ਹਰਿਆਣਾ ਦੇ ਕਰਨਾਲ ਵਿੱਚ ਸੜਕ ਹਾਦਸੇ ਵਿੱਚ ਫੌਜ ਦੇ ਇਕ ਜਵਾਨ ਦੀ ਮੌ-ਤ ਹੋ ਗਈ। ਫੌਜੀ ਜਵਾਨ ਦਾ ਐਤਵਾਰ ਨੂੰ ਪਿੰਡ ਮੁੰਡ ਵਿੱਚ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਬਜ਼ੁਰਗ ਪਿਤਾ ਨੇ ਆਪਣੇ ਪੁੱਤਰ ਦੀ ਚਿਖਾ ਨੂੰ ਅਗਨੀ ਭੇਟ ਕੀਤੀ। ਗੌਰਵ ਉਮਰ 25 ਸਾਲ ਦੋ ਭੈਣਾਂ ਦਾ ਇਕ-ਲੌਤਾ ਭਰਾ ਸੀ। ਉਸ ਦਾ ਵਿਆਹ 9 ਮਹੀਨੇ ਪਹਿਲਾਂ ਹੀ ਹੋਇਆ ਸੀ।
ਜਾਣਕਾਰੀ ਦਿੰਦਿਆਂ ਗੌਰਵ ਦੇ ਪਿਤਾ ਬਲਵਾਨ ਨੇ ਦੱਸਿਆ ਕਿ ਸ਼ਨੀਵਾਰ ਨੂੰ ਇਮਤਿਹਾਨ ਦੇਣ ਤੋਂ ਬਾਅਦ ਗੌਰਵ ਆਪਣੇ ਮਾਮੇ ਦੇ ਬੇਟੇ ਹਿਮਾਂਸ਼ੂ ਨਾਲ ਕੁਟੇਲ ਸਥਿਤ ਉਸ ਦੇ ਘਰ ਨੂੰ ਜਾ ਰਿਹਾ ਸੀ। ਹਿਮਾਸ਼ੂ ਕਾਰ ਚਲਾ ਰਿਹਾ ਸੀ ਤੇ ਗੌਰਵ ਸਾਈਡ ਉਤੇ ਬੈਠਾ ਸੀ। ਰਾਤ ਕਰੀਬ 8 ਵਜੇ ਨਮਸਤੇ ਚੌਕ ਫਲਾਈਓਵਰ ਨੇੜੇ ਪੰਜਾਬ ਰੋਡਵੇਜ਼ ਦੀ ਬੱਸ ਨੇ ਕਾਰ ਨੂੰ ਟੱ-ਕ-ਰ ਮਾਰ ਦਿੱਤੀ। ਇਸ ਘ-ਟ-ਨਾ ਤੋਂ ਬਾਅਦ ਡਰਾਈਵਰ ਬੱਸ ਨੂੰ ਮੌਕੇ ਉਤੇ ਛੱਡ ਕੇ ਫਰਾਰ ਹੋ ਗਿਆ।
ਸਥਾਨਕ ਲੋਕਾਂ ਅਤੇ ਰਾਹਗੀਰਾਂ ਵਲੋਂ ਗੌਰਵ ਅਤੇ ਹਿਮਾਂਸ਼ੂ ਨੂੰ ਕਾਰ ਵਿਚੋਂ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਪਹੁੰਚਦੇ ਕੀਤਾ ਗਿਆ। ਉਥੇ ਡਾਕਟਰਾਂ ਨੇ ਗੌਰਵ ਨੂੰ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ।
ਇਕ ਮਹੀਨੇ ਦੀ ਛੁੱਟੀ ਆਇਆ ਸੀ ਗੌਰਵ
ਗੌਰਵ ਦੇ ਪਿਤਾ ਬਲਵਾਨ ਨੇ ਦੱਸਿਆ ਕਿ ਗੌਰਵ 6 ਸਾਲ ਪਹਿਲਾਂ ਸਾਲ 2017 ਵਿਚ ਫੌਜ ਵਿਚ ਭਰਤੀ ਹੋਇਆ ਸੀ। ਉਸ ਦੀ ਟ੍ਰੇਨਿੰਗ 3 ਸਾਲ ਸਿਕੰਦਰਾਬਾਦ ਵਿੱਚ ਹੋਈ ਸੀ। ਇਸ ਤੋਂ ਬਾਅਦ ਉਸ ਨੂੰ ਝਾਂਸੀ ਵਿਚ ਪੋਸਟਿੰਗ ਮਿਲੀ। ਤਿੰਨ ਮਹੀਨੇ ਪਹਿਲਾਂ ਹੀ ਉਸ ਦੀ ਪੋਸਟਿੰਗ ਲੇਹ ਲੱਦਾਖ ਵਿੱਚ ਹੋਈ ਸੀ। ਉਸ ਨੇ ਆਪਣੀ ਤਰੱਕੀ ਦੀ ਪ੍ਰੀਖਿਆ ਦੇਸ਼ ਦੇਣੀ ਸੀ। ਬੀਤੇ ਸੋਮਵਾਰ ਉਹ ਬੀ. ਏ. ਦੀ ਪ੍ਰੀਖਿਆ ਦੇਣ ਲਈ ਇਕ ਮਹੀਨੇ ਦੀ ਛੁੱਟੀ ਉਤੇ ਕਰਨਾਲ ਆਇਆ ਸੀ।
ਗੌਰਵ ਦਾ ਵਿਆਹ 9 ਮਹੀਨੇ ਪਹਿਲਾਂ ਹੀ ਹੋਇਆ ਸੀ। ਗੌਰਵ ਦੀਆਂ ਦੋ ਭੈਣਾਂ ਹਨ। ਫੌਜ ਵਿਚ ਭਰਤੀ ਹੋਣ ਤੋਂ ਬਾਅਦ ਘਰ ਦੀ ਸਾਰੀ ਜਿੰਮੇਵਾਰੀ ਫੌਜੀ ਜਵਾਨ ਦੇ ਮੋਢਿਆਂ ਉਤੇ ਸੀ।
ਬੱਸ ਪੁਲਿਸ ਦੇ ਕਬਜੇ ਵਿੱਚ, ਡਰਾਈਵਰ ਦੀ ਭਾਲ ਜਾਰੀ
ਇਸ ਮਾਮਲੇ ਸਬੰਧੀ ਸਿਟੀ ਥਾਣੇ ਦੇ ਐੱਸ. ਐੱਚ. ਓ. ਜਸਵਿੰਦਰ ਤੁਲੀ ਨੇ ਦੱਸਿਆ ਕਿ ਅੱਜ ਫੌਜ ਦੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਗੌਰਵ ਦੀ ਦੇਹ ਦਾ ਪੋਸਟ ਮਾਰਟਮ ਕਰਵਾਇਆ ਗਿਆ। ਪੋਸਟ ਮਾਰਟਮ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਪੁਲਿਸ ਨੇ ਦੋਸ਼ੀ ਬੱਸ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।