ਵਿਦੇਸ਼ ਤੋਂ ਪੰਜਾਬ ਅਤੇ ਪੰਜਾਬੀ ਭਾਈਚਾਰੇ ਲਈ ਇੱਕ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਆਪਣੇ ਚੰਗੇ ਭਵਿੱਖ ਅਤੇ ਰੋਜ਼ੀ-ਰੋਟੀ ਲਈ ਵਿਦੇਸ਼ ਗਏ ਨੌਜਵਾਨ ਦੀ ਇੰਗਲੈਂਡ ਵਿਚ ਮੌ-ਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲ੍ਹਾ ਗੁਰਦਾਸਪੁਰ ਵਿਚ ਪੈਂਦੇ ਪਿੰਡ ਤਲਵੰਡੀ ਭਰਥ ਤੋਂ ਸਾਲ 2009 ਵਿਚ ਇੰਗਲੈਂਡ ਗਏ ਤਲਵਿੰਦਰ ਸਿੰਘ ਉਮਰ 35 ਸਾਲ ਦੀ ਦਿਲ ਦਾ ਦੌ-ਰਾ ਪੈਣ ਕਾਰਨ ਮੌ-ਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ 14 ਸਾਲ ਪਹਿਲਾਂ ਘਰ ਛੱਡ ਕੇ ਇੰਗਲੈਂਡ ਚਲਿਆ ਗਿਆ ਸੀ, ਪਰ ਮੁੜ ਕਦੇ ਪਿੰਡ ਨਹੀਂ ਆਇਆ।
ਹੁਣ ਉਸ ਦੀ ਮੌ-ਤ ਦੀ ਖ਼ਬਰ ਪਿੰਡ ਵਿੱਚ ਪਹੁੰਚ ਗਈ ਹੈ। ਨੌਜਵਾਨ ਦੇ ਬਜੁਰਗ ਪਿਤਾ ਜੋ ਕਿ ਬਿਜਲੀ ਮਹਿਕਮੇ ਵਿੱਚ ਨੌਕਰੀ ਕਰਦੇ ਸਨ, ਨੇ ਆਪਣੀ ਸਾਰੀ ਜਮਾ ਕੀਤੀ ਪੂੰਜੀ ਖਰਚ ਕੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਿਆ ਸੀ। ਪਰਿਵਾਰ ਦੇ ਦੱਸਣ ਅਨੁਸਾਰ ਉਨ੍ਹਾਂ ਨੇ 16 ਲੱਖ ਰੁਪਏ ਖਰਚ ਕੇ ਆਪਣੇ ਪੁੱਤਰ ਨੂੰ ਇੰਗਲੈਂਡ ਭੇਜਿਆ ਸੀ ਤਾਂ ਜੋ ਉਸ ਦਾ ਭਵਿੱਖ ਸੁਧਰ ਸਕੇ ਅਤੇ ਘਰ ਦੇ ਹਾਲਾਤ ਠੀਕ ਹੋ ਸਕਣ। ਪਰ 14 ਸਾਲ ਬਾਅਦ ਪੁੱਤਰ ਤਾਂ ਘਰ ਨਹੀਂ ਆਇਆ, ਪਰ ਉਸ ਦੀ ਮੌ-ਤ ਦੀ ਖਬਰ ਆ ਗਈ ਹੈ।
ਇਸ ਦੁਖ-ਦਾਈ ਘ-ਟ-ਨਾ ਤੋਂ ਬਾਅਦ ਪਰਿਵਾਰ ਵਿਚ ਗਹਿਰਾ ਸੋਗ ਹੈ ਅਤੇ ਬਜ਼ੁਰਗ ਮਾਪਿਆਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ (ਪੰਜਾਬ) ਲਿਆਂਦਾ ਜਾਵੇ ਤਾਂ ਜੋ ਉਹ ਆਖਰੀ ਵਾਰ ਉਸ ਦਾ ਚਿਹਰਾ ਦੇਖ ਸਕਣ ਅਤੇ ਉਸ ਦਾ ਅੰਤਿਮ ਸੰਸਕਾਰ ਕਰ ਸਕਣ।