ਜਿਲ੍ਹਾ ਮੋਗਾ (ਪੰਜਾਬ) ਵਿਚ ਦੁਖ-ਦਾਈ ਵਾ-ਰ-ਦਾ-ਤ ਹੋ ਗਈ ਹੈ। ਇਥੇ ਇਕ ਕਿਸਾਨ ਦਾ ਕ-ਤ-ਲ ਕਰ ਦਿੱਤਾ ਗਿਆ ਹੈ। ਰੋਜ਼ਾਨਾ ਦੀ ਤਰ੍ਹਾਂ ਐਤਵਾਰ ਦੀ ਰਾਤ ਨੂੰ ਖੇਤਾਂ ਵਿਚ ਗਏ ਕਿਸਾਨ ਦੀ ਦੇਹ ਖੇਤ ਵਿਚ ਪਈ ਮਿਲੀ ਹੈ। ਜਿਸ ਸਾਈਕਲ ਉਤੇ 63 ਸਾਲ ਉਮਰ ਦਾ ਕਿਸਾਨ ਖੇਤਾਂ ਨੂੰ ਗਿਆ ਸੀ, ਉਹ ਦੇਹ ਦੇ ਕੋਲੋਂ ਗਾਇਬ ਹੈ। ਹਾਲਾਂਕਿ ਮ੍ਰਿਤਕ ਦੀ ਜੇਬ ਵਿਚ ਰੱਖੀ ਨਕਦੀ ਜੇਬ ਵਿਚ ਹੀ ਮਿਲੀ ਹੈ। ਕਿਸਾਨ ਨੂੰ ਤਿੱ-ਖੀ ਚੀਜ ਨਾਲ ਬੁਰੀ ਤਰ੍ਹਾਂ ਵੱ-ਡਿ-ਆ ਗਿਆ ਹੈ।
ਖੇਤ ਦੀ ਦੇਖਭਾਲ ਕਰਨ ਗਿਆ ਸੀ ਕਿਸਾਨ
ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹਾ ਮੋਗਾ ਦੇ ਧਰਮਕੋਟ ਥਾਣੇ ਦੇ ਏਰੀਏ ਦੇ ਪਿੰਡ ਭਿੰਡਰਕਲਾਂ ਦਾ ਰਹਿਣ ਵਾਲਾ ਕਿਸਾਨ ਰਣਜੀਤ ਸਿੰਘ ਉਮਰ 63 ਸਾਲ ਆਮ ਦਿਨਾਂ ਵਾਂਗ ਐਤਵਾਰ ਰਾਤ ਨੂੰ ਦਸ ਵਜੇ ਦੇਖਭਾਲ ਲਈ ਆਪਣੇ ਖੇਤ ਗਿਆ ਸੀ। ਪਰ ਅੱਧੇ ਘੰਟੇ ਤੱਕ ਵੀ ਜਦੋਂ ਉਹ ਵਾਪਸ ਨਾ ਆਇਆ ਤਾਂ ਪਰਿਵਾਰਕ ਮੈਂਬਰ ਖੇਤ ਵਿੱਚ ਉਸ ਨੂੰ ਦੇਖਣ ਲਈ ਪਹੁੰਚੇ ਤਾਂ ਉਥੇ ਰਣਜੀਤ ਸਿੰਘ ਦੀ ਦੇਹ ਪਈ ਮਿਲੀ। ਉਸ ਉਤੇ ਕਿਸੇ ਤਿੱਖੀ ਚੀਜ ਨਾਲ ਬੇ-ਰ-ਹਿ-ਮੀ ਨਾਲ ਵਾਰ ਕੀਤਾ ਗਿਆ ਸੀ।
ਕਿਸਾਨ ਦੇ ਕੋਲੋਂ ਉਸ ਦਾ ਸਾਈਕਲ ਗਾਇਬ
ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਿੰਘ ਆਪਣੇ ਕੋਲ ਮੋਬਾਈਲ ਫੋਨ ਨਹੀਂ ਰੱਖਦਾ ਸੀ ਪਰ ਉਸ ਦਾ ਸਾਈਕਲ ਉਥੋਂ ਗਾਇਬ ਸੀ। ਇਸ ਮਾਮਲੇ ਦੀ ਸੂਚਨਾ ਮਿਲਣ ਉਤੇ ਥਾਣਾ ਧਰਮਕੋਟ ਦੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਮੁੱਢਲੀ ਜਾਂਚ ਤੋਂ ਬਾਅਦ ਅਣ-ਪਛਾਤੇ ਵਿਅਕਤੀਆਂ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਕ-ਤ-ਲ ਨੂੰ ਅੰਜਾਮ ਦੇਣ ਵਾਲੇ ਚੋ-ਰ ਜਾਂ ਲੁ-ਟੇ-ਰੇ ਹੋ ਸਕਦੇ ਹਨ।