ਸਿਰਸਾ (ਹਰਿਆਣਾ) ਵਿਚ 7 ਦਸੰਬਰ ਤੋਂ ਗੁੰਮ ਹੋਏ ਪਿੰਡ ਨਥੋਰ ਦੇ ਲਵਦੀਪ ਸਿੰਘ ਉਮਰ 23 ਸਾਲ ਦੀ ਦੇਹ ਸੋਮਵਾਰ ਰਾਤ ਰਾਜਸਥਾਨ ਨਹਿਰ ਵਿਚੋਂ ਮਿਲੀ ਹੈ। ਇਹ ਨੌਜਵਾਨ ਆਪਣਾ ਮੋਬਾਈਲ ਠੀਕ ਕਰਵਾਉਣ ਲਈ ਘਰੋਂ ਗਿਆ ਸੀ। ਨੌਜਵਾਨ ਪੁੱ-ਤ ਦੀ ਮੌ-ਤ ਤੋਂ ਬਾਅਦ ਪਰਿਵਾਰ ਸਦਮੇ ਵਿਚ ਹੈ। ਪੁਲਿਸ ਵਲੋਂ ਅਣ-ਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਨੌਜਵਾਨ ਨੇ ਖੁ-ਦ-ਕੁ-ਸ਼ੀ ਕੀਤੀ ਹੈ ਜਾਂ ਉਸ ਦਾ ਕ-ਤ-ਲ ਕੀਤਾ ਗਿਆ ਹੈ, ਇਸ ਦਾ ਪਤਾ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਨਥੋਰ ਦਾ ਰਹਿਣ ਵਾਲਾ ਲਵਦੀਪ ਸਿੰਘ ਉਮਰ 23 ਸਾਲ 7 ਦਸੰਬਰ ਨੂੰ ਸਵੇਰੇ 11.30 ਵਜੇ ਆਪਣੇ ਮੋਟਰਸਾਈਕਲ ਉਤੇ ਆਪਣਾ ਅਤੇ ਆਪਣੀ ਮਾਂ ਦਾ ਮੋਬਾਇਲ ਫੋਨ, ਰੀਪੇਅਰ ਕਰਵਾਉਣ ਲਈ ਪਿੰਡ ਬੰਨੀ ਗਿਆ ਸੀ। ਉਥੇ ਮੋਬਾਈਲ ਰਿਪੇਅਰ ਦੀ ਦੁਕਾਨ ਉਤੇ ਮਕੈਨਿਕ ਨਹੀਂ ਸੀ। ਇਸ ਕਾਰਨ ਉਹ ਦੁਕਾਨ ਤੋਂ ਚਲਿਆ ਗਿਆ। ਇਸ ਤੋਂ ਬਾਅਦ ਉਹ ਦੇਰ ਰਾਤ ਤੱਕ ਘਰ ਨਹੀਂ ਆਇਆ। ਜਦੋਂ ਪਰਿਵਾਰਕ ਮੈਂਬਰਾਂ ਨੇ ਆਪਣੇ ਤੌਰ ਉਤੇ ਭਾਲ ਕੀਤੀ ਤਾਂ ਕੋਈ ਪਤਾ ਨਹੀਂ ਲੱਗਿਆ। ਫਿਰ ਪਰਿਵਾਰਕ ਮੈਂਬਰਾਂ ਨੇ ਪੁਲਿਸ ਕੋਲ ਗੁੰਮ-ਸ਼ੁਦਗੀ ਦਾ ਮਾਮਲਾ ਦਰਜ ਕਰਵਾਇਆ। ਇਸ ਤੋਂ ਬਾਅਦ ਪੁਲਿਸ ਨੇ ਨੌਜਵਾਨ ਦੀ ਖੋਜ (ਭਾਲ) ਸ਼ੁਰੂ ਕਰ ਦਿੱਤੀ।
ਸੋਮਵਾਰ ਰਾਤ ਨੂੰ ਪਿੰਡ ਸਿਲਵਾਣਾ ਖੁਰਦ ਵਿਚ ਰਾਜਸਥਾਨ ਨਹਿਰ ਉਤੇ ਬਣੇ ਪੁਲ ਨੇੜਿਓਂ ਨੌਜਵਾਨ ਦਾ ਮੋਟਰਸਾਈਕਲ ਅਤੇ ਮੋਬਾਈਲ ਮਿਲਿਆ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਕੀਤੀ ਅਤੇ ਨੌਜਵਾਨ ਦੀ ਦੇਹ ਨਹਿਰ ਵਿਚੋਂ ਬਰਾ-ਮਦ ਹੋਈ। ਪੁਲਿਸ ਨੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਨੂੰ ਪਰਿਵਾਰ ਹਵਾਲੇ ਕਰ ਦਿੱਤਾ। ਮੰਗਲਵਾਰ ਦੁਪਹਿਰ ਪਿੰਡ ਨਥੋਰ ਵਿਚ ਲਵਦੀਪ ਸਿੰਘ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਕਿਸੇ ਨਾਲ ਨਹੀਂ ਸੀ ਦੁਸ਼-ਮਣੀ, ਦੋ ਸਾਲ ਪਹਿਲਾਂ ਹੋਇਆ ਸੀ ਵਿਆਹ
ਮ੍ਰਿਤਕ ਨੌਜਵਾਨ ਲਵਦੀਪ ਸਿੰਘ ਆਪਣੇ ਮਾਪਿਆਂ ਦਾ ਇਕ-ਲੌਤਾ ਪੁੱਤਰ ਸੀ। ਲਵਦੀਪ ਨੇ 12ਵੀਂ ਤੱਕ ਪੜ੍ਹਾਈ ਕੀਤੀ ਸੀ। ਉਸ ਨੇ ਅੱਗੇ ਦੀ ਪੜ੍ਹਾਈ ਲਈ ਕੈਨੇਡਾ ਜਾਣਾ ਸੀ ਅਤੇ ਉਸ ਦੀ ਕੈਨੇਡਾ ਲਈ ਫਲਾਈਟ 13 ਦਸੰਬਰ ਨੂੰ ਸੀ। ਲਵਦੀਪ ਸਿੰਘ ਦਾ ਦੋ ਸਾਲ ਪਹਿਲਾਂ ਡੱਬਵਾਲੀ ਵਿੱਚ ਵਿਆਹ ਹੋਇਆ ਸੀ। ਉਸ ਦੇ ਅਜੇ ਕੋਈ ਜੁਆਕ ਨਹੀਂ ਸੀ। ਲਵਦੀਪ ਦੇ ਚਾਚੇ ਨੇ ਦੱਸਿਆ ਕਿ ਉਸ ਦੀ ਪਿੰਡ ਵਿੱਚ ਕਿਸੇ ਨਾਲ ਕੋਈ ਦੁਸ਼-ਮਣੀ ਨਹੀਂ ਸੀ। ਲਵਦੀਪ ਸਿੰਘ ਇੱਕ ਮਿਹਨਤੀ ਅਤੇ ਹੋਣਹਾਰ ਨੌਜਵਾਨ ਸੀ।