ਜਿਲ੍ਹਾ ਬਠਿੰਡਾ (ਪੰਜਾਬ) ਵਿਚ ਤਲਵੰਡੀ ਸਾਬੋ ਦੀ ਅਕਾਲ ਯੂਨੀਵਰਸਿਟੀ ਦੀ ਬੀ. ਐਸ. ਸੀ. ਦੂਜੇ ਸਾਲ ਦੀ ਨਾਨ-ਮੈਡੀਕਲ ਦੀ ਵਿਦਿਆਰਥਣ ਨੇ ਦੋ ਦਿਨ ਪਹਿਲਾਂ ਆਪਣੇ ਹੋਸਟਲ ਦੇ ਕਮਰੇ ਵਿੱਚ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਸੀ। ਮ੍ਰਿਤਕ ਦੀ ਪਹਿਚਾਣ ਖੁਸ਼ੀ ਉਮਰ 20 ਸਾਲ ਵਾਸੀ ਡਿੰਗ ਮੰਡੀ, ਹਿਸਾਰ ਹਰਿਆਣਾ ਦੇ ਰੂਪ ਵਜੋਂ ਹੋਈ ਹੈ। ਉਨ੍ਹਾਂ ਦੇ ਪਿੰਡ ਦਾ ਹੀ ਇੱਕ ਨੌਜਵਾਨ ਪਿਛਲੇ ਕਈ ਦਿਨਾਂ ਤੋਂ ਖੁਸ਼ੀ ਨੂੰ ਉਸ ਦੇ ਮੋਬਾਈਲ ਉਤੇ ਫ਼ੋਨ ਕਰਕੇ ਤੰ-ਗ ਕਰ ਰਿਹਾ ਸੀ। ਜਿਸ ਕਾਰਨ ਵਿਦਿਆਰਥਣ ਨੇ ਅਜਿਹਾ ਕਦਮ ਚੁੱਕ ਲਿਆ।
ਇਸ ਮਾਮਲੇ ਵਿਚ ਤਲਵੰਡੀ ਸਾਬੋ ਦੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉਤੇ ਦੋਸ਼ੀ ਨੌਜਵਾਨ ਖ਼ਿਲਾਫ਼ ਖੁ-ਦ-ਕੁ-ਸ਼ੀ ਲਈ ਮਜ-ਬੂਰ ਕਰਨ ਦੇ ਦੋਸ਼ ਦਾ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਦੀ ਪਹਿਚਾਣ ਸ਼ੰਕਰ ਲਾਲ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਤਲਵੰਡੀ ਸਾਬੋ ਦੇ ਏ. ਐਸ. ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੋਮਵਾਰ ਬਾਅਦ ਦੁਪਹਿਰ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਬੀ. ਐਸ. ਸੀ. ਦੂਜੇ ਸਾਲ ਨਾਨ-ਮੈਡੀਕਲ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਖੁਸ਼ੀ ਉਮਰ 19 ਸਾਲ ਨੇ ਆਪਣੇ ਹੋਸਟਲ ਦੇ ਕਮਰੇ ਵਿੱਚ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਇਸ ਗੱਲ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਉਸ ਦੇ ਨਾਲ ਪੜ੍ਹਦੀਆਂ ਹੋਰ ਵਿਦਿਆਰਥਣਾਂ ਹੋਸਟਲ ਦੇ ਕਮਰੇ ਵਿਚ ਗਈਆਂ ਤਾਂ ਉਨ੍ਹਾਂ ਨੇ ਦੇਖਿਆ ਕਿ ਖੁਸ਼ੀ ਦੀ ਦੇਹ ਪੱਖੇ ਨਾਲ ਲ-ਟ-ਕ ਰਹੀ ਸੀ।
ਸੋਮਵਾਰ ਦੁਪਹਿਰ ਤਿੰਨ ਵਜੇ ਦੀ ਘ-ਟ-ਨਾ
ਇਹ ਘ-ਟ-ਨਾ ਸੋਮਵਾਰ ਦੁਪਹਿਰ ਕਰੀਬ 3:30 ਵਜੇ ਵਾਪਰੀ ਹੈ। ਜਿਸ ਤੋਂ ਬਾਅਦ ਯੂਨੀਵਰਸਿਟੀ ਅਧਿਕਾਰੀਆਂ ਨੇ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਟੀਮ ਨੇ ਮੌਕੇ ਉਤੇ ਪਹੁੰਚ ਕੇ ਘ-ਟ-ਨਾ ਦਾ ਜਾਇਜ਼ਾ ਲਿਆ। ਮੌਕੇ ਤੋਂ ਕੋਈ ਸੁ-ਸਾ-ਈ-ਡ ਨੋਟ ਨਹੀਂ ਮਿਲਿਆ। ਦੇਹ ਨੂੰ ਪੋਸਟ ਮਾਰਟਮ ਲਈ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਿਆ ਗਿਆ।
ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੀ ਸ਼ੁਰੂ
ਜਾਣਕਾਰੀ ਦਿੰਦਿਆਂ ਜਾਂਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸੁਭਾਸ਼ ਚੰਦਰ ਦੇ ਬਿਆਨਾਂ ਉਤੇ ਦੋਸ਼ੀ ਨੌਜਵਾਨ ਸ਼ੰਕਰ ਲਾਲ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਸ਼ੰਕਰ ਲਾਲ ਕਾਫੀ ਸਮੇਂ ਤੋਂ ਖੁਸ਼ੀ ਨੂੰ ਫੋਨ ਕਰਕੇ ਤੰ-ਗ ਕਰ ਰਿਹਾ ਸੀ, ਜਿਸ ਕਾਰਨ ਵਿਦਿਆਰਥਣ ਨੇ ਫਾ-ਹਾ ਲਾ ਖੁ-ਦ-ਕੁ-ਸ਼ੀ ਕਰ ਲਈ। ਪੁਲਿਸ ਵਲੋਂ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੀ ਸ਼ੁਰੂ ਕਰ ਦਿੱਤੀ ਗਈ ਹੈ।