ਪੰਜਾਬ ਦੇ ਮੁਕਤਸਰ ਵਿਚ ਡੀਜੇ ਨੂੰ ਲੈ ਕੇ ਗੁਆਂਢੀਆਂ ਵਲੋਂ ਵਿਆਹ ਵਾਲੇ ਘਰ ਉਤੇ ਇੱ-ਟਾਂ ਅਤੇ ਪੱਥਰ ਸੁੱ-ਟੇ ਗਏ। ਇਸ ਦੌਰਾਨ ਲਾੜੇ ਦੀ ਤਾਈ ਦੇ ਸਿਰ ਉਤੇ ਇੱ-ਟ ਵੱਜਣ ਨਾਲ ਉਸ ਦੀ ਮੌ-ਤ ਹੋ ਗਈ। ਇਸ ਦੌਰਾਨ ਪਰਿਵਾਰ ਦੇ ਚਾਰ ਮੈਂਬਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਮਲੋਟ ਦੇ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਇਸ ਮਾਮਲੇ ਵਿਚ ਲੰਬੀ ਪੁਲਿਸ ਨੇ 5 ਦੋਸ਼ੀਆਂ ਖ਼ਿਲਾਫ਼ ਕ-ਤ-ਲ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਮਲੋਟ ਵਿਚ ਦਾਖਲ ਹਰਬੰਸ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਸਾਡੇ ਘਰ ਸੁਨੀਲ ਦਾ ਵਿਆਹ ਸਮਾਗਮ ਸੀ। ਜਿਸ ਵਿੱਚ ਡੀਜੇ ਚੱਲ ਰਿਹਾ ਸੀ। ਇਸ ਤੋਂ ਬਾਅਦ ਸਾਰਾ ਪ੍ਰੋਗਰਾਮ ਸਮਾਪਤ ਹੋ ਗਿਆ। ਉਹ ਆਪਣਾ ਸਮਾਨ ਬੰਨ੍ਹ ਕੇ ਸੌਣ ਲਈ ਜਾਣ ਲੱਗੇ। ਕੁਝ ਦੇਰ ਬਾਅਦ ਗੁਆਂਢੀਆਂ ਨੇ ਆ ਕੇ ਡੀਜੇ ਦੁਬਾਰਾ ਚਾਲੂ ਕਰ ਦਿੱਤਾ। ਉਸ ਨੇ ਬਾਹਰ ਆ ਕੇ ਉਨ੍ਹਾਂ ਨੂੰ ਕਿਹਾ ਕਿ ਸਾਰੇ ਥੱਕ ਗਏ ਹਨ, ਹੁਣ ਡੀਜੇ ਨਾ ਚਲਾਉਣ।
ਇਸ ਗੱਲ ਨੂੰ ਲੈ ਕੇ ਉਨ੍ਹਾਂ ਵਿਚਕਾਰ ਝ-ਗ-ੜਾ ਹੋ ਗਿਆ। ਗੁਆਂਢੀਆਂ ਨੇ ਉਨ੍ਹਾਂ ਉਤੇ ਇੱ-ਟਾਂ ਨਾਲ ਹ-ਮ-ਲਾ ਕਰ ਦਿੱਤਾ। ਮੌਕੇ ਉਤੇ ਹਫੜਾ-ਦਫੜੀ ਦਾ ਮਹੌਲ ਬਣ ਗਿਆ। ਗੁਆਂਢੀਆਂ ਵੱਲੋਂ ਕੀਤੇ ਹ-ਮ-ਲੇ ਕਾਰਨ ਸਾਡੇ 5 ਵਿਅਕਤੀ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦੀ ਮਾਤਾ ਗੁਰਮੇਲ ਕੌਰ ਉਮਰ 62 ਸਾਲ ਦੀ ਮੌ-ਤ ਹੋ ਗਈ।
ਇਸ ਮਾਮਲੇ ਸਬੰਧੀ ਥਾਣਾ ਲੰਬੀ ਦੇ ਮੁਖੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਨਛੱਤਰ ਸਿੰਘ ਅਤੇ ਉਸ ਦੇ ਪੁੱਤਰਾਂ ਰੁਪਿੰਦਰ, ਹਰਗੋਬਿੰਦ, ਗੁਰਪ੍ਰੀਤ ਅਤੇ ਅਰਜੁਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੋਸਟ ਮਾਰਟਮ ਕਰਵਾ ਕੇ ਦੇਹ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਹੈ।