ਪੰਜਾਬ ਦੇ ਨਾਭਾ ਤੋਂ ਪਟਿਆਲਾ ਇਲਾਜ ਲਈ ਆਈ 40 ਸਾਲ ਉਮਰ ਦੀ ਔਰਤ ਨੇ ਨਹਿਰ ਵਿਚ ਛਾ-ਲ ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿਤਕ ਔਰਤ ਦੀ ਪਹਿਚਾਣ ਨਾਭਾ ਦੇ ਪਿੰਡ ਤੁੰਗਾ ਦੀ ਰਹਿਣ ਵਾਲੀ ਹਰਜੀਤ ਕੌਰ ਉਮਰ 40 ਸਾਲ ਦੇ ਰੂਪ ਵਜੋਂ ਹੋਈ ਹੈ। ਭੋਲੇ ਸ਼ੰਕਰ ਕਲੱਬ ਦੇ ਗੋਤਾ-ਖੋਰਾਂ ਵਲੋਂ ਉਕਤ ਔਰਤ ਦੀ ਦੇਹ ਨੂੰ ਬਾਹਰ ਕੱਢ ਕੇ ਪੁਲਿਸ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਪੁਲਿਸ ਥਾਣਾ ਸਿਵਲ ਲਾਈਨ ਨੇ ਮ੍ਰਿਤਕ ਔਰਤ ਦੀ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।
ਕਾਫੀ ਸਮੇਂ ਤੋਂ ਸੀ ਬਿਮਾਰ
ਦੱਸਿਆ ਜਾ ਰਿਹਾ ਹੈ ਕਿ ਹਰਜੀਤ ਕੌਰ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸੀ। ਉਸ ਦੀ ਉਮਰ 40 ਸਾਲ ਸੀ ਅਤੇ ਉਹ ਮਾਨ-ਸਿਕ ਰੋਗ ਤੋਂ ਪੀੜਤ ਸੀ। ਉਸ ਦਾ ਨਾਭਾ ਰੋਡ ਉਤੇ ਸਥਿਤ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਉਹ ਨਾਭਾ ਤੋਂ ਹਸਪਤਾਲ ਜਾਣ ਲਈ ਅਬਲੋਵਾਲ ਸਥਿਤ ਆਪਣੀ ਭੈਣ ਦੇ ਘਰ ਆਈ ਸੀ। ਜਿੱਥੋਂ ਉਸ ਨੇ ਸਵੇਰੇ ਹਸਪਤਾਲ ਜਾਣਾ ਸੀ।
ਨਹਿਰ ਵਿੱਚ ਛਾ-ਲ ਲਾ ਕੇ ਕੀਤੀ ਖੁ-ਦ-ਕੁ-ਸ਼ੀ
ਉਕਤ ਔਰਤ ਨੇ ਅੱਜ ਸਵੇਰੇ ਘਰੋਂ ਨਿਕਲ ਕੇ ਅਬਲੋਵਾਲ ਨਹਿਰ ਦੇ ਪੁਲ ਕੋਲ ਪਹੁੰਚ ਕੇ ਛਾ-ਲ ਮਾ-ਰ ਦਿੱਤੀ। ਗੋਤਾਖੋਰ ਕਲੱਬ ਦੇ ਮੁਖੀ ਸ਼ੰਕਰ ਭਾਰਦਵਾਜ ਅਤੇ ਉਨ੍ਹਾਂ ਦੀ ਟੀਮ ਨੇ ਸਮਾਣਾ ਤੋਂ ਹਰਜੀਤ ਕੌਰ ਦੀ ਦੇਹ ਨੂੰ ਬਾਹਰ ਕਢਵਾ ਕੇ ਇਸ ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਇਸ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਏ. ਐਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕਿਸੇ ਖ਼ਿਲਾਫ਼ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਜਿਸ ਦੇ ਚੱਲਦਿਆਂ ਧਾਰਾ 174 ਦੇ ਤਹਿਤ ਕਾਰਵਾਈ ਕਰਦੇ ਹੋਏ ਪੋਸਟ ਮਾਰਟਮ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।