ਪੜ੍ਹਨ ਗਈ ਲੜਕੀ ਦੀ, ਦੂਜੇ ਦਿਨ, ਦੁਖ-ਦਾਈ ਹਾਲ ਵਿਚ ਮਿਲੀ ਦੇਹ, ਨੇੜਲੀ ਥਾਂ ਉਤੇ, ਲਿਖੀ ਮਿਲੀ ਇਹ ਗੱਲ

Punjab

ਜਿਲ੍ਹਾ ਜਲੰਧਰ (ਪੰਜਾਬ) ਦੇ ਅਰਜੁਨ ਨਗਰ ਨੇੜੇ 18 ਸਾਲ ਉਮਰ ਦੀ ਲੜਕੀ ਦੀ ਸ-ੜੀ ਹੋਈ ਦੇਹ ਮਿਲੀ ਹੈ। ਮ੍ਰਿਤਕਾ ਦੀ ਪਹਿਚਾਣ ਰਾਗਿਨੀ ਨਾਮ ਵਜੋਂ ਹੋਈ ਹੈ। ਪੁਲਿਸ ਨੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੂੰ ਘ-ਟ-ਨਾ ਵਾਲੀ ਥਾਂ ਦੇ ਕੋਲ ਬਣੇ ਇੱਕ ਕਮਰੇ ਵਿਚ ਜਮੀਨ ਉਤੇ ਕੁਝ ਲਿਖਿਆ ਹੋਇਆ ਵੀ ਮਿਲਿਆ ਹੈ।

ਇੱਥੇ ਇੱਕ ਪਾਸੇ ਮਿੱਟੀ ਉਤੇ ਲਿਖਿਆ ਹੋਇਆ ਸੀ ਕਿ ਰੱਬ ਮੇਰੇ ਵਰਗੀ ਔਲਾਦ ਪ੍ਰਮਾਤਮਾ ਕਿਸੇ ਨੂੰ ਨਾ ਦੇਵੇ। ਉਸ ਥਾਂ ਤੋਂ ਵੀ ਸੈਂਪਲ ਲਏ ਗਏ ਹਨ ਤਾਂ ਜੋ ਪਤਾ ਲੱਗ ਸਕੇ ਕਿ ਜ਼ਮੀਨ ਉਤੇ ਜੋ ਲਿਖਿਆ ਸੀ, ਉਹ ਲੜਕੀ ਨੇ ਖੁਦ ਲਿਖਿਆ ਸੀ ਜਾਂ ਕਿਸੇ ਹੋਰ ਨੇ।

24 ਘੰਟਿਆਂ ਤੋਂ ਲਾਪਤਾ ਸੀ ਲੜਕੀ

ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਪਿਛਲੇ ਕਰੀਬ 24 ਘੰਟਿਆਂ ਤੋਂ ਲਾ-ਪ-ਤਾ ਸੀ। ਬੁੱਧਵਾਰ ਸਵੇਰੇ ਕਰੀਬ 10 ਵਜੇ ਕਿਸੇ ਨੇ ਉਸ ਦੀ ਅੱਧੀ ਸ-ੜੀ ਹੋਈ ਦੇਹ ਉਸ ਦੇ ਘਰ ਨੇੜੇ ਪਲਾਟ ਵਿਚ ਦੇਖੀ। ਇਸ ਤੋਂ ਬਾਅਦ ਇਲਾਕੇ ਵਿਚ ਡਰ ਦਾ ਮਾਹੌਲ ਬਣ ਗਿਆ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਇਸ ਦੇ ਨਾਲ ਹੀ ਫੋਰੈਂਸਿਕ ਟੀਮ ਵੀ ਜਾਂਚ ਲਈ ਘ-ਟ-ਨਾ ਵਾਲੀ ਥਾਂ ਉਤੇ ਪਹੁੰਚ ਗਈ ਸੀ। ਫੋਰੈਂਸਿਕ ਟੀਮ ਨੇ ਘ-ਟ-ਨਾ ਵਾਲੀ ਥਾਂ ਤੋਂ ਕਈ ਸੈਂਪਲ ਲਏ ਹਨ।

ਸਕੂਲ ਤੋਂ ਵਾਪਸ ਨਹੀਂ ਆਈ ਲੜਕੀ

ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਕਿਸ਼ੋਰੀ ਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਹਰ ਰੋਜ਼ ਦੀ ਤਰ੍ਹਾਂ ਕੱਲ੍ਹ ਸਵੇਰੇ 9 ਵਜੇ ਸਕੂਲ ਗਈ ਸੀ। ਉਸ ਦੀਆਂ ਹੋਰ ਸਹੇਲੀਆਂ ਵੀ ਉਸ ਦੇ ਨਾਲ ਸਨ। ਦੁਪਹਿਰ ਨੂੰ ਜਦੋਂ ਮਾਂ ਘਰ ਆਈ ਤਾਂ ਧੀ ਘਰ ਨਹੀਂ ਸੀ। ਪਰਿਵਾਰ ਵਾਲਿਆਂ ਨੇ ਤੁਰੰਤ ਰਾਗਿਨੀ ਦੀਆਂ ਸਹੇਲੀਆਂ ਨੂੰ ਉਸ ਬਾਰੇ ਪੁੱਛਿਆ ਤਾਂ ਪਤਾ ਲੱਗਿਆ ਕਿ ਉਹ ਸਕੂਲ ਤੋਂ ਉਨ੍ਹਾਂ ਨਾਲ ਨਹੀਂ ਆਈ ਸੀ।

ਮੀਡੀਆ ਨਾਲ ਗੱਲ ਕਰਦੇ ਹੋਏ ਕਿਸ਼ੋਰੀ ਲਾਲ ਨੇ ਦੱਸਿਆ ਕਿ ਰਾਗਿਨੀ ਆਦਰਸ਼ ਨਗਰ ਸਥਿਤ ਸਰਕਾਰੀ ਸਕੂਲ ਵਿੱਚ ਪੜ੍ਹਦੀ ਸੀ। ਉਹ ਪੂਰੀ ਤਰ੍ਹਾਂ ਚਿੰਤਾ ਤੋਂ ਮੁਕਤ ਸੀ ਕਿਉਂਕਿ 4-5 ਲੜਕੀਆਂ ਇਕੱਠੀਆਂ ਸਕੂਲ ਜਾਂਦੀਆਂ ਸਨ।

ਰਿਸ਼ਤੇਦਾਰਾਂ ਨੇ ਦੇਖੀ ਲੜਕੀ ਦੀ ਦੇਹ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਧੀ ਲਾਪਤਾ ਹੋ ਗਈ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਰਿਸ਼ਤੇਦਾਰਾਂ ਦੇ ਘਰ ਜਾ ਕੇ ਭਾਲ ਸ਼ੁਰੂ ਕੀਤੀ। ਪਰ ਦੇਰ ਰਾਤ ਤੱਕ ਕੁਝ ਵੀ ਪਤਾ ਨਹੀਂ ਲੱਗਿਆ। ਜਿਸ ਤੋਂ ਬਾਅਦ ਮੰਗਲਵਾਰ ਸਵੇਰੇ ਜਦੋਂ ਰਿਸ਼ਤੇਦਾਰਾਂ ਨੇ ਘਰ ਦੇ ਨਾਲ ਲੱਗਦੇ ਪਲਾਟ ਵਿਚ ਦੇਖਿਆ ਤਾਂ ਲੜਕੀ ਦੀ ਸ-ੜੀ ਹੋਈ ਦੇਹ ਪਈ ਸੀ।

ਕ-ਤ-ਲ ਦੇ ਐੰਗਲ ਤੋਂ ਕੀਤੀ ਜਾ ਰਹੀ ਹੈ ਜਾਂਚ

ਸੂਚਨਾ ਮਿਲਣ ਤੋਂ ਬਾਅਦ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਘ-ਟ-ਨਾ ਵਾਲੀ ਥਾਂ ਉਤੇ ਪਹੁੰਚ ਗਈ। ਇਸ ਮੌਕੇ ਏ. ਡੀ. ਸੀ. ਪੀ. ਹਰਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਮਾਮਲਾ ਕ-ਤ-ਲ ਦਾ ਲੱਗ ਰਿਹਾ ਹੈ। ਜਲੰਧਰ ਕਮਿਸ਼ਨਰੇਟ ਦੇ ਥਾਣਾ ਬਸਤੀ ਬਾਵਾ ਖੇਲ ਅਤੇ ਸੀ. ਆਈ. ਏ. ਸਟਾਫ ਦੀਆਂ ਵੱਖੋ ਵੱਖ ਟੀਮਾਂ ਇਲਾਕੇ ਦੇ CCTV ਕੈਮਰੇ ਖੰਗਾਲ ਰਹੀਆਂ ਹਨ।

Leave a Reply

Your email address will not be published. Required fields are marked *