ਜਿਲ੍ਹਾ ਲੁਧਿਆਣਾ (ਪੰਜਾਬ) ਦੇ ਪਿੰਡ ਢੈਪਈ ਵਿੱਚ ਵੀਰਵਾਰ ਨੂੰ ਇੱਕ ਸਾਬਕਾ ਫੌਜੀ ਨੇ ਆਪਣੇ 70 ਸਾਲਾ ਗੁਆਂਢੀ ਦਾ ਨਾਲੇ ਦੇ ਵਿਵਾਦ ਨੂੰ ਲੈ ਕੇ ਲੋਹੇ ਦੀ ਰਾ-ਡ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ। ਮ੍ਰਿਤਕ ਪੁਲਿਸ ਵਿਭਾਗ ਤੋਂ ਕਾਂਸਟੇਬਲ ਵਜੋਂ ਰਿਟਾਇਰਡ ਹੋਇਆ ਸੀ। ਇਹ ਸਾਰੀ ਘ-ਟ-ਨਾ, ਝ-ਗ-ੜੇ ਨੂੰ ਸੁਲਝਾਉਣ ਲਈ ਮੌਕੇ ਉਤੇ ਪਹੁੰਚੀ ਪੁਲਿਸ ਟੀਮ ਦੇ ਸਾਹਮਣੇ ਹੋਈ ਹੈ।
ਮ੍ਰਿਤਕ ਦੀ ਪਹਿਚਾਣ ਸ਼ਿੰਗਾਰਾ ਸਿੰਘ ਦੇ ਰੂਪ ਵਜੋਂ ਹੋਈ ਹੈ। ਇਸ ਘ-ਟ-ਨਾ ਤੋਂ ਬਾਅਦ ਜੋਧਾਂ ਥਾਣੇ ਦੀ ਪੁਲਿਸ ਨੇ ਦੋਸ਼ੀ ਜਗਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਮ੍ਰਿਤਕ ਦੀ ਪਤਨੀ ਗੁਰਮੀਤ ਕੌਰ ਦੇ ਬਿਆਨਾਂ ਤੋਂ ਬਾਅਦ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਹੈ।
ਨਾਲਾ ਬੰਦ ਹੋਣ ਨੂੰ ਲੈ ਕੇ ਹੋਇਆ ਸੀ ਝ-ਗ-ੜਾ
ਇਸ ਮਾਮਲੇ ਸਬੰਧੀ ਗੁਰਮੀਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਗਲੀ ਵਿੱਚ ਨਾਲਾ ਬੰਦ ਸੀ ਅਤੇ ਇਸ ਕਾਰਨ ਉਸ ਦਾ ਗੁਆਂਢੀ ਜਗਦੀਪ ਸਿੰਘ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਸੀ। ਵੀਰਵਾਰ ਨੂੰ ਜਗਦੀਪ ਸਿੰਘ ਨੇ ਪੁਲਿਸ ਤੇ ਦਬਾਅ ਬਣਾਉਣ ਲਈ ਫੋਨ ਕੀਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਟੀਮ ਜਗਦੀਪ ਸਿੰਘ ਦਾ ਪੱਖ ਪੂਰ ਰਹੀ ਸੀ। ਜਦੋਂ ਉਸ ਦੇ ਪਤੀ ਨੇ ਇਸ ਦਾ ਵਿਰੋਧ ਕੀਤਾ ਤਾਂ ਦੋਸ਼ੀ ਨੇ ਪੁਲਿਸ ਟੀਮ ਦੇ ਸਾਹਮਣੇ ਹੀ ਉਸ ਉਤੇ ਲੋਹੇ ਦੀ ਰਾ-ਡ ਨਾਲ ਵਾਰ ਕਰ ਦਿੱਤਾ।
ਜਦੋਂ ਉਸ ਦੇ ਪਤੀ ਨੂੰ ਹੋਸ਼ ਨਾ ਆਇਆ ਤਾਂ ਉਹ ਉਸ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਬਾਅਦ ਵਿੱਚ ਉਸ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ।
ਐਸ. ਐਚ. ਓ. ਜਗਜੀਤ ਸਿੰਘ ਨੇ ਪਰਿਵਾਰ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ
ਇਸ ਮਾਮਲੇ ਸਬੰਧੀ ਜੋਧਾਂ ਥਾਣੇ ਦੇ ਐਸ. ਐਚ. ਓ. ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਘ-ਟ-ਨਾ ਦੇ ਤੁਰੰਤ ਬਾਅਦ ਪੁਲਿਸ ਨੇ ਦੋਸ਼ੀ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇੰਸਪੈਕਟਰ ਨੇ ਦੱਸਿਆ ਕਿ ਨਾਲੇ ਨੂੰ ਲੈ ਕੇ ਦੋਵਾਂ ਗੁਆਂਢੀਆਂ ਵਿਚਾਲੇ ਕੁਝ ਝ-ਗ-ੜਾ ਹੋ ਗਿਆ ਸੀ। ਜਗਦੀਪ ਸਿੰਘ ਨੇ 16 ਦਸੰਬਰ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।
ਉਨ੍ਹਾਂ ਦੱਸਿਆ ਕਿ ਏ. ਐਸ. ਆਈ. ਬਲਵਿੰਦਰ ਸਿੰਘ ਇਸ ਮਾਮਲੇ ਦੀ ਜਾਂਚ ਕਰਨ ਗਏ ਸਨ, ਜਿੱਥੇ ਜਗਦੀਪ ਸਿੰਘ ਨੇ ਮ੍ਰਿਤਕ ਨਾਲ ਬਹਿਸ ਕੀਤੀ ਅਤੇ ਗੁੱਸੇ ਵਿੱਚ ਆ ਕੇ ਦੋਸ਼ੀ ਨੇ ਮ੍ਰਿਤਕ ਸ਼ਿੰਗਾਰਾ ਸਿੰਘ ਦੇ ਸਿਰ ਵਿੱਚ ਲੋਹੇ ਦੀ ਰਾ-ਡ ਨਾਲ ਵਾਰ ਕਰ ਦਿੱਤਾ। ਬਜ਼ੁਰਗ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਥਾਣੇ ਦੇ ਐਸ. ਐਚ. ਓ. ਨੇ ਔਰਤ ਵੱਲੋਂ ਦੋਸ਼ੀ ਦਾ ਪੱਖ ਲੈਣ ਦੇ ਲਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਸ਼ਿੰਗਾਰਾ ਸਿੰਘ ਸਾਬਕਾ ਫੌਜੀ ਸੀ। ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਵਿੱਚ ਕਾਂਸਟੇਬਲ ਵਜੋਂ ਨੌਕਰੀ ਕੀਤੀ। ਇੱਥੋਂ ਸੇਵਾਮੁਕਤ ਹੋ ਗਏ ਸਨ। ਸੇਵਾਮੁਕਤੀ ਤੋਂ ਬਾਅਦ ਉਹ ਪਿੰਡ ਢੈਪਈ ਵਿਖੇ ਰਹਿਣ ਲੱਗੇ ਸਨ।