ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਦੇ ਹਾਜੀਪੁਰ ਬਲਾਕ ਦੇ ਪਿੰਡ ਦਗਨ ਵਿਚ ਇਕ ਗਰ-ਭਵਤੀ ਔਰਤ ਦੀ ਮੌ-ਤ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕੀਤਾ। ਇਸ ਤੋਂ ਇਲਾਵਾ ਮ੍ਰਿਤਕ ਔਰਤ ਦੇ ਗਰਭ ਵਿਚੋਂ ਬਾਹਰ ਕੱਢੇ ਮ੍ਰਿਤਕ ਸਿਸ਼ੂ ਦੀ ਦੇਹ ਨੂੰ ਵੀ ਕਬਰ-ਸਤਾਨ ਚੋਂ ਬਾਹਰ ਕੱ-ਢਿ-ਵਾਇਆ। ਪੇਕੇ ਪਰਿਵਾਰ ਦਾ ਇਲਜ਼ਾਮ ਸੀ ਕਿ ਬੇਟੀ ਦੇ ਗ-ਰ-ਭ ਵਿਚ ਧੀ ਹੋਣ ਕਾਰਨ ਉਸ ਨੂੰ ਸਹੁਰੇ ਪਰਿਵਾਰ ਵੱਲੋਂ ਦਵਾਈ ਦਿੱਤੀ ਗਈ, ਜਿਸ ਕਾਰਨ ਉਨ੍ਹਾਂ ਦੀ ਲੜਕੀ ਅਤੇ ਅਣ-ਜੰਮੀ ਧੀ ਦੀ ਮੌ-ਤ ਹੋ ਗਈ।
ਇਸ ਮਾਮਲੇ ਵਿਚ ਹਾਜੀਪੁਰ ਦੀ ਪੁਲਿਸ ਵਲੋਂ ਮੌਕੇ ਉਤੇ ਪਹੁੰਚ ਕੇ ਪੇਕੇ ਪਰਿਵਾਰ ਨੂੰ ਜਾਂਚ ਦਾ ਭਰੋਸਾ ਦੇ ਕੇ ਸਹੁਰੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪਰ ਮਿ੍ਤਕ ਦੇ ਪਰਿਵਾਰਕ ਮੈਂਬਰ ਕ-ਤ-ਲ ਦਾ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਲਈ ਪੁਲਿਸ ਉਤੇ ਦ-ਬਾ-ਅ ਪਾ ਰਹੇ ਹਨ।
ਮ੍ਰਿਤਕ ਦੀਆਂ ਪਹਿਲਾਂ ਵੀ ਹਨ, ਦੋ ਬੇਟੀਆਂ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਮਾਂ ਸ਼ਕੁੰਤਲਾ ਦੇਵੀ ਨੇ ਦੱਸਿਆ ਕਿ ਮੇਰੀ ਲੜਕੀ ਅਤੇ ਉਸ ਦੇ ਗ-ਰ-ਭ ਵਿਚ ਵਧ ਰਹੀ ਇਕ 8 ਮਹੀਨੇ ਦੀ ਧੀ ਦੀ ਮੌ-ਤ ਕੁਦਰਤੀ ਨਹੀਂ ਹੋਈ ਸਗੋਂ ਦੋਵਾਂ ਦਾ ਕ-ਤ-ਲ ਉਸ ਦੇ ਸਹੁਰਿਆਂ ਨੇ ਮਿਲ ਕੇ ਕੀਤਾ ਹੈ। ਜਿਸ ਦਾ ਮੁੱਖ ਕਾਰਨ ਤੀਸਰੀ ਵਾਰ ਗ-ਰ-ਭ ਵਿਚ ਲੜਕੀ ਹੋਣ ਦਾ ਪਤਾ ਲੱਗਣਾ ਸੀ। ਉਸ ਨੇ ਦੱਸਿਆ ਕਿ ਮੇਰੀ ਮ੍ਰਿਤਕ ਲੜਕੀ ਸਪਨਾ ਕੁਮਾਰੀ ਦਾ ਵਿਆਹ 10 ਸਾਲ ਪਹਿਲਾਂ ਪਿੰਡ ਦਗਨ ਦੇ ਨਰੇਸ਼ ਕੁਮਾਰ ਨਾਲ ਹੋਇਆ ਸੀ। ਸਪਨਾ ਦੀਆਂ ਪਹਿਲਾਂ ਵੀ ਦੋ ਧੀਆਂ ਹਨ। ਅਤੇ ਤੀਸਰੀ ਵਾਰ ਸਹੁਰੇ ਪਰਿਵਾਰ ਨੇ ਇਸ ਦੀ ਜਾਂਚ ਕਰਵਾਈ। ਪਰਿਵਾਰ ਦਾ ਦੋਸ਼ ਹੈ ਕਿ ਸਪਨਾ ਦੀ ਸਕੈਨਿੰਗ ਉਸ ਦੇ ਪਤੀ ਅਤੇ ਸੱਸ ਦੇ ਦਬਾਅ ਹੇਠ ਕਰਵਾਈ ਗਈ, ਜਿਸ ਤੋਂ ਪਤਾ ਲੱਗਾ ਕਿ ਉਸ ਦੇ ਗ-ਰ-ਵ ਵਿਚ ਬੇਟੀ ਹੈ।
ਬੇਟੀ ਨੂੰ ਕ-ਬ-ਰ ਚੋਂ ਬਾਹਰ ਕੱਢਿਆ
ਸਪਨਾ ਦੇ ਪਰਿਵਾਰ ਦਾ ਦੋਸ਼ ਹੈ ਕਿ ਉਹ ਇਕ ਬੇਟੀ ਤੋਂ ਗਰ-ਭਵਤੀ ਸੀ। ਇਸ ਬਾਰੇ ਪਤਾ ਲੱਗਣ ਤੋਂ ਬਾਅਦ ਸਪਨਾ ਨੂੰ ਉਸ ਦੇ ਸਹੁਰੇ ਪਰਿਵਾਰ ਵਲੋਂ ਕੋਈ ਦਵਾਈ ਖਵਾਈ ਜਾਂਦੀ ਸੀ ਤਾਂ ਕਿ ਕੁੱ-ਖ ਵਿਚ ਪਲ ਰਹੀ ਧੀ ਮ-ਰ ਜਾਵੇ ਪਰ ਧੀ ਨਾਲ ਸਪਨਾ ਦੀ ਵੀ ਮੌ-ਤ ਹੋ ਗਈ। ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਪਨਾ ਦਾ ਸਸਕਾਰ ਜਲਦਬਾਜ਼ੀ ਵਿਚ ਕੀਤਾ ਗਿਆ। ਉਸ ਦੀ ਕੁੱ-ਖ ਵਿੱਚੋਂ ਧੀ ਨੂੰ ਕੱ-ਢ ਕੇ ਦਫ਼ਨਾ ਦਿੱਤਾ ਗਿਆ। ਹੰਗਾਮਾ ਹੋਣ ਤੋਂ ਬਾਅਦ ਦਫ਼-ਨਾਈ ਗਈ ਧੀ ਪੁਲਿਸ ਦੀ ਮੌਜੂਦਗੀ ਵਿੱਚ ਕ-ਬ-ਰ ਵਿੱਚੋਂ ਬਾਹਰ ਕੱ-ਢੀ ਗਈ। ਲੜਕੀ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਹੁਰੇ ਪਰਿਵਾਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।