ਅਲਵਰ (ਰਾਜਸਥਾਨ) ਵਿੱਚ ਇੱਕ ਪਰਿਵਾਰ ਲਈ ਰੂਮ ਹੀਟਰ ਜੀਵਨ ਦਾ ਕਾਲ ਬਣ ਗਿਆ। ਪਤੀ ਅਤੇ ਪਤਨੀ ਆਪਣੀ ਦੋ ਮਹੀਨੇ ਦੀ ਲੜਕੀ ਨਾਲ ਕਮਰੇ ਵਿੱਚ ਸੁੱਤੇ ਪਏ ਸਨ। ਠੰਢ ਤੋਂ ਬਚਣ ਲਈ ਉਨ੍ਹਾਂ ਦਾ ਕਮਰੇ ਵਿਚ ਹੀਟਰ ਰੱਖਿਆ ਹੋਇਆ ਸੀ। ਰਾਤ ਨੂੰ ਹੀਟਰ ਤੋਂ ਅੱ-ਗ ਲੱਗ ਗਈ। ਇਸ ਕਾਰਨ ਪਿਓ ਅਤੇ ਬੇਟੀ ਦੀ ਮੌਕੇ ਉਤੇ ਹੀ ਮੌ-ਤ ਹੋ ਗਈ ਜਦੋਂ ਕਿ ਔਰਤ ਦੀ ਹਸਪਤਾਲ ਵਿਚ ਮੌ-ਤ ਹੋ ਗਈ। ਇਸ ਹਾਦਸੇ ਵਿਚ ਪੂਰਾ ਪਰਿਵਾਰ ਹੀ ਜਿੰਦਗੀਆਂ ਨੂੰ ਤਿਆਗ ਗਿਆ।
ਇਹ ਘ-ਟ-ਨਾ ਸ਼ੇਖਪੁਰ ਥਾਣਾ ਏਰੀਏ ਦੇ ਮੁੰਡਾਨਾ ਪਿੰਡ ਦੀ ਹੈ। ਇੱਥੋਂ ਦੇ ਰਹਿਣ ਵਾਲੇ ਦੀਪਕ ਨੇ 2 ਸਾਲ ਪਹਿਲਾਂ ਜੈਪੁਰ ਦੇ ਸੰਜੂ ਯਾਦਵ ਨਾਲ ਲਵ ਮੈਰਿਜ ਕੀਤੀ ਸੀ। ਦੋ ਮਹੀਨੇ ਪਹਿਲਾਂ ਉਨ੍ਹਾਂ ਦੇ ਘਰ ਬੇਟੀ ਨੇ ਜਨਮ ਲਿਆ। ਦੀਪਕ ਅਤੇ ਸੰਜੂ ਆਪਣੇ ਕਮਰੇ ਵਿੱਚ ਹੀਟਰ ਲਾ ਕੇ ਸੌਂ ਰਹੇ ਸਨ। ਰਾਤ ਸਮੇਂ ਹੀਟਰ ਤੋਂ ਅਚਾ-ਨਕ ਅੱ-ਗ ਲੱਗ ਗਈ। ਇਸ ਕਾਰਨ ਦੀਪਕ ਅਤੇ ਉਸ ਦੀ ਬੇਟੀ ਨਿਸ਼ਿਕਾ ਦੀ ਮੌਕੇ ਉਤੇ ਹੀ ਮੌ-ਤ ਹੋ ਗਈ, ਜਦੋਂ ਕਿ ਔਰਤ ਗੰਭੀਰ ਰੂਪ ਵਿਚ ਝੁ-ਲ-ਸ ਗਈ।
ਕੱਪੜਿਆਂ ਨੂੰ ਲੱਗੀ ਅੱ-ਗ ਦੇਖਦੇ ਹੀ ਰਜਾਈ ਤੱਕ ਪਹੁੰਚੀ
ਉਸ ਨੂੰ ਇਲਾਜ ਲਈ ਅਲਵਰ ਦੇ ਰਾਜੀਵ ਗਾਂਧੀ ਜਨਰਲ ਹਸਪਤਾਲ ਵਿਚ ਦਾਖਲ ਕਰਾਇਆ ਗਿਆ, ਜਿੱਥੇ ਉਸ ਦੀ ਵੀ ਮੌ-ਤ ਹੋ ਗਈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਅਤੇ ਪੁਲਿਸ ਨੇ ਦੱਸਿਆ ਕਿ ਰਾਤ ਕਰੀਬ 1.30 ਵਜੇ ਜ਼ਿਆਦਾ ਗਰਮ ਹੋਣ ਕਾਰਨ ਕੱਪੜਿਆਂ ਨੂੰ ਅੱ-ਗ ਲੱਗ ਗਈ। ਇਸ ਤੋਂ ਬਾਅਦ ਅੱ-ਗ ਤੇਜ਼ੀ ਨਾਲ ਫੈਲਦੀ ਹੋਈ ਰਜਾਈਆਂ ਤੱਕ ਪਹੁੰਚ ਗਈ।
ਆਵਾਜ਼ ਸੁਣ ਕੇ ਪਿੰਡ ਦੇ ਲੋਕ ਮੌਕੇ ਉਤੇ ਪਹੁੰਚੇ
ਕਮਰੇ ਵਿਚ ਸੁੱਤੇ ਪਏ ਤਿੰਨੇ ਲੋਕ ਅੱ-ਗ ਦੀ ਲਪੇਟ ਵਿਚ ਆ ਗਏ। ਉਨ੍ਹਾਂ ਦਾ ਰੌਲਾ ਸੁਣ ਕੇ ਪਿੰਡ ਦੇ ਲੋਕ ਮੌਕੇ ਉਤੇ ਪਹੁੰਚ ਗਏ। ਪਰ ਉਦੋਂ ਤੱਕ ਪੂਰਾ ਕਮਰਾ ਸ-ੜ ਚੁੱਕਿਆ ਸੀ। ਪਿੰਡ ਵਾਸੀਆਂ ਨੇ ਕਿਸੇ ਤਰ੍ਹਾਂ ਤਿੰਨਾਂ ਨੂੰ ਬਾਹਰ ਕੱਢਿਆ। ਇਸ ਦੌਰਾਨ ਪਿਓ ਅਤੇ ਬੇਟੀ ਦੀ ਮੌ-ਤ ਹੋ ਗਈ ਸੀ, ਜਦੋਂ ਕਿ ਔਰਤ 80% ਤੱਕ ਝੁ-ਲ-ਸ ਗਈ ਸੀ। ਐਡੀਸ਼ਨਲ ਐਸ. ਪੀ. ਤੇਜਪਾਲ ਸਿੰਘ ਨੇ ਦੱਸਿਆ ਕਿ ਔਰਤ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ। ਪੋਸਟ ਮਾਰਟਮ ਤੋਂ ਬਾਅਦ ਦੇਹਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।