਐਕਟ ਸਮੇਤ ਵੱਖੋ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੱਤਰਕਾਰ ਭਾਈਚਾਰੇ ਨਾਲ ਗੱਲਬਾਤ ਕਰਦਿਆਂ ਏ. ਸੀ. ਪੀ. ਨਿਰਮਲ ਸਿੰਘ ਨੇ ਦੱਸਿਆ ਕਿ ਪੁਲਿਸ ਟੀਮਾਂ ਦੋਸ਼ੀ ਦਾ ਪਿੱਛਾ ਕਰ ਰਹੀਆਂ ਹਨ। ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *