ਪੰਜਾਬ ਦੇ ਅਬੋਹਰ ਵਿਚ ਫਾਜ਼ਿਲਕਾ ਰੋਡ ਉਤੇ ਸਥਿਤ ਡੰਗਰਖੇੜਾ ਪੁਲ ਉਪਰ ਸੋਮਵਾਰ ਨੂੰ ਸਵੇਰੇ ਸੰਘਣੀ ਧੁੰਦ ਕਾਰਨ ਹਾਦਸਾ ਵਾਪਰ ਗਿਆ। ਇੱਥੇ ਇਕ ਵਾਹਨ ਦੀ ਲਪੇਟ ਵਿਚ ਆਉਣ ਨਾਲ ਦੁੱਧ ਵਾਲੇ (ਦੋਧੀ) ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਕ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਪੁਲਿਸ ਨੇ ਦੇਹ ਨੂੰ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਡੰਗਰਖੇੜਾ ਦਾ ਰਹਿਣ ਵਾਲਾ ਸ਼ਾਮ ਸੁੰਦਰ ਉਮਰ 28 ਸਾਲ ਸਵੇਰੇ ਦੁੱਧ ਇਕੱਠਾ ਕਰਨ ਦੇ ਲਈ ਆਪਣੇ ਮੋਟਰਸਾਈਕਲ ਉਤੇ ਪਿੰਡ ਵੱਲ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਪਿੰਡ ਨੇੜੇ ਬਣੇ ਓਵਰਬ੍ਰਿਜ ਉਤੇ ਚੜ੍ਹਿਆ ਤਾਂ ਕਿਸੇ ਅਣ-ਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾ-ਰ ਦਿੱਤੀ। ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇਸ ਹਾਦਸੇ ਤੋਂ ਬਾਅਦ ਅਣ-ਪਛਾਤਾ ਵਾਹਨ ਡਰਾਈਵਰ ਉਥੋਂ ਫ਼ਰਾਰ ਹੋ ਗਿਆ।
ਰਾਹਗੀਰ ਲੋਕਾਂ ਨੇ ਪਰਿਵਾਰ ਨੂੰ ਕੀਤਾ ਸੂਚਿਤ
ਇਸ ਮਾਮਲੇ ਦੀ ਸੂਚਨਾ ਆਸ-ਪਾਸ ਦੇ ਲੋਕਾਂ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਜਿਸ ਉਤੇ ਉਸ ਦੇ ਚਚੇਰੇ ਭਰਾ ਜਗਦੇਵ ਨੇ ਮੌਕੇ ਉਤੇ ਪਹੁੰਚ ਕੇ ਉਸ ਦੀ ਪਹਿਚਾਣ ਕੀਤੀ। ਇਸ ਘ-ਟ-ਨਾ ਦੀ ਸੂਚਨਾ ਮਿਲਦੇ ਹੀ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰ ਬਿੱਟੂ ਨਰੂਲਾ ਅਤੇ ਮੋਨੂੰ ਗਰੋਵਰ ਵੀ ਮੌਕੇ ਉਤੇ ਪਹੁੰਚ ਗਏ ਅਤੇ ਦੇਹ ਨੂੰ ਖੂਈ ਖੇੜਾ ਪੁਲਿਸ ਦੀ ਮੌਜੂਦਗੀ ਵਿਚ ਮੋਰਚਰੀ ਵਿਚ ਰਖਵਾਇਆ ਗਿਆ।
ਵਾਹਨ ਡਰਾਈਵਰ ਉਤੇ ਕਾਰਵਾਈ ਦੀ ਮੰਗ
ਇਸ ਮਾਮਲੇ ਵਿਚ ਮ੍ਰਿਤਕ ਦੇ ਸਕੇ ਭਰਾ ਵਿਨੋਦ ਕੁਮਾਰ ਅਤੇ ਹੋਰ ਪਰਿਵਾਰਕ ਮੈਂਬਰ ਵਲੋਂ ਮੌਕੇ ਤੋਂ ਫਰਾਰ ਹੋਏ ਵਾਹਨ ਡਰਾਈਵਰ ਨੂੰ ਲੱਭ ਕੇ ਉਸ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।