ਹਰਿਆਣਾ ਦੇ ਕੈਥਲ ਸਥਿਤ ਕਲਾਇਤ ਦੇ ਪਿੰਡ ਬਾਲੂ ਦੀ ਬੇਟੀ ਕੈਪਟਨ ਪੂਨਮ ਰਾਣੀ ਉਮਰ 29 ਸਾਲ, ਸ਼ਹੀਦ ਹੋ ਗਈ। ਉਹ ਪਿਛਲੇ ਕਰੀਬ ਛੇ ਸਾਲਾਂ ਤੋਂ ਦਿੱਲੀ ਦੇ ਆਰਮੀ ਹਸਪਤਾਲ ਵਿੱਚ ਡਾਕਟਰ ਵਜੋਂ ਕੰਮ ਕਰ ਰਹੀ ਸੀ। ਆਰਮੀ ਹਸਪਤਾਲ ਵਿੱਚ ਇੱਕ ਮਰੀਜ਼ ਦਾ ਇਲਾਜ ਕਰਦੇ ਸਮੇਂ ਪੂਨਮ ਦੀ ਸਿਹਤ ਵਿਗੜ ਗਈ ਅਤੇ ਕੁਝ ਸਮੇਂ ਬਾਅਦ ਉਸ ਦੀ ਮੌ-ਤ ਹੋ ਗਈ। ਅੱਜ ਬਾਅਦ ਦੁਪਹਿਰ ਸ਼ਹੀਦ ਕੈਪਟਨ ਪੂਨਮ ਦਾ ਉਨ੍ਹਾਂ ਦੇ ਜੱਦੀ ਪਿੰਡ ਬੱਲੂ ਵਿਖੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਇਸ ਮੌਕੇ ਫੌਜ ਦੇ ਕਈ ਉੱਚ ਅਧਿਕਾਰੀ ਮੌਜੂਦ ਰਹੇ। ਉਨ੍ਹਾਂ ਨੇ ਸ਼ਹੀਦ ਧੀ ਦੀ ਮ੍ਰਿਤਕ ਦੇਹ ਉਤੇ ਫੁੱਲ ਮਾਲਾਵਾਂ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ ਨੇ ਵੀ ਸ਼ਹੀਦ ਦੀ ਅੰਤਿਮ ਯਾਤਰਾ ਵਿੱਚ ਸ਼ਿਰਕਤ ਕੀਤੀ। ਅੰਤਮ ਯਾਤਰਾ ਵਿੱਚ ਪੂਨਮ ਰਾਣੀ ਅਮਰ ਰਹੇ ਦੇ ਨਾਅਰੇ ਗੂੰਜਦੇ ਰਹੇ। ਇਸ ਦੇ ਨਾਲ ਹੀ ਸ਼ਹੀਦ ਧੀ ਦੀ ਅੰਤਿਮ ਵਿਦਾਈ ਮੌਕੇ ਜ਼ਿਲ੍ਹੇ ਦੇ ਸਾਬਕਾ ਸੈਨਿਕ ਕਲਿਆਣ ਕਮੇਟੀ ਦੇ ਮੈਂਬਰ ਵੀ ਮੌਜੂਦ ਰਹੇ।
ਸਾਲ 2017 ਵਿੱਚ ਨਰਸਿੰਗ ਕੈਡਰ ਵਿੱਚ ਚੁਣੀ ਗਈ ਸੀ ਪੂਨਮ
ਤੁਹਾਨੂੰ ਦੱਸ ਦੇਈਏ ਕਿ ਪੂਨਮ 8 ਫਰਵਰੀ 2017 ਨੂੰ ਨਰਸਿੰਗ ਕੈਡਰ ਵਿੱਚ ਕੈਪਟਨ ਦੇ ਅਹੁਦੇ ਉਤੇ ਆਰਮੀ ਵਿੱਚ ਤਾਇਨਾਤ ਹੋਈ ਸੀ। ਇਸ ਤਹਿਤ ਹੀ ਉਹ ਦਿੱਲੀ ਦੇ ਆਰਮੀ ਹਸਪਤਾਲ ਵਿੱਚ ਡਾਕਟਰ ਵਜੋਂ ਕੰਮ ਕਰ ਰਹੀ ਸੀ। ਰਾਜ ਮੰਤਰੀ ਕਮਲੇਸ਼ ਢਾਂਡਾ ਨੇ ਕਿਹਾ ਕਿ ਇਕ ਹੋਣਹਾਰ ਬੇਟੀ ਨੇ ਦੇਸ਼ ਦੀ ਸੇਵਾ ਕਰਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ। ਇਹ ਮਾਣ ਵਾਲੀ ਗੱਲ ਹੈ। ਇਸ ਧੀ ਉਤੇ ਸਿਰਫ਼ ਮਾਪਿਆਂ ਨੂੰ ਹੀ ਨਹੀਂ ਸਗੋਂ ਪੂਰੇ ਜ਼ਿਲ੍ਹੇ ਅਤੇ ਸੂਬੇ ਦੇ ਲੋਕਾਂ ਨੂੰ ਮਾਣ ਹੈ। ਪੂਨਮ ਦੇ ਪਿਤਾ ਰਾਮੇਸ਼ਵਰ ਫੌਜੀ ਨੇ ਵੀ ਫੌਜ ਵਿਚ ਸੇਵਾਵਾਂ ਨਿਭਾਈਆਂ ਹਨ ਅਤੇ ਉਹ ਸਾਬਕਾ ਫੌਜੀ ਹਨ।
ਦਿਲ ਨਾਲ ਸਬੰਧਿਤ ਦੱਸੀ ਜਾ ਰਹੀ ਹੈ ਬੀਮਾਰੀ
ਮਿਲੀ ਜਾਣਕਾਰੀ ਮੁਤਾਬਕ ਕੈਪਟਨ ਪੂਨਮ ਰਾਣੀ ਐਤਵਾਰ ਨੂੰ ਆਪਣੇ ਹਸਪਤਾਲ ਵਿਚ ਇਕ ਮਰੀਜ਼ ਦਾ ਇਲਾਜ ਕਰ ਰਹੀ ਸੀ। ਉਸ ਸਮੇਂ ਉਸ ਦੀ ਸਿਹਤ ਅਚਾ-ਨਕ ਵਿਗੜ ਗਈ। ਇਸ ਤੋਂ ਬਾਅਦ ਪੂਨਮ ਨੂੰ ਇਲਾਜ ਲਈ ਲਿਜਾਇਆ ਗਿਆ ਪਰ ਗੰਭੀਰ ਦਿਕਤ ਹੋਣ ਦੇ ਕਾਰਨ ਉਸ ਦੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਦਿਲ ਨਾਲ ਜੁੜੀ ਕੋਈ ਸਮੱਸਿਆ ਸੀ। ਜਿਸ ਕਾਰਨ ਉਸ ਦੀ ਮੌ-ਤ ਹੋ ਗਈ। ਕੈਪਟਨ ਪੂਨਮ ਰਾਣੀ ਦੀ ਸ਼ਹਾਦਤ ਦੀ ਖ਼ਬਰ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ।