ਪਿਛਲੇ ਸੱਤ ਦਿਨਾਂ ਤੋਂ, ਗੁੰਮ ਹੋਏ ਵਿਅਕਤੀ ਦੀ, ਖਾਲੀ ਪਲਾਟ ਵਿਚੋਂ ਮਿਲੀ ਦੇਹ, ਭਰਾ ਨੇ ਦੱਸੀਆਂ ਇਹ ਗੰਭੀਰ ਗੱਲਾਂ

Punjab

ਹਰਿਆਣਾ ਦੇ ਯਮੁਨਾਨਗਰ ਵਿਚ ਸਥਿਤ ਆਤਮਾਪੁਰੀ ਕਲੋਨੀ ਦੇ 7 ਦਿਨਾਂ ਤੋਂ ਲਾਪਤਾ ਰੂਦਲ ਉਮਰ 25 ਸਾਲ ਦੀ ਦੇਹ ਹਮੀਦਾ ਹੈੱਡ ਰੋਡ ਉਤੇ ਭਗਤ ਫੈਬਰੀਕੇਟ ਨੇੜੇ ਪਲਾਟ ਦੀਆਂ ਝਾੜੀਆਂ ਵਿਚੋਂ ਮਿਲੀ। ਲਾਪਤਾ ਹੋਣ ਦੇ ਬਾਅਦ ਤੋਂ ਹੀ ਪਰਿਵਾਰ ਉਸ ਦੀ ਭਾਲ ਕਰ ਰਿਹਾ ਸੀ। ਜਿਸ ਥਾਂ ਤੋਂ ਦੇਹ ਮਿਲੀ ਹੈ, ਦੋ ਦਿਨ ਪਹਿਲਾਂ ਉਸ ਦੇ ਨੇੜੇ ਹੀ ਮ੍ਰਿਤਕ ਦੀਆਂ ਜੁੱਤੀਆਂ ਬਰਾਮਦ ਹੋਈਆਂ ਸਨ। ਮੁੱਢਲੀ ਜਾਂਚ ਤੋਂ ਪਤਾ ਚੱਲ ਰਿਹਾ ਹੈ ਕਿ ਹੋ ਸਕਦਾ ਹੈ ਕਿ ਰੂਦਲ ਦਾ ਕ-ਤ-ਲ ਕਿਤੇ ਹੋਰ ਥਾਂ ਕੀਤਾ ਗਿਆ ਹੋਵੇ ਅਤੇ ਬਾਅਦ ਵਿਚ ਦੇਹ ਉਥੇ ਸੁੱ-ਟ ਦਿੱਤੀ ਹੋਵੇ। ਹਮੀਦਾ ਚੌਕੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਦਾ ਵਿਆਹ ਇੱਕ ਸਾਲ ਪਹਿਲਾਂ ਹੀ ਹੋਇਆ ਸੀ। ਉਸ ਦੀ ਪਤਨੀ ਚਾਰ ਮਹੀਨਿਆਂ ਦੀ ਗਰ-ਭਵਤੀ ਹੈ।

ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਭਰਾ ਅਨੁਜ ਨੇ ਦੱਸਿਆ ਕਿ ਉਸ ਦਾ ਭਰਾ ਸ਼ਹਿਰ ਵਿੱਚ ਇੱਕ ਪਲਾਈਵੁੱਡ ਫੈਕਟਰੀ ਵਿੱਚ ਅਪਰੇਟਰ ਵਜੋਂ ਕੰਮ ਕਰਦਾ ਸੀ। ਗਲੀ ਵਿੱਚ ਲੱਗੇ CCTV ਵਿੱਚ ਰੂਦਲ ਭੱਜਦਾ ਹੋਇਆ ਨਜ਼ਰ ਆ ਰਿਹਾ ਹੈ। ਉਸ ਦੇ ਇੱਕ ਹੱਥ ਵਿੱਚ ਮੋਬਾਈਲ ਸੀ। ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਰਾਤ ਰੂਦਲ ਘਰ ਵਿੱਚ ਹੀ ਸੀ। ਫਿਰ ਉਸ ਦੇ ਇੱਕ ਦੋਸਤ ਦਾ ਫੋਨ ਆਇਆ। ਕਾਲ ਸੁਣਦੇ ਹੀ ਉਹ ਘਰੋਂ ਚਲਿਆ ਗਿਆ। ਪਰ ਦੇਰ ਰਾਤ ਤੱਕ ਵਾਪਸ ਨਹੀਂ ਆਇਆ। ਉਸ ਦਾ ਮੋਬਾਈਲ ਵੀ ਬੰਦ ਆ ਰਿਹਾ ਸੀ।

ਉਹ ਰਾਤ ਨੂੰ ਹੀ ਉਸ ਦੀ ਭਾਲ ਲਈ ਚਲੇ ਗਏ ਸਨ, ਪਰ ਉਸ ਦਾ ਕੁਝ ਵੀ ਪਤਾ ਨਹੀਂ ਲੱਗਿਆ। ਫਿਰ ਉਹ ਗੁੰਮ-ਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਲਈ ਥਾਣੇ ਵਿਚ ਗਏ। ਦੋਸ਼ ਹੈ ਕਿ ਪੁਲਿਸ ਨੇ ਸ਼ਿਕਾਇਤ ਦਰਜ ਕਰਨ ਵਿੱਚ ਦੋ ਦਿਨ ਲਾ ਦਿੱਤੇ। ਉਹ ਰੋਜ਼ਾਨਾ ਥਾਣੇ ਦਾ ਗੇੜੇ ਮਾਰਦੇ ਸੀ ਪਰ ਪੁਲਿਸ ਨੇ ਉਸ ਬਾਰੇ ਕੋਈ ਵੀ ਸਹੀ ਜਵਾਬ ਨਹੀਂ ਦਿੱਤਾ। ਅਨੁਜ ਨੇ ਦੱਸਿਆ ਕਿ ਉਹ ਇਸ ਮਾਮਲੇ ਨੂੰ ਲੈ ਕੇ ਐਸ.ਪੀ. ਨੂੰ ਵੀ ਮਿਲੇ ਹਨ। ਜਿਸ ਤੋਂ ਬਾਅਦ ਜਦੋਂ ਉਹ ਚੌਕੀ ਗਏ ਤਾਂ ਪੁਲਿਸ ਨੇ ਉਨ੍ਹਾਂ ਕਿਹਾ ਕਿ ਉਹ ਐੱਸ. ਪੀ. ਦੇ ਕੋਲ ਕਿਉਂ ਗਏ ਸਨ। ਪਰਿਵਾਰ ਨੇ ਪੁਲਿਸ ਉਤੇ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਹਨ।

ਫੋਨ ਕਰਨ ਵਾਲੇ ਉਤੇ ਹੀ ਕ-ਤ-ਲ ਦਾ ਸ਼ੱ-ਕ

ਪਰਿਵਾਰਕ ਮੈਂਬਰਾਂ ਨੇ ਰੂਦਲ ਦੇ ਉਸ ਦੋਸਤ ਉਤੇ ਕ-ਤ-ਲ ਦਾ ਸ਼ੱ-ਕ ਜਤਾਇਆ ਹੈ, ਜਿਸ ਨੇ ਆਖਰੀ ਵਾਰ ਉਸ ਦੇ ਮੋਬਾਈਲ ਉਤੇ ਕਾਲ ਕੀਤੀ ਸੀ। ਉਸ ਦੀ ਗੱਲ ਸੁਣ ਕੇ ਹੀ ਉਹ ਉੱਥੋਂ ਗਿਆ ਸੀ। ਜਿਸ ਥਾਂ ਤੋਂ ਵੀਰਵਾਰ ਨੂੰ ਰੂਦਲ ਦੀ ਦੇਹ ਮਿਲੀ ਹੈ, ਦੋ ਦਿਨ ਪਹਿਲਾਂ ਉਸ ਦੀਆਂ ਜੁੱਤੀਆਂ ਵੀ ਉਥੋਂ ਹੀ ਮਿਲੀਆਂ ਸਨ। ਇਸ ਦੇ ਆਲੇ-ਦੁਆਲੇ ਕਾਫੀ ਭਾਲ ਕੀਤੀ ਗਈ ਸੀ ਪਰ ਰੂਦਲ ਦੀ ਦੇਹ ਉਥੇ ਨਹੀਂ ਮਿਲੀ ਸੀ। ਜੇਕਰ ਇਹ ਸੱਚ ਹੈ ਤਾਂ ਬਾਅਦ ਵਿੱਚ ਉਥੇ ਦੇਹ ਕਿੱਥੋਂ ਆਈ। ਕਾਫੀ ਭਾਲ ਕਰਨ ਦੇ ਬਾਵਜੂਦ ਜਦੋਂ ਕੁਝ ਨਾ ਮਿਲਿਆ ਤਾਂ ਪਰਿਵਾਰ ਨੇ ਸ਼ਹਿਰ ਦੀਆਂ ਵੱਖੋ ਵੱਖ ਥਾਵਾਂ ਉਤੇ ਰੂਦਲ ਦੇ ਲਾ-ਪ-ਤਾ ਹੋਣ ਦੇ ਪੋਸਟਰ ਚਿਪਕਾਉਣੇ ਸ਼ੁਰੂ ਕਰ ਦਿੱਤੇ।

ਇਸ ਮਾਮਲੇ ਸਬੰਧੀ ਹਮੀਦਾ ਚੌਕੀ ਦੇ ਇੰਚਾਰਜ ਗੁਰਦਿਆਲ ਸਿੰਘ ਨੇ ਦੱਸਿਆ ਹੈ ਕਿ ਰੂਦਲ ਦੀ ਦੇਹ ਹਮੀਦਾ ਹੈੱਡ ਰੋਡ ਉਤੇ ਇਕ ਖਾਲੀ ਪਏ ਪਲਾਟ ਦੀਆਂ ਝਾੜੀਆਂ ਵਿਚੋਂ ਮਿਲੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਕ-ਤ-ਲ ਦੀ ਧਾਰਾ ਲਾਈ ਹੈ। ਇਸ ਸਬੰਧੀ ਰੂਦਲ ਦੇ ਦੋਸਤਾਂ ਤੋਂ ਵੀ ਪੁੱਛ ਗਿੱਛ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *