ਨਵਾਂਸ਼ਹਿਰ (ਪੰਜਾਬ) ਦੀ ਬਲਾਚੌਰ ਤਹਿਸੀਲ ਦੇ ਪਿੰਡ ਮਹਿੰਦਪੁਰ ਵਿਖੇ ਅਣ-ਪਛਾਤੇ ਵਾਹਨ ਨੇ ਮੋਟਰਸਾਇਕਲ ਸਵਾਰ ਨੂੰ ਟੱਕਰ ਮਾ-ਰ ਦਿੱਤੀ। ਇਸ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਮ੍ਰਿਤਕ ਦੀ ਪਹਿਚਾਣ ਹਰਜਿੰਦਰ ਸਿੰਘ ਉਮਰ ਕਰੀਬ 30 ਸਾਲ ਵਾਸੀ ਪਿੰਡ ਮਹਿੰਦਪੁਰ, ਥਾਣਾ ਬਲਾਚੌਰ ਦੇ ਰੂਪ ਵਜੋਂ ਹੋਈ ਹੈ। ਜੋ ਕਿ ਖੇਤੀਬਾੜੀ ਕਰਦਾ ਸੀ। ਮ੍ਰਿਤਕ ਨੌਜਵਾਨ ਆਪਣੇ ਬਿਮਾਰ ਪਿਤਾ ਲਈ ਦਵਾਈ ਲੈਣ ਜਾ ਰਿਹਾ ਸੀ। ਇਹ ਹਾਦਸਾ ਜੈਨਪੁਰ ਟੀ-ਪੁਆਇੰਟ ਦੇ ਨੇੜੇ ਵਾਪਰਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਹੋਣੀ ਦੋ ਭਰਾ ਹਨ, ਵੱਡਾ ਭਰਾ ਮਨਜਿੰਦਰ ਸਿੰਘ ਵਿਦੇਸ਼ ਇੰਗਲੈਂਡ ਗਿਆ ਹੋਇਆ ਹੈ। ਮ੍ਰਿਤਕ ਦੇ ਪਿਤਾ ਮੋਹਨ ਸਿੰਘ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਹਨ। ਜਿਨ੍ਹਾਂ ਦੀ ਦੇਖਭਾਲ ਹਰਜਿੰਦਰ ਸਿੰਘ ਹੀ ਕਰਦਾ ਸੀ। ਪਿਤਾ ਦੇ ਬਿਮਾਰ ਹੋਣ ਤੋਂ ਪਹਿਲਾਂ ਹਰਜਿੰਦਰ ਸਿੰਘ ਵੀ ਇੰਗਲੈਂਡ ਗਿਆ ਹੋਇਆ ਸੀ ਅਤੇ ਪਿਤਾ ਦੀ ਦੇਖਭਾਲ ਲਈ ਵਾਪਸ ਆਪਣੇ ਪਿੰਡ ਆ ਗਿਆ ਸੀ।
ਜੈਨਪੁਰ ਟੀ-ਪੁਆਇੰਟ ਦੇ ਨੇੜੇ ਵਾਪਰਿਆ ਹਾਦਸਾ
ਮ੍ਰਿਤਕ ਆਪਣੇ ਪਿਤਾ ਲਈ ਦਵਾਈ ਲੈਣ ਜਾ ਰਿਹਾ ਸੀ। ਜਦੋਂ ਉਹ ਮੋਟਰਸਾਈਕਲ ਉਤੇ ਸ਼ਾਮ ਕਰੀਬ 7.30 ਵਜੇ ਜੈਨਪੁਰ ਟੀ-ਪੁਆਇੰਟ ਉਤੇ ਪਹੁੰਚਿਆ ਤਾਂ ਜੈਨਪੁਰ ਵਾਲੇ ਪਾਸੇ ਤੋਂ ਤੇਜ਼ ਸਪੀਡ ਨਾਲ ਕੋਈ ਅਣ-ਪਛਾਤਾ ਵਾਹਨ ਆਇਆ, ਜਿਸ ਨੇ ਲਾਪ੍ਰਵਾਹੀ ਨਾਲ ਹਰਜਿੰਦਰ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਮਾ-ਰ ਦਿੱਤੀ।
ਮ੍ਰਿਤਕ ਦਾ ਪਿਤਾ ਕਾਫੀ ਸਮੇਂ ਤੋਂ ਹੈ ਬਿਮਾਰ
ਇਸ ਹਾਦਸੇ ਦੌਰਾਨ ਉਹ ਨਾਲ ਲੱਗਦੇ ਖੇਤਾਂ ਵਿੱਚ ਡਿੱਗ ਪਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ। ਸਥਾਨਕ ਅਤੇ ਨੇੜਲੇ ਲੋਕਾਂ ਵੱਲੋਂ ਉਸ ਨੂੰ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿਥੇ ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਨੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਅਣ-ਪਛਾਤੇ ਵਾਹਨ ਡਰਾਈਵਰ ਖ਼ਿਲਾਫ਼ ਹੋਇਆ ਮਾਮਲਾ ਦਰਜ
ਇਸ ਮਾਮਲੇ ਸਬੰਧੀ ਥਾਣਾ ਸਦਰ ਬਲਾਚੌਰ ਦੇ ਏ. ਐਸ. ਆਈ. ਨੇ ਦੱਸਿਆ ਕਿ ਮ੍ਰਿਤਕ ਹਰਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉਤੇ ਅਣ-ਪਛਾਤੇ ਵਾਹਨ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।