ਪੰਜਾਬ ਵਿਚ ਨਵਾਂਸ਼ਹਿਰ ਦੇ ਅੰਮ੍ਰਿਤਸਰ ਅਟਾਰੀ ਰੋਡ ਉਤੇ ਕਾਰ ਅਤੇ ਪਰਾਲੀ ਨਾਲ ਭਰੀ ਟਰਾਲੀ ਵਿਚਕਾਰ ਟੱ-ਕ-ਰ ਹੋ ਗਈ। ਇਸ ਹਾਦਸੇ ਦੌਰਾਨ 3 ਲੋਕਾਂ ਦੀ ਮੌ-ਤ ਹੋ ਗਈ। ਪੁਲਿਸ ਨੇ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਚੰਡੀਗੜ੍ਹ ਤੋਂ ਨਵੀਂ ਕਾਰ ਖਰੀਦ ਕੇ ਆ ਰਹੇ ਸਨ। ਹਾਲ ਹੀ ਵਿਚ ਉਨ੍ਹਾਂ ਵਿਚੋਂ ਇੱਕ ਨੌਜਵਾਨ ਵਿਦੇਸ਼ ਤੋਂ ਆਇਆ ਸੀ। ਦੇਰ ਰਾਤ ਚੰਡੀਗੜ੍ਹ ਤੋਂ ਅੰਮ੍ਰਿਤਸਰ ਪਰਤਦੇ ਸਮੇਂ ਨਵਾਂਸ਼ਹਿਰ ਨੇੜੇ ਲੰਗੜੋਆ ਦੇ ਨੇੜੇ ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰਾਲੀ ਦੇ ਪਿੱਛੇ ਨਵੀਂ ਕਾਰ ਦੀ ਟੱਕਰ ਹੋ ਗਈ।
ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਕਾਰ ਵਿੱਚ ਸਵਾਰ ਵਿਅਕਤੀ ਗੋਪੀ ਉਮਰ ਕਰੀਬ 30 ਸਾਲ ਪਿੰਡ ਖਾਸਾ ਨੇੜੇ ਅਟਾਰੀ, ਪਲਵਿੰਦਰ ਸਿੰਘ ਪਿੰਦਾ ਉਮਰ ਕਰੀਬ 55 ਸਾਲ ਪਿੰਡ ਖਾਸਾ ਅਤੇ ਨਵਜੀਤ ਸਿੰਘ ਉਮਰ ਕਰੀਬ 28 ਸਾਲ ਵਾਸੀ ਪਿੰਡ ਖਾਸਾ ਸਵਾਰ ਸਨ, ਜਿਨ੍ਹਾਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਉਨ੍ਹਾਂ ਦਾ ਰਿਸ਼ਤੇਦਾਰ ਵਿਦੇਸ਼ ਵਿਚ ਰਹਿੰਦਾ ਹੈ। ਉਸ ਨੇ ਕੁਝ ਦਿਨ ਬਾਅਦ ਆਪਣੇ ਪਿੰਡ ਆਉਣਾ ਸੀ। ਤਿੰਨੋਂ ਨਵੀਂ ਕਾਰ ਖਰੀਦਣ ਲਈ ਚੰਡੀਗੜ੍ਹ ਗਏ ਸਨ। ਦੇਰ ਰਾਤ ਨੂੰ ਚੰਡੀਗੜ੍ਹ ਤੋਂ ਅੰਮ੍ਰਿਤਸਰ ਪਰਤਦੇ ਸਮੇਂ ਨਵਾਂਸ਼ਹਿਰ ਦੇ ਲੰਗੜੋਆ ਨੇੜੇ ਨਵੀਂ ਕਾਰ ਬੇਕਾਬੂ ਹੋ ਕੇ ਪਰਾਲੀ ਨਾਲ ਭਰੀ ਟਰਾਲੀ ਦੇ ਪਿੱਛੇ ਟਕਰਾ ਗਈ। ਤਿੰਨਾਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਦੇਹਾਂ ਪਰਿਵਾਰ ਨੂੰ ਸੌਂਪੀਆਂ
ਇਸ ਹਾਦਸੇ ਤੋਂ ਬਾਅਦ ਪੁਲਿਸ ਵਲੋਂ ਦੇਰ ਰਾਤ ਨੂੰ ਤਿੰਨਾਂ ਦੀਆਂ ਦੇਹਾਂ ਪੋਸਟ ਮਾਰਟਮ ਲਈ ਨਵਾਂ ਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਰਖਵਾਈਆਂ ਗਈਆਂ ਸਨ। ਪੁਲਿਸ ਨੇ ਦੇਹਾਂ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਉਤੇ 174 ਦੀ ਕਾਰਵਾਈ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।