ਜਿਲ੍ਹਾ ਲੁਧਿਆਣਾ (ਪੰਜਾਬ) ਦੇ ਕਸਬਾ ਜਗਰਾਉਂ ਦੇ ਨੇੜਲੇ ਪਿੰਡ ਗਾਲਿਬ ਖੁਰਦ ਦੇ ਇੱਕ 23 ਸਾਲਾ ਉਮਰ ਦੇ ਨੌਜਵਾਨ ਦਾ ਮਲੇਸ਼ੀਆ ਵਿਚ ਉਸ ਦੇ ਚਾਚੇ ਨੇ ਹੀ ਸਾਥੀਆਂ ਨਾਲ ਮਿਲ ਕੇ ਪੈਸਿਆਂ ਦੇ ਲਾਲਚ ਵਿੱਚ ਕ-ਤ-ਲ ਕਰ ਦਿੱਤਾ। ਕ-ਤ-ਲ ਤੋਂ ਬਾਅਦ ਦੋਸ਼ੀਆਂ ਨੇ ਨੌਜਵਾਨ ਦੀ ਮੌ-ਤ ਨੂੰ ਕੁਦਰਤੀ ਹਾਦਸਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਵਲੋਂ ਬੜੀ ਹੁਸ਼ਿਆਰੀ ਨਾਲ ਉਸ ਦੇ ਚਾਚੇ ਸਮੇਤ 8 ਪੰਜਾਬੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਇੱਕ ਮਲੇਸ਼ੀਅਨ ਦੋਸ਼ੀ ਅਜੇ ਵੀ ਫਰਾਰ ਹੈ।
ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗਾਲਿਬ ਖੁਰਦ ਦਾ ਰਹਿਣ ਵਾਲਾ ਜਸਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਡੇਢ ਸਾਲ ਪਹਿਲਾਂ ਰੋਜ਼ੀ-ਰੋਟੀ ਅਤੇ ਰੁਜ਼ਗਾਰ ਲਈ ਮਲੇਸ਼ੀਆ ਗਿਆ ਸੀ। ਮ੍ਰਿਤਕ ਦੇ ਭਰਾ ਸੁਖਮਿੰਦਰ ਸਿੰਘ ਅਤੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਦੇ ਚਾਚੇ ਜਗਦੇਵ ਸਿੰਘ ਨੇ ਉਸ ਨੂੰ ਮਲੇਸ਼ੀਆ ਬੁਲਾਇਆ ਸੀ। ਜਿਸ ਨੇ ਪੈਸਿਆਂ ਦਾ ਲਾਲਚ ਵਿਚ ਆ ਕੇ, ਇਕ ਮਲੇਸ਼ੀਅਨ ਵਿਅਕਤੀ ਅਤੇ 7 ਹੋਰ ਵਿਅਕਤੀਆਂ ਨਾਲ ਮਿਲ ਕੇ ਜਸਪ੍ਰੀਤ ਸਿੰਘ ਦਾ ਕ-ਤ-ਲ ਕਰ ਦਿੱਤਾ। ਹਾਲਾਂਕਿ ਦੋਸ਼ੀ ਕਾ-ਤ-ਲ ਉਸ ਦਾ ਸਕਾ ਚਾਚਾ ਨਹੀਂ ਹੈ, ਪਰ ਉਹ ਉਸੇ ਪਿੰਡ ਦਾ ਰਹਿਣ ਵਾਲਾ ਸੀ, ਇਸ ਲਈ ਮ੍ਰਿਤਕ ਸਮੇਤ ਉਸ ਦੇ ਸਾਰੇ ਭੈਣ-ਭਰਾ ਉਸ ਨੂੰ ਚਾਚਾ ਕਹਿ ਕੇ ਬੁਲਾਉਂਦੇ ਸਨ।
ਪਿਛਲੇ ਡੇਢ ਸਾਲ ਤੋਂ ਕੀਤੀ ਜਸਪ੍ਰੀਤ ਸਿੰਘ ਦੀ ਸਾਰੀ ਮਿਹਨਤ ਦੀ ਕਮਾਈ ਉਸ ਦੇ ਚਾਚੇ ਜਗਦੇਵ ਸਿੰਘ ਦੇ ਕੋਲ ਸੀ। 1 ਦਸੰਬਰ ਦੀ ਰਾਤ ਨੂੰ ਜਗਦੇਵ ਸਿੰਘ ਨੇ ਇਕ ਮਲੇਸ਼ੀਅਨ ਅਤੇ ਉਸ ਦੇ ਨਾਲ ਰਹਿੰਦੇ 7 ਹੋਰ ਪੰਜਾਬੀ ਨੌਜਵਾਨਾਂ ਨਾਲ ਮਿਲ ਕੇ ਜਸਪ੍ਰੀਤ ਸਿੰਘ ਦਾ ਕ-ਤ-ਲ ਕਰ ਦਿੱਤਾ। ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਦੋਸ਼ੀ ਨੇ ਆਪਣਾ ਜੁ-ਰ-ਮ ਕਬੂਲ ਕਰ ਲਿਆ ਹੈ ਕਿ ਉਨ੍ਹਾਂ ਨੇ ਪੈਸਿਆਂ ਦੇ ਲਾਲਚ ਵਿੱਚ ਜਸਪ੍ਰੀਤ ਸਿੰਘ ਦਾ ਕ-ਤ-ਲ ਕੀਤਾ ਹੈ।
ਇਸ ਘ-ਟ-ਨਾ ਦਾ ਪਤਾ ਲੱਗਣ ਤੋਂ ਬਾਅਦ ਜਿੱਥੇ ਪਰਿਵਾਰਕ ਮੈਂਬਰਾਂ ਵਿੱਚ ਸੋਗ ਦਾ ਮਾਹੌਲ ਹੈ, ਉੱਥੇ ਹੀ ਪੂਰੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ। ਮ੍ਰਿਤਕ ਜਸਪ੍ਰੀਤ ਸਿੰਘ ਦੇ ਪਰਿਵਾਰ ਅਤੇ ਪਿੰਡ ਦੀ ਪੰਚਾਇਤ ਵਲੋਂ ਪੰਜਾਬ ਸਰਕਾਰ ਨੂੰ ਨੌਜਵਾਨ ਦੀ ਦੇਹ ਨੂੰ ਜਲਦੀ ਭਾਰਤ (ਪੰਜਾਬ) ਲਿਆਉਣ ਦੀ ਅਪੀਲ ਕੀਤੀ ਗਈ ਹੈ।