ਪੰਜਾਬ ਦੇ ਜਿਲ੍ਹਾ ਪਟਿਆਲਾ ਵਿਚ 23 ਸਾਲ ਉਮਰ ਦੀ ਇਕ ਲੜਕੀ ਨੇ ਭਾਖੜਾ ਨ-ਹਿ-ਰ ਵਿਚ ਛਾ-ਲ ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਅਜਿਹਾ ਕਰਨ ਦਾ ਕਾਰਨ ਉਸ ਨੂੰ ਕਿਸੇ ਨੌਜਵਾਨ ਵੱਲੋਂ ਪ੍ਰੇ-ਸ਼ਾ-ਨ ਕੀਤੇ ਜਾਣਾ ਦੱਸਿਆ ਗਿਆ ਹੈ। ਪਤਾ ਲੱਗਾ ਹੈ ਕਿ ਨੌਜਵਾਨ ਨੇ 6 ਮਹੀਨੇ ਪਹਿਲਾਂ ਲੜਕੀ ਨੂੰ ਨੌਕਰੀ ਉਤੇ ਲਵਾਇਆ ਸੀ। ਜਿਸ ਤੋਂ ਬਾਅਦ ਉਹ ਲੜਕੀ ਉਤੇ ਦੋਸਤੀ ਲਈ ਦਬਾਅ ਪਾਉਣ ਲੱਗਿਆ। ਨੌਜਵਾਨ ਦੀਆਂ ਵਧੀਕੀਆਂ ਤੋਂ ਤੰ-ਗ ਆ ਕੇ ਲੜਕੀ ਨੇ ਇਹ ਦੁ-ਖ-ਦ ਫੈਸਲਾ ਲੈ ਲਿਆ।
ਨੇੜਲੇ ਲੋਕਾਂ ਵਲੋਂ ਉਸ ਨੂੰ ਨ-ਹਿ-ਰ ਵਿਚੋਂ ਬਾਹਰ ਕੱਢਿਆ ਗਿਆ। ਮ੍ਰਿਤਕਾ ਦੀ ਪਹਿਚਾਣ ਕਾਜਲ ਕੌਰ ਵਾਸੀ ਪਿੰਡ ਪੇਧਨ ਦੇ ਰੂਪ ਵਜੋਂ ਹੋਈ ਹੈ। ਕਾਜਲ ਦੇ ਭਰਾ ਸੁਖਚੈਨ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਥਾਣਾ ਭਾਦਸੋਂ ਪੁਲਿਸ ਵਲੋਂ ਵਿਆਹੁਤਾ ਦੋਸ਼ੀ ਰਜਿੰਦਰ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਆਪਣੇ ਭਰਾ ਨੂੰ ਫ਼ੋਨ ਕਰਕੇ ਦੋਸ਼ੀ ਬਾਰੇ ਕੀਤਾ ਸੀ ਸੂਚਿਤ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾ ਦੇ ਭਰਾ ਸੁਖਚੈਨ ਸਿੰਘ ਨੇ ਦੱਸਿਆ ਕਿ ਦੋਸ਼ੀ ਰਜਿੰਦਰ ਸਿੰਘ ਇੱਕ ਕਿਸੇ ਸਮੇਂ ਸੁਵਿਧਾ ਕੇਂਦਰ ਵਿੱਚ ਠੇਕੇ ਉਤੇ ਕੰਮ ਕਰਦਾ ਸੀ। ਦੋਸ਼ੀ ਨੇ ਉਸ ਦੀ ਭੈਣ ਕਾਜਲ ਦੀ ਮਦਦ ਕਰਕੇ ਉਸ ਨੂੰ ਸੁਵਿਧਾ ਕੇਂਦਰ ਵਿੱਚ ਨੌਕਰੀ ਦਿਵਾਈ ਅਤੇ ਉਸ ਦੀ ਭੈਣ 6 ਮਹੀਨਿਆਂ ਤੋਂ ਕੰਮ ਕਰ ਰਹੀ ਸੀ। ਆਪਣੇ ਵਲੋਂ ਕੀਤੀ ਮਦਦ ਦੀ ਆੜ ਵਿਚ ਦੋਸ਼ੀ ਨੇ ਉਸ ਦੀ ਭੈਣ ਨਾਲ ਅਣਉਚਿਤ ਹਰ-ਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਨਹਿਰ ਵਿਚ ਛਾ-ਲ ਮਾ-ਰ-ਨ ਤੋਂ ਪਹਿਲਾਂ 22 ਦਸੰਬਰ ਨੂੰ ਕਾਜਲ ਨੇ ਆਪਣੇ ਭਰਾ ਸੁਖਚੈਨ ਸਿੰਘ ਨੂੰ ਦੋਸ਼ੀ ਵੱਲੋਂ ਤੰ-ਗ ਕੀਤੇ ਜਾਣ ਦੀ ਸੂਚਨਾ ਦਿੱਤੀ ਸੀ। ਇਸ ਤੋਂ ਬਾਅਦ ਕਾਜਲ ਨੇ ਪਿੰਡ ਚਨਾਰਥਲ ਕੋਲੋਂ ਲੰਘ ਰਹੀ ਭਾਖੜਾ ਨ-ਹਿ-ਰ ਵਿੱਚ ਛਾਲ ਮਾ-ਰ ਦਿੱਤੀ। ਨੇੜੇ ਦੇ ਦੇ ਲੋਕਾਂ ਨੇ ਛਾਲ ਮਾ-ਰ-ਨ ਤੋਂ ਬਾਅਦ ਕਾਜਲ ਨੂੰ ਬਾਹਰ ਕੱਢਿਆ, ਉਦੋਂ ਤੱਕ ਉਸ ਦੀ ਮੌ-ਤ ਹੋ ਚੁੱਕੀ ਸੀ।
ਜਲਦ ਹੀ ਦੋਸ਼ੀ ਨੂੰ ਕੀਤਾ ਜਾਵੇਗਾ ਕਾਬੂ
ਜਾਣਕਾਰੀ ਦਿੰਦਿਆਂ ਥਾਣਾ ਭਾਦਸੋਂ ਦੇ ਐਸ. ਐਚ. ਓ. ਇੰਦਰਪਾਲ ਚੌਹਾਨ ਨੇ ਦੱਸਿਆ ਕਿ ਦੋਸ਼ੀ ਨੌਜਵਾਨ ਰਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਦੀ ਟੀਮ ਵੱਲੋਂ ਛਾਪੇ ਮਾਰੀ ਕੀਤੀ ਜਾ ਰਹੀ ਹੈ। ਮ੍ਰਿਤਕਾ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।