ਘਰੋਂ ਕੰਮ ਲਈ ਕਹਿ ਕੇ ਗਿਆ ਨੌਜਵਾਨ, ਜਦੋਂ ਵਾਪਸ ਨਾ ਆਇਆ, ਮਾਪਿਆਂ ਨੇ ਭਾਲ ਕਰੀ ਤਾਂ ਮਿਲੀ ਦੇਹ, ਘਰ ਵਿਚ ਮਾਤਮ

Punjab

ਜਿਲ੍ਹਾ ਲੁਧਿਆਣਾ (ਪੰਜਾਬ) ਦੇ ਬੱਸ ਸਟੈਂਡ ਨੇੜੇ ਸਥਿਤ ਮਨਜੀਤ ਨਗਰ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਸ਼ੁੱਕਰਵਾਰ ਸਵੇਰੇ ਮੌ-ਤ ਹੋ ਗਈ। ਇਲਾਕੇ ਦੇ ਲੋਕਾਂ ਦਾ ਆਰੋਪ ਹੈ ਕਿ ਉਸ ਦੀ ਮੌ-ਤ ਨ-ਸ਼ੇ ਦੀ ਓਵਰ-ਡੋਜ਼ ਕਾਰਨ ਹੋਈ ਹੈ। ਇਸ ਮਾਮਲੇ ਦਾ ਪਤਾ ਲੱਗਦਿਆਂ ਹੀ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਬਘੇਲ ਸਿੰਘ ਦੇ ਰੂਪ ਵਜੋਂ ਹੋਈ ਹੈ।

ਨੌਜਵਾਨ ਬਘੇਲ ਸਿੰਘ ਦੀ ਮੌ-ਤ ਕਾਰਨ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਨ-ਸ਼ਾ ਵੇਚਣ ਵਾਲੇ ਲੋਕਾਂ ਨੂੰ ਲੈ ਕੇ ਉਹ ਕਈ ਵਾਰ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਕਰ ਚੁੱਕੇ ਹਨ, ਪਰ ਕੋਈ ਨਹੀਂ ਸੁਣਦਾ। ਇੱਕ ਔਰਤ ਨੇ ਦੱਸਿਆ ਕਿ ਉਸ ਨੇ ਪੁਲਿਸ ਨੂੰ ਨ-ਸ਼ਾ ਵੇਚਣ ਵਾਲਿਆਂ ਦੇ ਨਾਮ ਅਤੇ ਮੋਬਾਈਲ ਨੰਬਰ ਵੀ ਦਿੱਤੇ ਹਨ, ਇਲਾਕੇ ਵਿੱਚ ਕਈ ਨੌਜਵਾਨ ਨ-ਸ਼ੇ ਕਾਰਨ ਮੌ-ਤ ਦੇ ਮੂੰਹ ਜਾ ਚੁੱਕੇ ਹਨ। ਮ੍ਰਿਤਕ ਬਘੇਲ ਸਿੰਘ ਦੇ ਪਿਤਾ ਰਣਵੀਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਉਨ੍ਹਾਂ ਨਾਲ ਕੱਪੜੇ ਵੇਚਣ ਦਾ ਕੰਮ ਕਰਦਾ ਸੀ।

ਉਹ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਹ ਕਿਸੇ ਕੰਮ ਲਈ ਜਾ ਰਿਹਾ ਹੈ। ਜਦੋਂ ਉਹ ਵਾਪਸ ਨਾ ਆਇਆ ਤਾਂ ਉਸ ਦੀ ਭਾਲ ਕੀਤੀ ਗਈ ਤਾਂ ਬੱਸ ਸਟੈਂਡ ਦੇ ਕੋਲ ਉਸ ਦੀ ਐਕਟਿਵਾ ਦੇਖੀ ਗਈ। ਜਦੋਂ ਉਸ ਨੇ ਨੇੜੇ ਜਾ ਕੇ ਦੇਖਿਆ ਤਾਂ ਉਸ ਦੀ ਜੈਕੇਟ ਉਸ ਦੇ ਮੂੰਹ ਉਤੇ ਪਾਈ ਹੋਈ ਸੀ, ਉਸ ਦੇ ਨੇੜੇ ਖੜ੍ਹੇ ਨੌਜਵਾਨ ਉਨ੍ਹਾਂ ਨੂੰ ਦੇਖ ਕੇ ਭੱਜ ਗਏ। ਜਾਂਚ ਕਰਨ ਉਤੇ ਪਤਾ ਲੱਗਿਆ ਕਿ ਉਸ ਦੀ ਮੌ-ਤ ਹੋ ਚੁੱਕੀ ਸੀ। ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *