ਜਿਲ੍ਹਾ ਲੁਧਿਆਣਾ (ਪੰਜਾਬ) ਦੇ ਰਿਸ਼ੀ ਨਗਰ ਵਿਚ ਜਿੰਮ ਗਏ ਨੌਜਵਾਨ ਦੀ ਸ਼ੱ-ਕੀ ਹਾਲ ਵਿਚ ਮੌ-ਤ ਹੋ ਜਾਣ ਦਾ ਦੁਖ-ਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਸੁਖਚੈਨ ਸਿੰਘ ਉਰਫ ਸ਼ੈਰੀ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਆਪਣੀ ਮਾਤਾ ਹਰਬੰਸ ਕੌਰ ਦਾ ਇਕ-ਲੌਤਾ ਪੁੱਤਰ ਸੀ ਅਤੇ ਅਮੇਜ਼ਨ ਵਿੱਚ ਕੰਮ ਕਰਦਾ ਸੀ। ਅਗਲੇ ਸਾਲ ਫਰਵਰੀ ਮਹੀਨੇ ਵਿੱਚ ਉਸ ਦਾ ਵਿਆਹ ਹੋਣਾ ਸੀ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਮਾਤਾ ਹਰਬੰਸ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਰਿਸ਼ੀ ਨਗਰ ਵਿੱਚ ਇੱਕ ਜਿੰਮ ਵਿੱਚ ਕਸਰਤ ਕਰਨ ਲੱਗਿਆ ਸੀ। ਉਸ ਨੇ ਉਨ੍ਹਾਂ ਨੂੰ ਜਿੰਮ ਜਾ ਕੇ ਫੋਟੋ ਵੀ ਭੇਜੀ ਸੀ ਅਤੇ ਜਿੰਮ ਦੀ ਫੀਸ ਭਰਨ ਲਈ ਕਿਹਾ ਸੀ। ਕੁਝ ਸਮੇਂ ਬਾਅਦ ਇਕ ਵਿਅਕਤੀ ਘਰ ਆਇਆ ਅਤੇ ਕਿਰਾਏਦਾਰ ਨੂੰ ਦੱਸਿਆ ਕਿ ਸ਼ੈਰੀ ਪੌੜੀਆਂ ਤੋਂ ਹੇਠਾਂ ਡਿੱਗ ਗਿਆ ਹੈ ਅਤੇ ਉਸ ਨੂੰ ਡੀ. ਐਮ. ਸੀ. ਦਾਖਲ ਕਰਵਾਇਆ ਗਿਆ ਹੈ।
ਹਰਬੰਸ ਕੌਰ ਨੇ ਦੱਸਿਆ ਕਿ ਉਹ ਇੱਕ ਵਿਆਹ ਵਿੱਚ ਗਈ ਹੋਈ ਸੀ ਅਤੇ ਜਦੋਂ ਉਹ ਡੀ. ਐਮ. ਸੀ. ਪਹੁੰਚੀ ਤਾਂ ਉਸ ਦੇ ਲੜਕੇ ਦੀ ਮੌ-ਤ ਹੋ ਚੁੱਕੀ ਸੀ। ਮਾਂ ਨੇ ਦੋਸ਼ ਲਾਇਆ ਹੈ ਕਿ ਉਸ ਦੇ ਬੇਟੇ ਦੇ ਸਰੀਰ ਉਤੇ ਕਈ ਥਾਵਾਂ ਤੇ ਕੁੱਟ-ਮਾਰ ਦੇ ਨਿਸ਼ਾਨ ਸਨ ਅਤੇ ਉਸ ਦੇ ਮੂੰਹ ਵਿਚੋਂ ਝੱ-ਗ ਨਿਕਲ ਰਹੀ ਸੀ। ਉਸ ਨੂੰ ਸ਼ੱ-ਕ ਹੈ ਕਿ ਉਸ ਦੇ ਪੁੱਤਰ ਦਾ ਕਿਸੇ ਸਾਜ਼ਿਸ਼ ਤਹਿਤ ਕ-ਤ-ਲ ਕੀਤਾ ਗਿਆ ਹੈ।
ਹਰਬੰਸ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਕਾਫੀ ਸਮੇਂ ਤੋਂ ਜਿੰਮ ਕਰ ਰਿਹਾ ਸੀ ਅਤੇ ਉਸ ਨੂੰ ਇਸ ਨਵੇਂ ਜਿੰਮ ਵਿਚ 3 ਦਿਨ ਹੋ ਗਏ ਸਨ। ਉਸ ਦਾ ਕਹਿਣਾ ਹੈ ਕਿ ਇਲਾਕੇ ਦੇ ਲੋਕਾਂ ਨੇ ਉਸ ਨੂੰ ਦੱਸਿਆ ਕਿ ਜਿੰਮ ਸੰਚਾਲਕ ਨੌਜਵਾਨਾਂ ਨੂੰ ਭਾਰ ਚੁੱਕਣ ਲਈ ਪਾਣੀ ਵਿੱਚ ਕੁਝ ਮਿਲਾ ਕੇ ਪਿਲਾਉਂਦਾ ਹੈ। ਪਹਿਲਾਂ ਜਦੋਂ ਉਸ ਨੇ ਜਿੰਮ ਵਿੱਚ ਲੱਗੇ ਕੈਮਰਿਆਂ ਦੀ ਜਾਂਚ ਕਰਨ ਲਈ ਕਿਹਾ ਤਾਂ ਸੰਚਾਲਕ ਮੰਨ ਗਿਆ ਪਰ ਬਾਅਦ ਵਿੱਚ ਉਹ ਕਹਿਣ ਲੱਗਾ ਕਿ ਕੈਮਰੇ ਕੰਮ ਨਹੀਂ ਕਰ ਰਹੇ।
ਹਰਬੰਸ ਕੌਰ ਨੇ ਦੱਸਿਆ ਕਿ ਉਹ ਆਪਣੇ ਬੇਟੇ ਨਾਲ ਵੱਖ ਰਹਿੰਦੀ ਹੈ ਅਤੇ ਉਸ ਦਾ ਪਤੀ ਵੱਖ ਰਹਿੰਦਾ ਹੈ। ਹਰਬੰਸ ਕੌਰ ਦਾ ਕਹਿਣਾ ਹੈ ਕਿ ਉਸ ਦਾ ਪਤੀ ਵੀ ਉਸ ਨੂੰ ਜਾਨੋਂ ਮਾ-ਰ-ਨ ਦੀਆਂ ਧ-ਮ-ਕੀ-ਆਂ ਵੀ ਦਿੰਦਾ ਸੀ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਨੌਜਵਾਨ ਦੀ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।