ਪੰਜਾਬ ਦੇ ਮੁਕਤਸਰ ਵਿਚ ਪੁਰਾਣੀ ਰੰ-ਜਿ-ਸ਼ ਕਾਰਨ ਹੋਈ ਹੱਥੋ-ਪਾਈ ਦੌਰਾਨ ਆਪਣੇ ਸਾਥੀ ਅਤੇ ਦੋਸਤ ਨੂੰ ਛੁਡਾਉਣ ਆਏ ਨੌਜਵਾਨ ਉਤੇ ਸਕਾਰਪੀਓ ਸਵਾਰ ਨੌਜਵਾਨ ਨੇ ਗੋ-ਲੀ ਚਲਾ ਦਿੱਤੀ। ਜਿਸ ਕਾਰਨ ਇਕ ਵਿਅਕਤੀ ਦੀ ਮੌ-ਤ ਹੋ ਗਈ। ਜਦੋਂ ਕਿ ਦੂਜਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਪੁਲਿਸ ਨੇ ਦੋ ਨੌਜਵਾਨਾਂ ਨੂੰ ਨਾਮਜ਼ਦ ਕਰਕੇ ਅਣ-ਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਸ ਮਾਮਲੇ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਰਣਜੀਤਗੜ੍ਹ ਦੇ ਜਗਜੀਤ ਸਿੰਘ ਬਰਾੜ ਨੇ ਦੱਸਿਆ ਕਿ ਮੇਰੇ ਤਾਏ ਦੇ ਲੜਕੇ ਸੁਖਚੈਨ ਸਿੰਘ ਦਾ ਪੁੱਤਰ ਸੁਮੀਤ ਸਿੰਘ ਬਰਾੜ ਜਿਸ ਦਾ ਕੁਝ ਸਮਾਂ ਪਹਿਲਾਂ ਆਪਣੇ ਦੋਸਤ ਜੈਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਚਹਿਲ ਵਾਸੀ ਮੁਕਤਸਰ ਨਾਲ ਝ-ਗ-ੜਾ ਹੋ ਗਿਆ ਸੀ ਅਤੇ ਉਹ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ ਸਨ।
ਰੈਸਟੋਰੈਂਟ ਦੇ ਸਾਹਮਣੇ ਖਾ ਰਹੇ ਸਨ ਕੁਝ
ਬੀਤੀ ਰਾਤ ਮੇਰਾ ਭਤੀਜਾ ਕਿਸੇ ਘਰੇਲੂ ਕੰਮ ਲਈ ਆਪਣੀ ਥਾਰ ਕਾਰ ਵਿੱਚ ਮੁਕਤਸਰ ਆਇਆ ਸੀ। ਜਦੋਂ ਸ਼ਾਮ ਤੱਕ ਉਹ ਵਾਪਸ ਨਾ ਆਇਆ ਤਾਂ ਰਣਜੀਤਗੜ੍ਹ ਦੇ ਰਹਿਣ ਵਾਲੇ ਜਸਕਰਨ ਸਿੰਘ ਦੇ ਨਾਲ ਆਪਣੇ ਭਤੀਜੇ ਦੀ ਭਾਲ ਵਿੱਚ ਕੇਹਰ ਸਿੰਘ ਮਾਰਕੀਟ ਬਾਈਪਾਸ ਕੋਲ ਪੁੱਜਿਆ। ਅਸੀਂ ਦੇਖਿਆ ਕਿ ਮੇਰਾ ਭਤੀਜਾ ਆਪਣੇ ਦੋਸਤਾਂ ਨਾਲ ਰੈਸਟੋਰੈਂਟ ਦੇ ਸਾਹਮਣੇ ਖੜ੍ਹਾ ਸੀ ਅਤੇ ਕੁਝ ਖਾ ਰਿਹਾ ਸੀ ਤਾਂ 8.30 ਵਜੇ ਇਕ ਸਕਾਰਪੀਓ ਕਾਰ ਆਈ, ਜਿਸ ਵਿਚ ਜੈਰੀਤ ਸਿੰਘ, ਲਵਪ੍ਰੀਤ ਸਿੰਘ ਚਾਹਲ ਅਤੇ 2-3 ਅਣ-ਪਛਾਤੇ ਵਿਅਕਤੀ ਸਵਾਰ ਸਨ।
ਝ-ਗ-ੜਾ ਸੁਲਝਾਉਣ ਗਿਆ ਸੀ
ਜਦੋਂ ਉਨ੍ਹਾਂ ਨੇ ਕਾਰ ਦਾ ਹਾਰਨ ਵਜਾਇਆ ਤਾਂ ਮੇਰੇ ਭਤੀਜੇ ਦਾ ਦੋਸਤ ਰਿਪਨਜੋਤ ਸਿੰਘ ਵਾਸੀ ਚੱਕ ਜਵਾਹਰੇਵਾਲਾ ਉਸ ਦੀ ਕਾਰ ਦੇ ਨੇੜੇ ਗਿਆ ਅਤੇ ਉਨ੍ਹਾਂ ਦੀ ਆਪਸ ਵਿੱਚ ਹੱਥੋ-ਪਾਈ ਹੋ ਗਈ। ਇਸ ਦੌਰਾਨ ਜਦੋਂ ਮੇਰਾ ਭਤੀਜਾ ਉਸ ਨੂੰ ਛੁਡਾਉਣ ਲਈ ਸਕਾਰਪੀਓ ਕਾਰ ਨੇੜੇ ਗਿਆ ਤਾਂ ਕਾਰ ਵਿਚ ਬੈਠੇ ਲਵਪ੍ਰੀਤ ਸਿੰਘ ਨੇ ਮੇਰੇ ਭਤੀਜੇ ਉਤੇ ਰਿਵਾ-ਲਵਰ ਨਾਲ ਫਾਇਰ ਕਰ ਦਿੱਤਾ, ਜਿਸ ਕਾਰਨ ਉਹ ਮੌਕੇ ਉਤੇ ਹੀ ਡਿੱਗ ਗਿਆ ਅਤੇ ਇਕ ਫਾਇਰ ਲਵਪ੍ਰੀਤ ਸਿੰਘ ਨੇ ਰਿਪਨਜੋਤ ਸਿੰਘ ਬਰਾੜ ਉਤੇ ਕਰ ਦਿੱਤਾ। ਜਿਸ ਨਾਲ ਉਹ ਜ਼ਖਮੀ ਹੋ ਗਿਆ।
ਦੋਸ਼ੀਆਂ ਉਤੇ ਮਾਮਲਾ ਹੋਇਆ ਦਰਜ
ਇਸ ਤੋਂ ਬਾਅਦ ਲਵਪ੍ਰੀਤ ਸਿੰਘ ਚਾਹਲ ਅਤੇ ਜੈਰੀਤ ਸਿੰਘ ਆਪਣੇ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਏ। ਇਸ ਘ-ਟ-ਨਾ ਵਿੱਚ ਮੇਰੇ ਭਤੀਜੇ ਦੀ ਮੌ-ਤ ਹੋ ਗਈ ਜਦੋਂ ਕਿ ਰਿਪਨਜੋਤ ਸਿੰਘ ਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਸ਼ਿਕਾਇਤ-ਕਰਤਾ ਦੇ ਬਿਆਨਾਂ ਦੇ ਆਧਾਰ ਉਤੇ ਜੈਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਚਾਹਲ ਵਾਸੀ ਮੁਕਤਸਰ ਅਤੇ ਅਣ-ਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।