ਕਰਨਾਲ (ਹਰਿਆਣਾ) ਦੇ ਪਿੰਡ ਬਾਂਸਾ ਨੇੜੇ ਇੱਕ ਤੇਜ਼ ਸਪੀਡ ਟਰੱਕ ਨੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਦ-ਰ-ੜ ਦਿੱਤਾ। ਤਿੰਨਾਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਪਿੰਡ ਦੇ ਦੋ ਨੌਜਵਾਨ, ਇਕ ਝ-ਗ-ੜੇ ਵਿੱਚ ਜ਼ਖ਼ਮੀ ਹੋਏ ਨੌਜਵਾਨਾਂ ਨੂੰ ਮੋਟਰਸਾਈਕਲ ਉਤੇ ਹਸਪਤਾਲ ਲੈ ਕੇ ਜਾ ਰਹੇ ਸਨ। ਇਸ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਤਿੰਨ ਨੌਜਵਾਨਾਂ ਦੀ ਮੌ-ਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ।
ਇਸ ਦੁਖ-ਦਾਈ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਤਿੰਨਾਂ ਦੀਆਂ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਮੋਰਚਰੀ ਵਿਚ ਰਖਵਾ ਦਿੱਤਾ ਹੈ। ਪੁਲਿਸ ਨੇ ਦੋਸ਼ੀ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਤਫ-ਤੀਸ਼ ਕਰਨੀ ਸ਼ੁਰੂ ਕਰ ਦਿੱਤੀ ਹੈ।
ਪੁਰਾਣੀ ਰੰ-ਜਿ-ਸ਼ ਦੇ ਚੱਲਦੇ ਚਾ-ਕੂ ਨਾਲ ਕੀਤਾ ਵਾਰ
ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਅਜੈ ਉਮਰ 20 ਸਾਲ ਵਾਸੀ ਪਿੰਡ ਬਾਂਸਾ ਦੇ ਪਿਤਾ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਅਜੈ ਅਤੇ ਉਸ ਦੇ ਚਚੇਰੇ ਭਰਾ ਵਰਿੰਦਰ ਪੁੱਤਰ ਵੀਰਭਾਨ, ਪਾਰਕ ਵਿਚ ਖੇਡਣ ਲਈ ਗਏ ਸਨ। ਇਸ ਦੌਰਾਨ ਅਜੈ ਦੀ ਪਿੰਡ ਦੇ ਕੁਝ ਨੌਜਵਾਨਾਂ ਨਾਲ ਬਹਿਸ ਹੋ ਗਈ। ਜਿਸ ਤੋਂ ਬਾਅਦ ਰਾਤ ਕਰੀਬ 9 ਵਜੇ ਦੋਸ਼ੀਆਂ ਨੇ ਅਜੈ ਨੂੰ ਚਾ-ਕੂ ਮਾ-ਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਪਿਤਾ ਦਾ ਕਹਿਣਾ ਹੈ ਕਿ ਦੋਸ਼ੀਆਂ ਦੇ ਪਰਿਵਾਰ ਨਾਲ ਉਨ੍ਹਾਂ ਦੀ ਪੁਰਾਣੀ ਰੰ-ਜਿ-ਸ਼ ਸੀ।
ਜਖਮੀ ਅਜੈ ਨੂੰ ਇਲਾਜ ਲਈ ਲੈ ਕੇ ਜਾ ਰਹੇ ਸੀ ਸੁਮਿਤ ਅਤੇ ਵਰਿੰਦਰ
ਮ੍ਰਿਤਕ ਅਜੇ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਬੇਟੇ ਅਜੈ ਦੇ ਪੇ-ਟ ਵਿੱਚ ਚਾ-ਕੂ ਵੱਜਣ ਕਾਰਨ ਉਸ ਦਾ ਹਾਲ ਨਾਜ਼ੁਕ ਹੋ ਗਿਆ ਸੀ। ਅਜੈ ਦਾ ਚਚੇਰਾ ਭਰਾ ਵਰਿੰਦਰ ਅਤੇ ਇਕ ਹੋਰ ਨੌਜਵਾਨ ਸੁਮਿਤ ਜ਼ਖਮੀ ਅਜੈ ਨੂੰ ਆਪਣੇ ਮੋਟਰਸਾਈਕਲ ਉਤੇ ਜੁੰਡਲਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਲੈ ਕੇ ਜਾ ਰਹੇ ਸਨ। ਜਿਵੇਂ ਹੀ ਉਹ ਅਸੰਘ ਰੋਡ ਉਤੇ ਪਹੁੰਚੇ ਤਾਂ ਪਿੱਛੇ ਤੋਂ ਆ ਰਹੇ ਇੱਕ ਤੇਜ਼ ਸਪੀਡ ਟਰੱਕ ਨੇ ਉਨ੍ਹਾਂ ਨੂੰ ਦ-ਰ-ੜ ਦਿੱਤਾ ਅਤੇ ਤਿੰਨਾਂ ਦੀ ਮੌ-ਤ ਹੋ ਗਈ।
ਤਿੰਨਾਂ ਦੀ ਉਮਰ 19 ਤੋਂ 23 ਸਾਲ
ਪਿਤਾ ਨੇ ਦੱਸਿਆ ਕਿ ਸੁਮਿਤ ਅਤੇ ਵੀਰੇਂਦਰ ਦੀ ਕਿਸੇ ਨਾਲ ਕੋਈ ਦੁ-ਸ਼-ਮ-ਣੀ ਨਹੀਂ ਸੀ ਅਤੇ ਦੋਵੇਂ ਗੁਰੂਗ੍ਰਾਮ ਵਿਚ ਨੌਕਰੀ ਕਰਦੇ ਸਨ।
ਘਟਨਾ ਵਾਲੀ ਥਾਂ ਉਤੇ ਆਸ-ਪਾਸ ਦੇ ਡੇਰਿਆਂ ਤੋਂ ਕੁਝ ਸਰਦਾਰ ਪਹੁੰਚੇ ਅਤੇ ਉਨ੍ਹਾਂ ਨੇ ਪੁਲਿਸ ਅਤੇ ਐਂਬੂਲੈਂਸ ਨੂੰ ਕਾਲ ਕੀਤੀ। ਜਿਸ ਤੋਂ ਬਾਅਦ ਐਂਬੂਲੈਂਸ ਮੌਕੇ ਉਤੇ ਪਹੁੰਚੀ ਅਤੇ ਤਿੰਨਾਂ ਨੂੰ ਲੈ ਗਈ, ਪਰ ਹਸਪਤਾਲ ਵਿਚ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਤਿੰਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮਾਮਲੇ ਸਬੰਧੀ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਤਿੰਨੋਂ ਨੌਜਵਾਨਾਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਪਿੰਡ ਵਿੱਚ ਸੋਗ ਦੀ ਲਹਿਰ
ਇਸ ਦੁਖ-ਦਾਈ ਹਾਦਸੇ ਦੇ ਵਾਪਰਨ ਅਤੇ ਨੌਜਵਾਨਾਂ ਦੀ ਮੌ-ਤ ਕਾਰਨ ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰਕ ਮੈਂਬਰ ਡੂੰਘੇ ਸਦਮੇ ਵਿਚ ਹਨ ਅਤੇ ਰੋ ਰਹੇ ਹਨ। ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦੇਣ ਲਈ ਪਿੰਡ ਵਾਸੀ ਪਹੁੰਚ ਰਹੇ ਹਨ। ਪਰਿਵਾਰਕ ਮੈਂਬਰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ। ਤਿੰਨ ਨੌਜਵਾਨਾਂ ਦੀ ਇੱਕੋ ਸਮੇਂ ਮੌ-ਤ ਹੋਣ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ।
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜੁੰਡਲਾ ਚੌਕੀ ਦੇ ਇੰਚਾਰਜ ਅੰਕਿਤ ਕੁਮਾਰ ਨੇ ਦੱਸਿਆ ਕਿ ਅਜੇ ਉਤੇ ਹ-ਮ-ਲਾ ਕਰਨ ਵਾਲਾ ਦੋਸ਼ੀ ਨੌਜਵਾਨ ਅਜੇ ਫਰਾਰ ਚੱਲ ਰਹੇ ਹਨ। ਦੋਸ਼ੀ ਵੀ ਉਸ ਪਿੰਡ ਦੇ ਹੀ ਹਨ। ਇਸ ਦੇ ਨਾਲ ਹੀ ਟਰੱਕ ਡਰਾਈਵਰ ਹਾਦਸੇ ਤੋਂ ਬਾਅਦ ਟਰੱਕ ਛੱਡ ਕੇ ਫਰਾਰ ਹੋ ਗਿਆ। ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਦੇਹਾਂ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।