ਪੰਜਾਬ ਵਿਚ ਜਿਲ੍ਹਾ ਹੁਸ਼ਿਆਰਪੁਰ ਦੇ ਬੁੱਲੋਵਾਲ ਬਾਜ਼ਾਰ ਵਿੱਚ ਸ਼ੁੱਕਰਵਾਰ ਦੇਰ ਸ਼ਾਮ ਨੂੰ ਇੱਕ ਐਕਟਿਵਾ ਸਕੂਟਰੀ ਦੀ ਟੱ-ਕ-ਰ ਨਾਲ ਜ਼ਖ਼ਮੀ ਹੋਈ ਇੱਕ ਔਰਤ ਦੀ ਸ਼ਨੀਵਾਰ ਦੇਰ ਰਾਤ ਨੂੰ ਹਸਪਤਾਲ ਵਿੱਚ ਇਲਾਜ ਦੌਰਾਨ ਮੌ-ਤ ਹੋ ਗਈ। ਇਸ ਮਾਮਲੇ ਵਿਚ ਥਾਣਾ ਬੁੱਲੋਵਾਲ ਦੀ ਪੁਲਿਸ ਨੇ ਮ੍ਰਿਤਕ ਔਰਤ ਦੀ ਲੜਕੀ ਦੇ ਬਿਆਨਾਂ ਦੇ ਆਧਾਰ ਉਤੇ ਐਕਟਿਵਾ ਡਰਾਈਵਰ ਲੜਕੀ ਗਗਨਦੀਪ ਕੌਰ ਵਾਸੀ ਪੰਡੋਰੀ ਬਾਵਾ ਦਾਸ ਦੇ ਵਿਰੁੱਧ ਧਾਰਾ 279, 304-ਏ ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ. ਐਸ. ਆਈ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਪਿੰਡ ਪੰਡੋਰੀ ਮਾਇਲ ਦੀ ਹਰਮਨਜੋਤ ਕੌਰ ਨੇ ਦੱਸਿਆ ਕਿ ਉਹ ਆਪਣੀ ਮਾਤਾ ਕਮਲਜੀਤ ਕੌਰ ਉਮਰ 58 ਸਾਲ ਨਾਲ ਆਪਣੀ ਐਕਟਿਵਾ ਉਤੇ ਦੇਰ ਸ਼ਾਮ ਨੂੰ ਪਿੰਡ ਤੋਂ ਬੁੱਲੋਵਾਲ ਬਾਜ਼ਾਰ ਆਈ ਸੀ। ਬਜ਼ਾਰ ਵਿੱਚ ਇੱਕ ਦੁਕਾਨ ਦੇ ਨੇੜੇ ਉਸ ਨੇ ਆਪਣੀ ਮਾਂ ਨੂੰ ਐਕਟਿਵਾ ਤੋਂ ਹੇਠਾਂ ਉਤਾਰ ਦਿੱਤਾ ਅਤੇ ਖੁਦ ਇੱਕ ਦੁਕਾਨ ਵਿਚ ਆ ਗਿਆ। ਉਸ ਦੀ ਮਾਂ ਉਸ ਦੇ ਪਿੱਛੇ ਸੜਕ ਪਾਰ ਕਰਕੇ ਆ ਰਹੀ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਐਕਟਿਵਾ ਸਵਾਰ ਲੜਕੀ ਨੇ ਬਿਨਾਂ ਹਾਰਨ ਵਜਾਏ ਅਤੇ ਬਿਨਾਂ ਬ੍ਰੇਕ ਲਗਾਏ ਆਪਣੀ ਐਕਟਿਵਾ (ਪੀ.ਬੀ. 07 ਬੀ. ਐਚ. 9124) ਨਾਲ ਉਸ ਦੀ ਮਾਂ ਕਮਲਜੀਤ ਕੌਰ ਨੂੰ ਟੱ-ਕ-ਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮਾਤਾ ਕਮਲਜੀਤ ਕੌਰ ਦੇ ਸਿਰ ਭਾਰ ਸੜਕ ਉਤੇ ਡਿੱਗ ਪਈ ਅਤੇ ਗੰਭੀਰ ਜ਼ਖ਼ਮੀ ਹੋ ਗਈ। ਉਹ ਆਪਣੇ ਚਚੇਰੇ ਭਰਾ ਦੀ ਮਦਦ ਨਾਲ ਜ਼ਖਮੀ ਮਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਗਈ, ਜਿੱਥੇ ਦੇਰ ਰਾਤ ਨੂੰ ਉਸ ਦੀ ਮੌ-ਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤੀ ਅਤੇ ਇਕਲੌਤੀ ਧੀ ਨੂੰ ਛੱਡ ਗਈ ਹੈ।