ਵਿਆਹ ਸਮਾਗਮ ਉਤੇ ਜਾ ਰਹੇ, ਪਰਿਵਾਰ ਨਾਲ ਹਾਦਸਾ, 4 ਨੇ ਤਿਆਗੇ ਪ੍ਰਾਣ, ਇਕ ਜੋੜੇ ਦਾ, ਮਹੀਨਾ ਪਹਿਲਾਂ ਹੋਇਆ ਸੀ ਵਿਆਹ

Punjab

ਜਿਲ੍ਹਾ ਮੋਗਾ (ਪੰਜਾਬ) ਬੀਤੇ ਦਿਨੀਂ ਬਰਨਾਲਾ ਦੀ ਮੁੱਖ ਸੜਕ ਉਤੇ ਪਿੰਡ ਬੁੱਟਰ ਕੋਲ ਟਿੱਪਰ ਅਤੇ ਕਾਰ ਵਿਚ ਦੁਖ-ਦਾਈ ਹਾਦਸਾ ਵਾਪਰ ਗਿਆ। ਇਸ ਦੌਰਾਨ ਦੋ ਸਕੇ ਭਰਾ ਅਤੇ ਉਨ੍ਹਾਂ ਦੀਆਂ ਪਤਨੀਆਂ ਸਮੇਤ 4 ਮੌ-ਤਾਂ ਹੋ ਗਈਆਂ। ਪਰ ਇਨ੍ਹਾਂ ਵਿਚ ਇਕ ਜੋ-ੜੀ ਉਹ ਵੀ ਸ਼ਾਮਲ ਹੈ, ਜਿਸ ਦਾ ਪਿਛਲੇ ਮਹੀਨੇ 19 ਨਵੰਬਰ ਨੂੰ ਵਿਆਹ ਹੋਇਆ ਸੀ। ਨਵੀਂ ਵਿਆਹੀ ਜੋੜੀ ਸੁਹਾਵਤ ਸਿੰਘ ਅਤੇ ਲਵਪ੍ਰੀਤ ਕੌਰ ਦੇ ਵਿਆਹ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

ਆਪਣੀ ਧੀ ਲਵਪ੍ਰੀਤ ਕੌਰ, ਉਸ ਦੇ ਪਤੀ ਅਤੇ ਹੋਰਾਂ ਦਾ ਪੋਸਟ ਮਾਰਟਮ ਕਰਵਾਉਣ ਲਈ ਮੋਗਾ ਦੇ ਸਿਵਲ ਹਸਪਤਾਲ ਪਹੁੰਚੇ ਪਿੰਡ ਦੌਧਰ ਦੇ ਰਹਿਣ ਵਾਲੇ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਧੀ ਦਾ ਰਿਸ਼ਤਾ ਬੜੇ ਚਾਅ ਨਾਲ ਸੁਹਾਵਤ ਸਿੰਘ ਕੈਨੇਡੀਅਨ ਨੂੰ ਕੀਤਾ ਸੀ।

ਉਸ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਨੂੰ ਕੀ ਪਤਾ ਸੀ ਕਿ ਜਿਸ ਧੀ ਦਾ ਉਨ੍ਹਾਂ ਨੇ ਪਿਛਲੇ ਮਹੀਨੇ ਵਿਆਹ ਕੀਤਾ ਉਸ ਨੂੰ ਦੁਬਾਰਾ ਆਪਣੇ ਮਾਪਿਆਂ ਦੇ ਘਰ ਪੈਰ ਰੱਖਣ ਦਾ ਮੌਕਾ ਨਹੀਂ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ ਟਿੱਪਰ ਡਰਾਈਵਰ ਦੀ ਲਾਪ੍ਰਵਾਹੀ ਨੇ ਮਿੰਟਾਂ-ਸਕਿੰਟਾਂ ਵਿੱਚ ਹੀ ਮੁਸਕਰਾਉਂਦੇ ਪਰਿਵਾਰ ਨੂੰ ਤ-ਬਾ-ਹ ਕਰ ਦਿੱਤਾ। ਪਰਿਵਾਰ ਕੋਲ ਹੁਣ ਸਿਰਫ਼ 5 ਸਾਲ ਦੀ ਛੋਟੀ ਲਵਪ੍ਰੀਤ ਕੌਰ ਹੀ ਬਚੀ ਹੈ।

ਕੱਲ੍ਹ ਵਾਪਰੇ ਹਾਦਸੇ ਤੋਂ ਬਾਅਦ ਆਪਣੀਆਂ ਅੱਖਾਂ ਸਾਹਮਣੇ ਆਪਣੇ ਮਾਤਾ-ਪਿਤਾ, ਚਾਚਾ-ਚਾਚੀ ਨੂੰ ਗੁਆਉਣ ਵਾਲੀ ਲਵਪ੍ਰੀਤ ਕੌਰ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਉਸ ਦੇ ਸਾਰੇ ਆਪਣੇ ਉਸ ਨੂੰ ਛੱਡ ਕੇ ਉੱਥੇ ਚਲੇ ਗਏ ਹਨ, ਜਿੱਥੋਂ ਅੱਜ ਤੱਕ ਕੋਈ ਵਾਪਸ ਨਹੀਂ ਆਇਆ। ਸਹਿਮ ਦੇ ਮਾਹੌਲ ਵਿੱਚੋਂ ਲੰਘ ਰਹੀ ਲਵਪ੍ਰੀਤ ਕੌਰ ਅਜੇ ਵੀ ਰਾਹਗੀਰਾਂ ਨੂੰ ਇਹ ਦੱਸਣ ਤੋਂ ਅਸਮਰੱਥ ਸੀ ਕਿ ਉਹ ਕਿੱਥੋਂ ਆਏ ਹਨ ਅਤੇ ਕਿੱਥੇ ਜਾ ਰਹੇ ਸਨ। ਉਸ ਨੂੰ ਸਿਰਫ਼ ਵਿਆਹ ਵਿੱਚ ਜਾਣ ਦਾ ਚਾਅ ਸੀ। ਜ਼ਿਕਰਯੋਗ ਹੈ ਕਿ ਮ੍ਰਿਤਕ ਲਵਪ੍ਰੀਤ ਕੌਰ ਆਪਣੀ ਚਚੇਰੀ ਭੈਣ ਜਿਸ ਦਾ ਮੋਗਾ ਵਿਖੇ 23 ਦਸੰਬਰ ਨੂੰ ਵਿਆਹ ਹੋ ਰਿਹਾ ਸੀ, ਉਸ ਦੇ ਸਮਾਗਮ ਵਿਚ ਸ਼ਾਮਲ ਹੋਣ ਲਈ ਆ ਰਹੀ ਸੀ।

Leave a Reply

Your email address will not be published. Required fields are marked *