ਹਰਿਆਣੇ ਵਿੱਚ ਜਿਲ੍ਹਾ ਫਤਿਹਾਬਾਦ ਦੇ ਪਿੰਡ ਬੀਘੜ ਵਿਚ ਇਕ ਸੜਕ ਹਾਦਸਾ ਵਾਪਰ ਗਿਆ। ਇਸ ਦੌਰਾਨ ਮਾਂ ਅਤੇ ਧੀ ਦੀ ਦੁਖ-ਦਾਈ ਮੌ-ਤ ਹੋ ਗਈ। ਮ੍ਰਿਤਕਾਂ ਦੀਆਂ ਦੇਹਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਪੁਲਿਸ ਨੇ ਕਾਰ ਡਰਾਈਵਰ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 294, 304ਏ, 337 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਸ ਮਾਮਲੇ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਬੀਘੜ ਦੇ ਰਹਿਣ ਵਾਲੇ ਬਲਬੀਰ ਸਿੰਘ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਉਹ ਬੀਘੜ ਵਿਚ ਢੰਡ ਰੋਡ ਉਤੇ ਸਥਿਤ ਆਪਣੇ ਘਰ ਦੇ ਬਾਹਰ ਲੱਕੜਾਂ ਚੁੱਕ ਕੇ ਘਰ ਲਿਜਾ ਰਹੇ ਸੀ। ਉਸ ਦੀ ਪਤਨੀ ਸੁਮਿੱਤਰਾ ਉਮਰ 33 ਸਾਲ ਅਤੇ ਬੇਟੀ ਰਜਨੀ ਉਮਰ 12 ਸਾਲ ਵੀ ਲੱਕੜਾਂ ਚੁੱਕ ਰਹੀਆਂ ਸਨ।
ਜਾਣਕਾਰੀ ਦਿੰਦਿਆਂ ਬਲਬੀਰ ਸਿੰਘ ਨੇ ਦੱਸਿਆ ਕਿ ਇਸੇ ਦੌਰਾਨ ਬੀਘੜ ਵਾਲੇ ਪਾਸਿਓਂ ਤੇਜ਼ ਸਪੀਡ ਕਾਰ ਆਈ ਅਤੇ ਲੱਕੜੀਆਂ ਲੈਕੇ ਜਾ ਰਹੀਆਂ ਉਸ ਦੀ ਪਤਨੀ ਅਤੇ ਧੀ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਜ਼ਖਮੀ ਹੋ ਗਈਆਂ। ਬਾਅਦ ਵਿੱਚ ਕਾਰ ਨੇ ਸੜਕ ਕਿਨਾਰੇ ਖੇਡ ਰਹੇ ਅਮਿਤ ਨਾਮ ਦੇ ਨੌਜਵਾਨ ਨੂੰ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਫਿਰ ਇਹ ਇੱਕ ਘਰ ਦੇ ਬਾਹਰ ਪਈ ਅਲਮਾਰੀ ਨਾਲ ਟਕਰਾ ਗਈ। ਕਾਰ ਦਾ ਡਰਾਈਵਰ ਤੁਰੰਤ ਕਾਰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ।
ਇਸ ਤੋਂ ਬਾਅਦ ਜ਼ਖਮੀਆਂ ਨੂੰ ਤੁਰੰਤ ਫਤਿਹਾਬਾਦ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਉਸ ਦੀ ਧੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦੋਂ ਕਿ ਉਸ ਦੀ ਪਤਨੀ ਨੂੰ ਹਿਸਾਰ ਰੈਫਰ ਕਰ ਦਿੱਤਾ ਗਿਆ। ਉਸ ਦੀ ਪਤਨੀ ਦੀ ਵੀ ਰਸਤੇ ਵਿੱਚ ਹੀ ਮੌ-ਤ ਹੋ ਗਈ। ਪੁਲਿਸ ਇਸ ਹਾਦਸੇ ਦੀ ਜਾਂਚ ਵਿਚ ਲੱਗੀ ਹੋਈ ਹੈ।