ਰੁਜ਼ਗਾਰ ਦੀ ਤਲਾਸ਼ ਵਿਚ, ਘਰੋਂ ਗਿਆ ਸੀ ਨੌਜਵਾਨ, ਦੁ-ਖ-ਦ ਹਾਲ ਵਿਚ ਮਿਲੀ ਦੇਹ, ਪਰਿਵਾਰਕ ਮੈਂਬਰ ਸਦਮੇ ਵਿਚ

Punjab

ਜਿਲ੍ਹਾ ਫਰੀਦਕੋਟ (ਪੰਜਾਬ) ਸ਼ਹਿਰ ਵਿਚ ਬਾਬਾ ਫਰੀਦ ਯੂਨੀਵਰਸਿਟੀ ਦੇ ਸਾਹਮਣੇ ਸਥਿਤ ਜਹਾਜ਼ ਗਰਾਊਂਡ ਨੇੜੇ 20 ਦਿਨਾਂ ਬਾਅਦ ਨੌਜਵਾਨ ਦੀ ਦੇਹ ਮਿਲੀ ਹੈ। ਫਰੀਦਕੋਟ ਸਿਟੀ 2 ਦੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਅਰਸ਼ਦੀਪ ਸਿੰਘ ਵਾਸੀ ਪਿੰਡ ਭਾਣਾ ਜ਼ਿਲ੍ਹਾ ਫਰੀਦਕੋਟ ਦੇ ਰੂਪ ਵਜੋਂ ਹੋਈ ਹੈ।

ਇਸ ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਅਨੁਸਾਰ ਉਕਤ ਨੌਜਵਾਨ ਬੀਤੇ ਦਿਨੀਂ ਘਰੋਂ ਫਰੀਦਕੋਟ ਵਿਖੇ ਕਿਸੇ ਸੈਂਟਰ ਦੀ ਭਾਲ ਲਈ ਆਇਆ ਸੀ। ਅਗਲੇ ਦਿਨ ਯਾਨੀ ਅੱਜ ਉਸ ਦੀ ਦੇਹ ਜਹਾਜ਼ ਗਰਾਊਂਡ ਨੇੜੇ ਮਿਲੀ ਹੈ। ਮ੍ਰਿਤਕ ਅਰਸ਼ਦੀਪ ਸਿੰਘ ਇੱਥੇ ਕਿਵੇਂ ਪਹੁੰਚਿਆ ਅਤੇ ਉਸ ਦੀ ਮੌ-ਤ ਦਾ ਕਾਰਨ ਕੀ ਹੈ, ਇਨ੍ਹਾਂ ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰੱਖਦੇ ਹੋਏ ਪੁਲਿਸ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨੇ ਟੈਟ ਦੀ ਪ੍ਰੀਖਿਆ ਪਾਸ ਕੀਤੀ ਹੋਈ ਸੀ। ਜੋ ਕਿ ਲੰਬੇ ਸਮੇਂ ਤੋਂ ਰੁਜ਼ਗਾਰ ਦੀ ਤਲਾਸ਼ ਵਿੱਚ ਸੀ। ਇਸ ਘ-ਟ-ਨਾ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਡੂੰਘੇ ਸਦਮੇ ਵਿਚ ਹਨ, ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਮ੍ਰਿਤਕ ਅਰਸ਼ਦੀਪ ਸਿੰਘ ਜਹਾਜ ਗਰਾਊਂਡ ਦੇ ਨੇੜੇ ਕਿਵੇਂ ਪਹੁੰਚਿਆ ਅਤੇ ਉਸ ਦੀ ਮੌ-ਤ ਕਿਵੇਂ ਹੋਈ ਹੈ।

ਤੁਹਾਨੂੰ ਦੱਸ ਦੇਈਏ ਕਿ ਉਕਤ ਜਹਾਜ ਗਰਾਊਂਡ ਦੇ ਨੇੜੇ ਵੀਹ ਦਿਨ ਪਹਿਲਾਂ ਫਰੀਦਕੋਟ ਸ਼ਹਿਰ ਦੇ ਭਾਨ ਸਿੰਘ ਕਲੋਨੀ ਦੇ ਰਹਿਣ ਵਾਲੇ ਇਕ ਆੜ੍ਹਤੀਏ ਵਲੋਂ ਗੋ-ਲੀ ਮਾ-ਰ ਕੇ ਖੁ-ਦ-ਕੁ-ਸ਼ੀ ਕਰ ਲਈ ਗਈ ਸੀ। ਜਿਸ ਦੀ ਦੇਹ ਸਵੇਰੇ ਮਿਲੀ ਸੀ। ਹੁਣ ਉਸੇ ਥਾਂ ਤੋਂ ਇੱਕ ਨੌਜਵਾਨ ਅਰਸ਼ਦੀਪ ਸਿੰਘ ਦੀ ਦੇਹ ਬਰਾ-ਮਦ ਹੋਈ ਹੈ।

Leave a Reply

Your email address will not be published. Required fields are marked *