ਮੰਡੀ ਗੋਬਿੰਦਗੜ੍ਹ (ਪੰਜਾਬ) ਵਿਚ ਦੋ ਦੋਸਤਾਂ ਨੇ 15 ਹਜ਼ਾਰ ਰੁਪਏ ਅਤੇ ਆਈਫੋਨ ਲਈ ਇਕ ਵਿਦਿਆਰਥੀ ਦਾ ਕ-ਤ-ਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਵਿਦਿਆਰਥੀ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਮੰਡੀ ਗੋਬਿੰਦਗੜ੍ਹ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ। ਦੋਵਾਂ ਦੋਸਤਾਂ ਨੇ ਵਿਦਿਆਰਥੀ ਨੂੰ ਨ-ਸ਼ੀ-ਲੀ ਚੀਜ਼ ਪਿਲਾ ਕੇ ਨਹਿਰ ਵਿੱਚ ਸੁੱ-ਟ ਦਿੱਤਾ। ਦੋਸ਼ੀ ਦੋਸਤਾਂ ਨੇ ਇੱਕ ਆਈਫੋਨ, ਇੱਕ ਮਹਿੰਗਾ ਸੈਮਸੰਗ ਮੋਬਾਈਲ ਅਤੇ ਕਰੀਬ 15,000 ਰੁਪਏ ਨਕਦ ਖੋ-ਹ-ਣ ਲਈ ਇਸ ਵਾ-ਰ-ਦਾ-ਤ ਨੂੰ ਅੰਜਾਮ ਦਿੱਤਾ।
ਇਸ ਮਾਮਲੇ ਵਿਚ ਮੰਡੀ ਗੋਬਿੰਦਗੜ੍ਹ ਪੁਲਿਸ ਨੇ ਦੋਵਾਂ ਦੋਸਤਾਂ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੀ ਪਹਿਚਾਣ ਨਵਦੀਪ ਯਾਦਵ ਪੁੱਤਰ ਸੰਦੀਪ ਕੁਮਾਰ ਵਾਸੀ ਪਿੰਡ ਦਹਿਣਾ, ਥਾਣਾ ਖੋਲ, ਜ਼ਿਲ੍ਹਾ ਰੇਵਾੜੀ ਦੇ ਰੂਪ ਵਜੋਂ ਹੋਈ ਹੈ। ਜਦੋਂ ਕਿ ਦੋਸ਼ੀਆਂ ਦੀ ਪਹਿਚਾਣ ਅਜੈ ਕੁਮਾਰ ਵਾਸੀ ਗਾਂਧੀਨਗਰ ਅਤੇ ਮਨਪ੍ਰੀਤ ਸਿੰਘ ਵਾਸੀ ਸੁਭਾਸ਼ ਨਗਰ, ਮੰਡੀ ਗੋਬਿੰਦਗੜ੍ਹ ਦੇ ਰੂਪ ਵਜੋਂ ਹੋਈ ਹੈ।
ਇਮਤਿਹਾਨ ਦੇਣ ਆਇਆ ਸੀ ਨੌਜਵਾਨ
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਹਰਿਆਣੇ ਦਾ ਰਹਿਣ ਵਾਲਾ ਹੈ ਅਤੇ ਦੁਕਾਨਾਂ ਉਤੇ ਡਿਸਪੋਸੇਬਲ ਅਤੇ ਮਸਾਲੇ ਵੇਚ ਕੇ ਆਪਣਾ ਗੁਜ਼ਾਰਾ ਚਲਾਉਂਦਾ ਹੈ। ਉਸ ਦੇ ਲੜਕੇ ਦੀ ਉਮਰ 22 ਸਾਲ ਦੇ ਕਰੀਬ ਸੀ। ਉਹ ਮੰਡੀ ਗੋਬਿੰਦਗੜ੍ਹ ਵਿੱਚ ਬੀ-ਫਾਰਮੇਸੀ ਕਰ ਰਿਹਾ ਸੀ। ਉਹ ਪ੍ਰੀਖਿਆ ਦੇਣ ਲਈ 22 ਅਕਤੂਬਰ 2023 ਨੂੰ ਮੰਡੀ ਗੋਬਿੰਦਗੜ੍ਹ ਵਿਖੇ ਆਇਆ ਸੀ। ਉਹ ਬੀਤੇ 8 ਦਸੰਬਰ ਤੋਂ ਲਾਪਤਾ ਚੱਲ ਰਿਹਾ ਸੀ।
CCTV ਫੁਟੇਜ ਤੋਂ ਹੋਇਆ ਖੁ-ਲਾ-ਸਾ
ਅੱਗੇ ਪਿਤਾ ਨੇ ਦੱਸਿਆ ਕਿ ਗੁੰਮ-ਸ਼ੁਦਗੀ ਦੀ ਸੂਚਨਾ 13 ਦਸੰਬਰ ਨੂੰ ਥਾਣੇ ਵਿੱਚ ਦਰਜ ਕਰਵਾਈ ਗਈ ਸੀ। ਇਸ ਤੋਂ ਬਾਅਦ ਪੁੱਤਰ ਦੀ ਭਾਲ ਵਿਚ ਕਈ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਗਈ। ਇਨ੍ਹਾਂ ਵਿਚੋਂ ਇਕ CCTV ਫੁਟੇਜ ਵਿਚ ਉਸ ਦੇ ਦੋਸਤ ਸਕੂਟਰ ਉਤੇ ਕੱਪੜੇ ਵਿਚ ਲਪੇਟ ਕੇ ਕੁਝ ਲੈ ਕੇ ਜਾਂਦੇ ਹੋਏ ਨਜ਼ਰ ਆਏ। ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਅਜੇ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ।
ਖਨੌਰੀ ਹੈੱਡ ਤੋਂ ਮਿਲੀ ਦੇਹ
ਪਿਤਾ ਨੇ ਦੱਸਿਆ ਕਿ ਪੁੱਤਰ ਕੋਲ ਇਕ ਆਈਫੋਨ ਅਤੇ ਇਕ ਮਹਿੰਗਾ ਸੈਮਸੰਗ ਫੋਨ ਅਤੇ 15 ਹਜ਼ਾਰ ਰੁਪਏ ਨਕਦ ਸਨ। ਪੁੱਤਰ ਨਵਦੀਪ ਦੇ ਦੋਸਤ ਅਜੈ ਸਿੰਘ ਅਤੇ ਮਨਪ੍ਰੀਤ ਸਿੰਘ ਉਸ ਨੂੰ ਆਪਣੇ ਘਰ ਲੈ ਗਏ ਅਤੇ ਰਾਤ ਸਮੇਂ ਉਸ ਨੂੰ ਕੋਈ ਜ਼-ਹਿ-ਰੀ ਚੀਜ਼ ਖੁ-ਆ ਕੇ ਕ-ਤ-ਲ ਕਰ ਦਿੱਤਾ। 9 ਦਸੰਬਰ ਨੂੰ ਨਵਦੀਪ ਦੀ ਦੇਹ ਨੂੰ ਸਕੂਟਰ ਉਤੇ ਲਿਜਾ ਕੇ ਸਰਹਿੰਦ ਨਹਿਰ ਦੇ ਸੌਂਧਾ ਹੈੱਡ ਉਤੇ ਸੁੱ-ਟ ਦਿੱਤਾ ਗਿਆ ਸੀ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐਸ. ਐਚ. ਓ. ਆਕਾਸ਼ ਦੱਤ ਨੇ ਦੱਸਿਆ ਕਿ ਮ੍ਰਿਤਕ ਦੀ ਦੇਹ ਖਨੌਰੀ ਹੈੱਡ ਤੋਂ ਬਰਾ-ਮਦ ਕਰ ਲਈ ਗਈ ਹੈ। ਪੋਸਟ ਮਾਰਟਮ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਪੁਲਿਸ ਨੇ ਦੋਵਾਂ ਦੋਸ਼ੀਆਂ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।