ਜਿਲ੍ਹਾ ਜਲੰਧਰ (ਪੰਜਾਬ) ਤੋਂ ਇੱਕ ਨੌਜਵਾਨ ਲੰਡਨ ਵਿੱਚ ਲਾ-ਪ-ਤਾ ਹੋ ਗਿਆ ਹੈ। ਇਸ ਨੌਜਵਾਨ ਦੀ ਪਹਿਚਾਣ ਗੁਰਸ਼ਮਨ ਸਿੰਘ ਭਾਟੀਆ ਉਮਰ 23 ਸਾਲ ਵਾਸੀ ਮਾਡਲ ਟਾਊਨ ਦੇ ਰੂਪ ਵਜੋਂ ਹੋਈ ਹੈ, ਜੋ ਕਿ ਪੂਰਬੀ ਲੰਡਨ ਵਿਖੇ ਪੜ੍ਹਾਈ ਕਰਨ ਦੇ ਲਈ ਗਿਆ ਸੀ। ਉਕਤ ਨੌਜਵਾਨ ਨੂੰ ਆਖਰੀ ਵਾਰ ਪੂਰਬੀ ਲੰਡਨ ਦੇ ਕੈਨਰੀ ਵਾਰਫ ਵਿਖੇ ਦੇਖਿਆ ਗਿਆ ਸੀ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ 15 ਦਸੰਬਰ ਤੋਂ ਲਾਪਤਾ ਜੀ. ਐਸ. ਭਾਟੀਆ ਬਾਰੇ ਜਾਣਕਾਰੀ ਸੋਸ਼ਲ ਮੀਡੀਆ ਉਤੇ ਸਾਂਝੀ ਕਰਦਿਆਂ ਵਿਦੇਸ਼ ਮੰਤਰਾਲੇ ਤੋਂ ਮਦਦ ਦੀ ਮੰਗ ਕੀਤੀ ਹੈ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਸ਼ਮਨ ਸਿੰਘ ਭਾਟੀਆ ਪਿਛਲੇ ਸਾਲ ਦਸੰਬਰ ਵਿੱਚ ਲੰਡਨ ਵਿਚ ਗਿਆ ਸੀ। ਉਸ ਨੇ ਲੰਡਨ ਵਿੱਚ ਲੌਫਬਰੋ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਸੀ। ਉਹ ਲੌਫਬਰੋ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ। ਉਸ ਦੇ ਲਾ-ਪ-ਤਾ ਹੋਣ ਦੀ ਖ਼-ਬ-ਰ ਤੋਂ ਬਾਅਦ ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਵਿਦੇਸ਼ ਵਿਚ ਭਾਟੀਆ ਦੇ ਦੋਸਤ ਵੀ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਵਿਦੇਸ਼ ਮੰਤਰਾਲੇ ਤੋਂ ਕੀਤੀ ਦਖਲ ਦੇਣ ਦੀ ਮੰਗ
ਗੁਰਸ਼ਮਨ ਸਿੰਘ ਭਾਟੀਆ ਦੇ ਲਾਪਤਾ ਹੋਣ ਤੋਂ ਬਾਅਦ ਜਲੰਧਰ ਵਿਚ ਪਰਿਵਾਰਕ ਮੈਂਬਰ ਚਿੰਤਾ ਵਿਚ ਹਨ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਭਾਟੀਆ ਦੀ ਤਸਵੀਰ ਸੋਸ਼ਲ ਮੀਡੀਆ ਉਤੇ ਪਾ ਕੇ ਵਿਦੇਸ਼ ਮੰਤਰਾਲੇ ਤੋਂ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਮੰਗ ਕੀਤੀ ਹੈ। ਮਨਜਿੰਦਰ ਸਿੰਘ ਸਿਰਸਾ ਵਲੋਂ ਭਾਰਤ ਵਿੱਚ ਬਰਤਾਨਵੀ ਹਾਈ ਕਮਿਸ਼ਨ ਨੂੰ ਗੁਰਸ਼ਮਨ ਸਿੰਘ ਦੇ ਸਹੀ ਟਿਕਾਣੇ ਦਾ ਪਤਾ ਲਗਾ ਕੇ ਪਰਿਵਾਰ ਨੂੰ ਸੂਚਿਤ ਕਰਨ ਦੀ ਵੀ ਬੇਨਤੀ ਕੀਤੀ ਗਈ ਹੈ।