ਨਵਾਂਸ਼ਹਿਰ (ਪੰਜਾਬ) ਦੇ ਬਲਾਚੌਰ ਦੀਆਂ 2 ਔਰਤਾਂ ਦੀ ਉੱਤਰ ਪ੍ਰਦੇਸ਼ ਦੇ ਬਾਗਪਤ ਵਿਚ ਇਕ ਸੜਕ ਹਾਦਸੇ ਵਿਚ ਮੌ-ਤ ਹੋ ਗਈ। ਬੀਤੀ ਰਾਤ ਈਸਟਰਨ ਪੈਰੀਫੇਰਲ ਐਕਸਪ੍ਰੈਸ ਵੇਅ ਉਤੇ ਟੈਂਪੂ ਟਰੈਵਲ ਅਤੇ ਟਰੱਕ ਵਿਚਾਲੇ ਜ਼ਬਰ-ਦਸਤ ਟੱਕਰ ਹੋ ਗਈ। ਇਸ ਟੈਂਪੂ ਟਰੈਵਲ ਵਿਚ ਸਵਾਰ 13 ਲੋਕ ਜ਼ਖਮੀ ਹੋ ਗਏ, ਜਦੋਂ ਕਿ ਬਲਾਚੌਰ ਦੀਆਂ ਦੋ ਔਰਤਾਂ ਦੀ ਮੌ-ਤ ਹੋ ਗਈ। ਇਹ ਲੋਕ ਵਰਿੰਦਾਵਨ ਤੋਂ ਪੰਜਾਬ ਨੂੰ ਆ ਰਹੇ ਸਨ।
ਇਸ ਦੌਰਾਨ ਸੰਘਣੀ ਧੁੰਦ ਵਿੱਚ ਵਿਜ਼ੀਬਿਲਟੀ (ਦਿਖਾਈ) ਘੱਟ ਹੋਣ ਕਾਰਨ ਬੱਸ ਨੇ ਟੈਂਪੂ ਟਰੈਵਲ ਨੂੰ ਪਿੱਛੇ ਤੋਂ ਟੱਕਰ ਮਾ-ਰ ਦਿੱਤੀ। ਜਿਸ ਕਾਰਨ ਟੈਂਪੂ ਟਰੈਵਲ ਅੱਗੇ ਜਾ ਰਹੇ ਇਕ ਟਰੱਕ ਨਾਲ ਜਾ ਕੇ ਟਕਰਾ ਗਈ। ਇਹ ਟੈਂਪੂ ਟਰੈਵਲ ਯਾਤਰਾ ਲਈ ਬਲਾਚੌਰ ਤੋਂ ਧਾਰਮਿਕ ਸਥਾਨ ਵਰਿੰਦਾਵਨ ਅਤੇ ਹੋਰ ਧਾਰਮਿਕ ਸਥਾਨਾਂ ਉਤੇ ਮੱਥਾ ਟੇਕਣ ਲਈ ਗਈ ਸੀ। ਦੇਰ ਰਾਤ ਵਾਪਸ ਆਉਂਦੇ ਸਮੇਂ ਬਾਗਪਤ ਈਸਟਰਨ ਪੈਰੀਫੇਰਲ ਐਕਸਪ੍ਰੈਸ ਵੇਅ ਯੂਪੀ ਉਤੇ ਇਹ ਦੁਖ-ਦਾਈ ਹਾਦਸਾ ਵਾਪਰ ਗਿਆ।
13 ਜ਼ਖਮੀ, 2 ਨੇ ਤੋੜਿਆ ਦਮ
ਇਸ ਹਾਦਸੇ ਵਿਚ ਸੀਮਾ ਰਾਣਾ ਉਮਰ 45 ਸਾਲ, ਪਤਨੀ ਸਤੀਸ਼ ਰਾਣਾ ਵਾਸੀ ਮਹਾਰਾਣਾ ਪ੍ਰਤਾਪ ਚੌਂਕ ਬਲਾਚੌਰ ਅਤੇ ਮਨਦੀਪ ਕੌਰ ਉਮਰ 40 ਸਾਲ ਪੁੱਤਰੀ ਬਖਸ਼ੀਸ਼ ਸਿੰਘ ਸੈਣੀ ਮੁਹੱਲਾ ਨੇੜੇ ਸੈਣੀ ਗੁਰਦੁਆਰਾ ਸਹਿਬ ਬਲਾਚੌਰ ਦੀ ਮੌ-ਤ ਹੋ ਗਈ ਹੈ, ਜਦੋਂ ਕਿ ਮਨਦੀਪ ਕੌਰ (15) ਪੁੱਤਰੀ ਅਮਨਪ੍ਰੀਤ ਕੌਰ ਪੁੱਤਰੀ ਸਵਰਗੀ ਗੁਰਦੀਪ ਸਿੰਘ ਗੰਭੀਰ ਰੂਪ ਜ਼ਖਮੀ ਦੱਸੀ ਜਾ ਰਹੀ ਹੈ। ਟੈਂਪੂ ਟਰੈਵਲ ਵਿੱਚ 13 ਸ਼ਰਧਾਲੂ ਨਵਾਂਸ਼ਹਿਰ ਦੇ ਕਸਬਾ ਬਲਾਚੌਰ ਤੋਂ ਵਰਿੰਦਾਵਨ ਅਤੇ ਹੋਰ ਧਾਰਮਿਕ ਸਥਾਨਾਂ ਦੇ ਮੱਥਾ ਟੇਕਣ ਲਈ ਗਏ ਸਨ।
ਘਰ ਪਰਤਦੇ ਸਮੇਂ ਵਾਪਰਿਆ ਹਾਦਸਾ
ਇਹ ਸਾਰੇ ਯਾਤਰਾ ਤੋਂ ਬਾਅਦ ਪੰਜਾਬ ਦੇ ਬਲਾਚੌਰ ਸਥਿਤ ਆਪਣੇ ਘਰ ਪਰਤ ਰਹੇ ਸਨ। ਜਦੋਂ ਉਹ ਬਾਗਪਤ ਯੂਪੀ ਈਸਟਰਨ ਪੈਰੀਫਿਰਲ ਐਕਸਪ੍ਰੈਸਵੇਅ ਉਤੇ ਪਹੁੰਚੇ ਤਾਂ ਇਹ ਦੁ-ਖ-ਦ ਸੜਕ ਹਾਦਸਾ ਵਾਪਰ ਗਿਆ। ਜਿਸ ਵਿਚ ਸਾਰੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਸ ਹਾਦਸੇ ਵਿਚ ਦੋ ਔਰਤਾਂ ਦੀ ਮੌ-ਤ ਹੋ ਗਈ ਜਦੋਂ ਕਿ ਇਕ ਲੜਕੀ ਅਤੇ ਡਰਾਈਵਰ ਗੰਭੀਰ ਰੂਪ ਵਿਚ ਜ਼ਖਮੀ ਦੱਸੇ ਜਾ ਰਹੇ ਹਨ।