ਦੋ ਜੁਆਕਾਂ ਦੀ ਮਾਂ ਦੀ ਦੇਹ, ਘਰ ਵਿਚੋਂ ਦੁ-ਖ-ਦ ਹਾਲ ਵਿਚ ਮਿਲੀ, ਮੁੱਢਲੀ ਜਾਂਚ ਵਿਚ ਸਾਹਮਣੇ ਆਈਆਂ, ਇਹ ਗੱਲਾਂ

Punjab

ਪੰਜਾਬ ਦੇ ਜਿਲ੍ਹਾ ਜਲੰਧਰ ਕੈਂਟ ਦੇ ਆਰਮੀ ਇਨਕਲੇਵ ਫੇਜ਼-1 ਵਿੱਚ ਮੰਗਲਵਾਰ ਨੂੰ ਦੋ ਜੁਆਕਾਂ ਦੀ ਮਾਂ ਨੇ ਪੱ-ਖੇ ਨਾਲ ਲ-ਟ-ਕ ਕੇ ਖੁ-ਦ-ਕੁ-ਸ਼ੀ ਕਰ ਲਈ। ਮ੍ਰਿਤਕ ਮਹਿਲਾ ਦੀ ਪਹਿਚਾਣ ਪਰਮਜੀਤ ਕੌਰ ਉਮਰ 40 ਸਾਲ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕਰਜ਼ੇ ਨੂੰ ਲੈ ਕੇ ਚਿੰ-ਤਾ ਵਿਚ ਸੀ। ਪੁਲਿਸ ਵਲੋਂ ਉਸ ਦੀ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ। ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰ ਨੇ ਵੀ ਕਿਸੇ ਉਤੇ ਕੋਈ ਸ਼ੱ-ਕ ਨਹੀਂ ਜਤਾਇਆ ਹੈ। ਜਿਸ ਕਾਰਨ ਪੁਲਿਸ ਵਲੋਂ ਸੀ. ਆਰ. ਪੀ. ਸੀ. 174 ਤਹਿਤ ਕਾਰਵਾਈ ਕੀਤੀ ਗਈ ਹੈ।

17 ਸਾਲ ਪਹਿਲਾਂ ਹੋਇਆ ਸੀ ਵਿਆਹ

ਇਸ ਮਾਮਲੇ ਸਬੰਧੀ ਹੁਸ਼ਿਆਰਪੁਰ ਦੇ ਮੇਹਟੀਆਣਾ ਦੀ ਰਹਿਣ ਵਾਲੀ ਰਾਜ ਰਾਣੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਜਲੰਧਰ ਕੈਂਟ ਦੇ ਰਹਿਣ ਵਾਲੇ ਅਮਿਤ ਕੁਮਾਰ ਨਾਲ ਕਰੀਬ 17 ਸਾਲ ਪਹਿਲਾਂ ਹੋਇਆ ਸੀ। ਜਿਸ ਦੇ ਨਾਲ ਉਸ ਦੇ ਦੋ ਜੁਆਕ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਉਮਰ 15 ਸਾਲ ਅਤੇ ਦੂਜੇ ਦੀ ਉਮਰ 10 ਸਾਲ ਦੀ ਹੈ।

ਜਾਣਕਾਰੀ ਦਿੰਦਿਆਂ ਸਦਰ ਥਾਣਾ ਦੇ ਐਸ. ਐਚ. ਓ. ਭਰਤ ਮਸੀਹ ਨੇ ਦੱਸਿਆ ਕਿ ਪਰਮਜੀਤ ਕੌਰ ਨੇ ਆਪਣੇ ਘਰ ਵਿੱਚ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿਤਕ ਦੇਹ ਨੂੰ ਸਭ ਤੋਂ ਪਹਿਲਾਂ ਉਸ ਦੇ ਪਰਿਵਾਰ ਵਾਲਿਆਂ ਨੇ ਦੇਖਿਆ। ਜਿਸ ਤੋਂ ਬਾਅਦ ਇਸ ਮਾਮਲੇ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਕੋਈ ਵੀ ਸੁ-ਸਾ-ਈ-ਡ ਨੋਟ ਨਹੀਂ ਮਿਲਿਆ। ਨਾ ਹੀ ਪਰਿਵਾਰ ਨੇ ਕਿਸੇ ਉਤੇ ਕੋਈ ਸ਼ੱ-ਕ ਜਤਾਇਆ ਹੈ। ਇਸ ਕਾਰਨ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਮਾਮਲੇ ਵਿੱਚ ਸਿਰਫ਼ ਇੱਕ ਡੀ. ਡੀ. ਆਰ. ਰਿਪੋਰਟ ਦਰਜ ਕੀਤੀ ਗਈ ਹੈ।

ਆਮ ਆਦਮੀ ਕਲੀਨਿਕ ਵਿੱਚ ਕੰਮ ਕਰਦੀ ਸੀ ਪਰਮਜੀਤ ਕੌਰ

ਰਾਜ ਰਾਣੀ ਨੇ ਪੁਲਿਸ ਨੂੰ ਦੱਸਿਆ ਕਿ ਪਰਮਜੀਤ ਕੌਰ ਆਮ ਆਦਮੀ ਕਲੀਨਿਕ ਵਿੱਚ ਕੰਮ ਕਰਦੀ ਸੀ। ਜਦੋਂ ਕਿ ਪਤੀ ਅਮਿਤ ਕੁਮਾਰ ਪਿੰਡ ਵਿੱਚ ਹੀ ਕਲੀਨਿਕ ਚਲਾਉਂਦਾ ਸੀ। ਪਰਮਜੀਤ ਕੌਰ ਪਿਛਲੇ ਕਾਫੀ ਸਮੇਂ ਤੋਂ ਕ-ਰ-ਜ਼ੇ ਨੂੰ ਲੈ ਕੇ ਪ੍ਰੇ-ਸ਼ਾ-ਨ ਸੀ। ਇਸ ਕਾਰਨ ਉਸ ਨੇ ਅਜਿਹਾ ਕ-ਦ-ਮ ਚੁੱਕਿਆ ਹੈ। ਪੋਸਟ ਮਾਰਟਮ ਤੋਂ ਬਾਅਦ ਪੁਲਿਸ ਪਰਮਜੀਤ ਕੌਰ ਦੀ ਦੇਹ ਪਰਿਵਾਰ ਨੂੰ ਸੌਂਪ ਦੇਵੇਗੀ। ਜਿਸ ਤੋਂ ਬਾਅਦ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *