ਪੰਜਾਬ ਵਿਚ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਵਿੱਚ ਜੀ. ਆਰ. ਪੀ. ਵਿੱਚ ਤਾਇਨਾਤ ਏ. ਐਸ. ਆਈ. ਸੁਖਵਿੰਦਰ ਪਾਲ ਸਿੰਘ ਦੀ ਦੇਹ ਹਰਿਆਣਾ ਦੇ ਫਤਿਹਾਬਾਦ ਵਿੱਚ ਇੱਕ ਨਹਿਰ ਵਿੱਚੋਂ ਬਰਾ-ਮਦ ਹੋਈ ਹੈ। S. H. O. ਅਤੇ ਮੁਨਸ਼ੀ ਤੋਂ ਨਾਰਾਜ਼ ਹੋਏ ਏ. ਐਸ. ਆਈ. ਨੇ ਸਰਹਿੰਦ ਭਾਖੜਾ ਨਹਿਰ ਵਿਚ ਛਾ-ਲ ਮਾ-ਰ ਦਿੱਤੀ ਸੀ। ਮ੍ਰਿਤਕ ਦੀ ਕਾਰ ਭਾਖੜਾ ਨਹਿਰ ਦੇ ਕੰਢੇ ਤੋਂ ਮਿਲੀ ਸੀ ਅਤੇ ਪੁਲਿਸ ਨੂੰ ਏ. ਐਸ. ਆਈ. ਦਾ ਸੁਸਾਈਡ ਨੋਟ ਵੀ ਨੇੜੇ ਹੀ ਮਿਲਿਆ ਸੀ। ਇਸ ਵਿੱਚ ਜੀ. ਆਰ. ਪੀ. ਸਰਹਿੰਦ ਦੇ ਐਸ. ਐਚ. ਓ. ਅਤੇ ਮੁਨਸ਼ੀ ਉਤੇ ਤੰ-ਗ ਪ੍ਰੇ-ਸ਼ਾ-ਨ ਕਰਨ ਦੇ ਦੋਸ਼ ਲਾਏ ਗਏ ਸਨ। ਦੋ ਦਿਨਾਂ ਤੋਂ ਲਾਪਤਾ ਏ. ਐਸ. ਆਈ. ਸੁਖਵਿੰਦਰ ਪਾਲ ਸਿੰਘ ਦੀ ਭਾਲ ਕੀਤੀ ਜਾ ਰਹੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਏ. ਐਸ. ਆਈ. ਸੁਖਵਿੰਦਰ ਪਾਲ ਸਿੰਘ ਜੀ. ਆਰ. ਪੀ. ਸਰਹਿੰਦ ਵਿੱਚ ਤਾਇਨਾਤ ਸੀ। ਉਹ ਪਿਛਲੇ ਦਿਨੀਂ ਡਿਊਟੀ ਤੋਂ ਆਪਣੇ ਘਰ ਪਿੰਡ ਚਰਨਾਰਥਲ ਨਹੀਂ ਪਹੁੰਚਿਆ ਸੀ ਅਤੇ ਸਵੇਰੇ ਉਸ ਦੀ ਕਾਰ ਭਾਖੜਾ ਨਹਿਰ ਸਰਹਿੰਦ ਨੇੜੇ ਖੜ੍ਹੀ ਮਿਲੀ ਸੀ। ਇਸ ਦੇ ਨੇੜੇ ਇਕ ਸੁ-ਸਾ-ਈ-ਡ ਨੋਟ ਵੀ ਮਿਲਿਆ ਸੀ। ਗੋਤਾ-ਖੋਰਾਂ ਦੀ ਮਦਦ ਨਾਲ ਏ. ਐਸ. ਆਈ. ਦੀ ਭਾਲ ਕੀਤੀ ਜਾ ਰਹੀ ਸੀ, ਜਿਸ ਦੀ ਦੇਹ ਬੁੱਧਵਾਰ ਨੂੰ ਬਰਾ-ਮਦ ਹੋਈ। ਇਸ ਦੀ ਪੁਸ਼ਟੀ ਕਰਦਿਆਂ ਥਾਣਾ ਮੂਲੇਪੁਰ ਦੇ ਐਸ. ਐਚ. ਓ. ਗੁਰਦੀਪ ਸਿੰਘ ਨੇ ਦੱਸਿਆ ਕਿ ਦੇਹ ਨੂੰ ਫਤਹਿਗੜ੍ਹ ਸਾਹਿਬ ਲਿਆਂਦਾ ਜਾ ਰਿਹਾ ਹੈ। ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਤੋਂ ਬਾਅਦ ਪਰਿਵਾਰ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।
ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਏ. ਐੱਸ. ਆਈ. ਸੁਖਵਿੰਦਰ ਪਾਲ ਸਿੰਘ ਨੇ ਸੁ-ਸਾ-ਈ-ਡ ਨੋਟ ਵਿਚ ਲਿਖਿਆ ਸੀ ਕਿ ਜੀ. ਆਰ. ਪੀ. ਦੇ ਐੱਸ. ਐੱਚ. ਓ. ਗੁਰਦਰਸ਼ਨ ਸਿੰਘ ਅਤੇ ਮੁਨਸ਼ੀ ਗੁਰਿੰਦਰ ਸਿੰਘ ਢੀਂਡਸਾ ਉਸ ਨੂੰ ਪ੍ਰੇ-ਸ਼ਾ-ਨ ਕਰ ਰਹੇ ਸਨ। ਉਸ ਨੂੰ ਸਾਲ 2022 ਦੀ ਐਫ. ਆਈ. ਆਰ. ਨੰਬਰ 18 ਵਿੱਚ ਚਲਾਨ ਪੇਸ਼ ਕਰਨ ਲਈ ਜ਼ਿਆਦਾ ਪ੍ਰੇ-ਸ਼ਾ-ਨ ਕੀਤਾ ਜਾ ਰਿਹਾ ਸੀ। ਇਸ ਕਾਰਨ ਉਹ ਖੁ-ਦ-ਕੁ-ਸ਼ੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਰੇਲਵੇ ਪੁਲਿਸ ਦੇ ਡੀ. ਐਸ. ਪੀ. ਜਗਮੋਹਨ ਸਿੰਘ ਨੇ ਕਿਹਾ ਸੀ ਕਿ ਸਰਹਿੰਦ ਦੇ ਐਸ. ਐਚ. ਓ. ਅਤੇ ਮੁਨਸ਼ੀ ਦੋਵੇ ਜਾਣੇ ਹੀ ਲਾਈਨ ਹਾਜ਼ਰ ਕਰ ਦਿੱਤੇ ਗਏ ਹਨ।