ਜਿਲ੍ਹਾ ਲੁਧਿਆਣਾ (ਪੰਜਾਬ) ਦੇ ਢੰਡਾਰੀ ਖੁਰਦ ਦੁਰਗਾ ਕਲੋਨੀ ਵਿੱਚ ਸੋਮਵਾਰ ਦੇਰ ਰਾਤ 9.30 ਵਜੇ ਤਿੰਨ ਬਦ-ਮਾਸ਼ਾਂ ਨੇ ਇੱਕ ਨੌਜਵਾਨ ਦੀ ਛਾ-ਤੀ ਉਤੇ ਕਿਸੇ ਤਿੱਖੀ ਚੀਜ ਨਾਲ ਵਾਰ ਕਰਕੇ ਉਸ ਦਾ ਕ-ਤ-ਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਉਸ ਦੇ ਵੱਡੇ ਭਰਾ ਦੀ ਕੁੱਟ-ਮਾਰ ਕਰ ਰਹੇ ਸਨ। ਮ੍ਰਿਤਕ ਉਸ ਨੂੰ ਛੁਡਾਉਣ ਲਈ ਆਇਆ ਸੀ। ਦੋਸ਼ੀ ਬਾਜ਼ਾਰ ਦੇ ਵਿਚਕਾਰ ਕਰੀਬ ਇੱਕ ਮਿੰਟ ਤੱਕ ਉਸ ਉਤੇ ਵਾਰ ਕਰਦੇ ਰਹੇ। ਬਾਅਦ ਵਿਚ ਗੁਰਮੀਤ ਸਿੰਘ ਨੂੰ ਬਲੱਡ ਨਾਲ ਭਿੱਜੇ ਹਾਲ ਵਿਚ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ।
ਇਕ ਜੂਸ ਦੀ ਦੁਕਾਨ ਨੇੜੇ ਹੋਇਆ ਝ-ਗ-ੜਾ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਨੇੜੇ ਜੂਸ ਪੀਣ ਗਿਆ ਸੀ। ਇਸ ਦੌਰਾਨ ਇਕ ਐਕਟਿਵਾ ਉਤੇ ਤਿੰਨ ਨੌਜਵਾਨ ਆ ਗਏ। ਐਕਟਿਵਾ ਬੇਕਾਬੂ ਹੋ ਕੇ ਪਲਟ ਗਈ। ਇਸ ਦੌਰਾਨ ਉਹ ਅਤੇ ਉੱਥੇ ਖੜ੍ਹਾ ਇੱਕ ਹੋਰ ਵਿਅਕਤੀ ਹੱਸਣ ਲੱਗੇ। ਇਸ ਉਤੇ ਤਿੰਨਾਂ ਨੌਜਵਾਨਾਂ ਨੇ ਉਸ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਨੌਜਵਾਨ ਨੇ ਆ ਕੇ ਉਸ ਨੂੰ ਫੜ ਲਿਆ ਅਤੇ ਉਸ ਦੀ ਕੁੱਟ-ਮਾਰ ਕੀਤੀ।
ਅਮਨਦੀਪ ਅਨੁਸਾਰ ਉਸ ਦੇ ਲੜਕੇ ਨੇ ਤੁਰੰਤ ਘਰ ਜਾ ਕੇ ਉਸ ਦੀ ਪਤਨੀ ਅਤੇ ਭਰਾ ਨੂੰ ਇਸ ਘ-ਟ-ਨਾ ਦੀ ਸੂਚਨਾ ਦਿੱਤੀ। ਗੁਰਮੀਤ ਵੀ ਆਪਣੇ ਭਰਾ ਨੂੰ ਦੋਸ਼ੀਆਂ ਤੋਂ ਬਚਾਉਣ ਲਈ ਭਰਜਾਈ ਸਮੇਤ ਮੌਕੇ ਉਤੇ ਪਹੁੰਚ ਗਿਆ। ਇਸ ਦੌਰਾਨ ਦੋਸ਼ੀਆਂ ਨੇ ਉਸ ਨੂੰ ਘੇਰ ਲਿਆ ਅਤੇ ਕਿਸੇ ਤਿੱਖੀ ਚੀਜ ਨਾਲ ਵਾਰ ਕਰ ਦਿੱਤਾ।
ਭਰੇ ਬਜ਼ਾਰ ਕਰ ਦਿੱਤਾ ਕ-ਤ-ਲ
ਉਨ੍ਹਾਂ ਸ਼ਰਾ-ਰਤੀ ਅਨਸਰਾਂ ਨੇ ਸ਼ਰੇ-ਆਮ ਜੂਸ ਦੀ ਰੇਹੜੀ ਕੋਲ ਵਿਚ ਬਜਾਰ ਇਸ ਵਾਰ-ਦਾਤ ਨੂੰ ਅੰਜਾਮ ਦਿੱਤਾ। ਅਮਨਪ੍ਰੀਤ ਅਨੁਸਾਰ ਜਦੋਂ ਤੱਕ ਉਸ ਨੇ ਆਪਣੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਦ ਤੱਕ ਦੋਸ਼ੀ ਐਕਟਿਵਾ ਉਤੇ ਫਰਾਰ ਹੋ ਗਏ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਸ ਘ-ਟ-ਨਾ ਦੀ ਸੂਚਨਾ ਢੰਡਾਰੀ ਪੁਲਿਸ ਚੌਕੀ ਵਿਖੇ ਦਿੱਤੀ। ਦੇਰ ਰਾਤ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਢੰਡਾਰੀ ਪੁਲਿਸ ਚੌਕੀ ਵਿੱਚ ਹੰਗਾਮਾ ਵੀ ਕੀਤਾ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਦੇ ਦੋਸ਼ੀਆਂ ਦੀ ਭਾਲ ਵਿਚ ਲੱਗਿਆ ਹੋਇਆ ਹੈ।