ਕੁਪਵਾੜਾ ਦੇ ਵਿੱਚ ਅੱ-ਤ-ਵਾ-ਦੀ-ਆਂ ਨਾਲ ਮੁਕਾਬਲੇ ਵਿੱਚ ਲੜਨ ਵਾਲੇ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਆਪਣੀ ਜਿੰਦਗੀ ਦੀ ਜੰਗ ਹਾਰ ਗਏ ਹਨ। ਉਹ 2015 ਵਿਚ ਅੱ-ਤ-ਵਾ-ਦੀ-ਆਂ ਨਾਲ ਲੜਾਈ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ ਅਤੇ ਅੱਠ ਸਾਲਾਂ ਤੋਂ ਕੋਮਾ ਵਿਚ ਸਨ। ਉਨ੍ਹਾਂ ਨੇ ਮਿਲਟਰੀ ਹਸਪਤਾਲ ਜਲੰਧਰ ਵਿੱਚ ਆਖਰੀ ਸਾਹ ਲਏ। ਉਹ ਸੈਨਾ ਮੈਡਲ ਨਾਲ ਸਨਮਾਨਿਤ ਸਨ।
ਪੰਜਾਬ ਦੇ ਸੈਨਿਕ ਭਲਾਈ ਵਿਭਾਗ ਦੇ ਡਾਇਰੈਕਟਰ ਬ੍ਰਿਗੇਡੀਅਰ (ਸੇਵਾਮੁਕਤ) ਬੀ. ਏ. ਢਿੱਲੋਂ ਨੇ ਲੈਫਟੀਨੈਂਟ ਕਰਨਲ ਕਰਨਬੀਰ ਦੇ ਦੇਹਾਂਤ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਵੰਬਰ 2015 ਵਿੱਚ ਲੈਫਟੀਨੈਂਟ ਕਰਨਲ ਨੱਤ 160 ਟੈਰੀਟੋਰੀਅਲ ਆਰਮੀ ਬਟਾਲੀਅਨ (ਜੇ. ਏ. ਕੇ. ਰਾਈਫਲਜ਼) ਦੇ ਸੈਕਿੰਡ-ਇਨ-ਕਮਾਂਡ (2IC) ਦੇ ਵਜੋਂ ਨਿਯੁਕਤ ਸਨ। ਇਸ ਦੌਰਾਨ ਉਨ੍ਹਾਂ ਨੇ ਕੁਪਵਾੜਾ ਦੇ ਨੇੜੇ ਇੱਕ ਪਿੰਡ ਵਿੱਚ ਲੁਕੇ ਹੋਏ ਅੱ-ਤ-ਵਾ-ਦੀ-ਆਂ ਦੇ ਖਿਲਾਫ ਇੱਕ ਤਲਾਸ਼ੀ ਮੁਹਿੰਮ ਦੀ ਅਗਵਾਈ ਕੀਤੀ ਸੀ।
ਲੈਫਟੀਨੈਂਟ ਕਰਨਲ ਨੱਤ ਨੂੰ ਅਸਲ ਵਿੱਚ 1998 ਵਿੱਚ ਬ੍ਰਿਗੇਡ ਆਫ਼ ਗਾਰਡਜ਼ ਵਿੱਚ ਇੱਕ ਸ਼ਾਰਟ ਸਰਵਿਸ ਕਮਿਸ਼ਨ ਦੇ ਅਧਿਕਾਰੀ ਵਜੋਂ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ 2012 ਵਿੱਚ ਸੇਵਾਮੁਕਤ ਹੋਣ ਤੋਂ ਪਹਿਲਾਂ 14 ਸਾਲ ਰੈਜੀਮੈਂਟ ਵਿੱਚ ਸੇਵਾ ਕੀਤੀ। ਆਪਣੀ ਛੋਟੀ ਸੇਵਾ ਪੂਰੀ ਕਰਨ ਤੋਂ ਬਾਅਦ, ਉਹ ਟੈਰੀਟੋਰੀਅਲ ਆਰਮੀ ਵਿਚ ਸ਼ਾਮਲ ਹੋ ਗਏ।
ਮੁੱਠ-ਭੇੜ ਵਿੱਚ ਹੋਏ ਜ਼ਖ਼ਮੀ
ਜਦੋਂ 25 ਨਵੰਬਰ 2015 ਨੂੰ ਕੰਟਰੋਲ ਰੇਖਾ (LOC) ਦੇ ਨੇੜੇ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹਾਜੀ ਨਾਕਾ ਪਿੰਡ ਵਿੱਚ ਇੱਕ ਝੌਂਪੜੀ ਵਿੱਚ ਲੁਕੇ ਇੱਕ ਅੱ-ਤ-ਵਾ-ਦੀ ਨੇ ਉਨ੍ਹਾਂ ਉੱਤੇ ਗੋ-ਲੀ-ਬਾ-ਰੀ ਕੀਤੀ, ਤਾਂ ਲੈਫਟੀਨੈਂਟ ਕਰਨਲ ਨੱਤ ਦੇ ਚਿਹਰੇ ਉੱਤੇ ਗੰਭੀਰ ਸੱ-ਟਾਂ ਲੱਗੀਆਂ, ਖਾਸ ਕਰਕੇ ਹੇਠਲੇ ਜਬਾੜੇ ਉਤੇ ਗੰਭੀਰ ਸੱ-ਟਾਂ ਲੱਗੀਆਂ। ਉਸ ਨੂੰ ਪਹਿਲਾਂ ਸ੍ਰੀਨਗਰ ਦੇ ਮਿਲਟਰੀ ਹਸਪਤਾਲ ਅਤੇ ਬਾਅਦ ਵਿੱਚ ਨਵੀਂ ਦਿੱਲੀ ਦੇ ਆਰਮੀ ਰਿਸਰਚ ਐਂਡ ਰੈਫਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਜਾਨ ਬਚਾਉਣ ਲਈ ਕਠਿਨ ਸਰਜਰੀ ਕੀਤੀ।
ਲੈਫਟੀਨੈਂਟ ਕਰਨਲ ਨੱਤ ਦਾ ਪਰਿਵਾਰ ਮੂਲ ਰੂਪ ਵਿੱਚ ਬਟਾਲਾ ਦੇ ਨੇੜੇ ਪਿੰਡ ਢਡਿਆਲਾ ਨੱਤ ਦਾ ਰਹਿਣ ਵਾਲਾ ਹੈ। ਉਹ ਆਪਣੇ ਪਿੱਛੇ ਪਤਨੀ ਨਵਪ੍ਰੀਤ ਕੌਰ ਅਤੇ ਧੀਆਂ ਗੁਨੀਤ ਕੌਰ ਅਤੇ ਅਸ਼ਮੀਤ ਕੌਰ ਨੂੰ ਛੱਡ ਗਏ ਹਨ।