ਪੰਜਾਬ ਵਿਚ ਜਿਲ੍ਹਾ ਸੰਗਰੂਰ ਦੇ ਪਿੰਡ ਬਟੜਿਆਣਾ ਵਿੱਚ ਇੱਕ ਦਿਲ ਨੂੰ ਝੰਜੋੜ ਦੇਣ ਵਾਲੀ ਘ-ਟ-ਨਾ ਸਾਹਮਣੇ ਆਈ ਹੈ। ਇੱਥੇ ਪੁੱਤਰ ਨੇ ਆਪਣੇ ਸੁੱਤੇ ਪਏ ਪਿਓ ਉਤੇ ਕੁ-ਹਾ-ੜੀ ਨਾਲ ਵਾਰ ਕਰਕੇ ਉਸ ਦਾ ਕ-ਤ-ਲ ਕਰ ਦਿੱਤਾ ਹੈ। ਇਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਨਾਲ ਇਲਾਕੇ ਵਿਚ ਡਰ ਦਾ ਮਾਹੌਲ ਹੈ। ਪੁਲਿਸ ਨੇ ਮ੍ਰਿਤਕ ਚਰਨਜੀਤ ਸਿੰਘ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਉਤੇ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਨੁਸਾਰ ਦੋਸ਼ੀ ਮਨਪ੍ਰੀਤ ਸਿੰਘ ਦਾ ਢਾਈ ਮਹੀਨੇ ਪਹਿਲਾਂ ਆਪਣੀ ਪਤਨੀ ਤੋਂ ਤਲਾਕ ਹੋ ਗਿਆ ਸੀ। ਉਦੋਂ ਤੋਂ ਉਹ ਮਾਨ-ਸਿਕ ਤੌਰ ਉਤੇ ਪ੍ਰੇ-ਸ਼ਾ-ਨ ਰਹਿੰਦਾ ਸੀ। ਇਸ ਦੌਰਾਨ ਰਾਤ 2 ਵਜੇ ਉਸ ਨੇ ਆਪਣੇ ਪਿਤਾ ਦੇ ਗਲੇ ਉਤੇ ਕੁ-ਹਾ-ੜੀ ਨਾਲ ਵਾਰ ਕਰ ਦਿੱਤਾ। ਰਾਤ ਦੇ 2:30 ਵਜੇ ਜਦੋਂ ਘਰ ਦੇ ਹੋਰ ਲੋਕਾਂ ਅਤੇ ਗੁਆਂਢੀਆਂ ਨੂੰ ਇਸ ਘ-ਟ-ਨਾ ਦਾ ਪਤਾ ਲੱਗਾ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਇਜ਼ਾ ਲਿਆ।
ਪੁਲਿਸ ਨੇ ਇਸ ਘ-ਟ-ਨਾ ਬਾਰੇ ਕੀ ਕਿਹਾ:-
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਧਰਮਪਾਲ ਨੇ ਦੱਸਿਆ ਕਿ ਸਾਨੂੰ ਰਾਤ ਸਮੇਂ ਫ਼ੋਨ ਆਇਆ ਸੀ ਕਿ ਪਿੰਡ ਬਟੜਿਆਣਾ ਵਿਚ ਕ-ਤ-ਲ ਹੋ ਗਿਆ ਹੈ। ਇਸ ਤੋਂ ਬਾਅਦ ਅਸੀਂ ਮੌਕੇ ਉਤੇ ਪਹੁੰਚ ਗਏ। ਉਥੇ ਚਰਨਜੀਤ ਸਿੰਘ ਦਾ ਕ-ਤ-ਲ ਕਰ ਦਿੱਤਾ ਗਿਆ ਸੀ। ਚਰਨਜੀਤ ਸਿੰਘ ਦਾ ਉਸ ਦੇ ਲੜਕੇ ਮਨਪ੍ਰੀਤ ਸਿੰਘ ਨੇ ਕੁ-ਹਾ-ੜੀ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ ਸੀ।
ਮ੍ਰਿਤਕ ਚਰਨਜੀਤ ਸਿੰਘ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਉਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ। ਬਜ਼ੁਰਗ ਚਰਨਜੀਤ ਸਿੰਘ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਉਸ ਦਾ ਦੋਸ਼ੀ ਲੜਕਾ ਮਨਪ੍ਰੀਤ ਸਿੰਘ ਪਲੰਬਰ ਦਾ ਕੰਮਕਾਜ ਕਰਦਾ ਸੀ।