ਪੁਰਾਣੀ ਰੰ-ਜਿ-ਸ਼ ਦੇ ਚੱਲਦੇ, ਗੁਆਂਢੀ ਨੇ ਕੀਤਾ ਵਾਰ, ਹਸਪਤਾਲ ਲਿਜਾਂਦੇ ਸਮੇਂ ਨੌਜਵਾਨ ਨੇ ਤੋੜਿਆ ਦਮ, ਜਾਂਂਚ ਜਾਰੀ

Punjab

ਜਿਲ੍ਹਾ ਫ਼ਿਰੋਜ਼ਪੁਰ (ਪੰਜਾਬ) ਦੇ ਪਿੰਡ ਬਜੀਦਪੁਰ ਵਿੱਚ ਵੀਰਵਾਰ ਸ਼ਾਮ ਦੋ ਵਿਅਕਤੀਆਂ ਵਿੱਚ ਹੋਏ ਝ-ਗ-ੜੇ ਵਿੱਚ ਇੱਕ ਵਿਅਕਤੀ ਦਾ ਕੁ-ਹਾ-ੜੀ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਉਸ ਨੂੰ ਬਚਾਉਣ ਲਈ ਆਏ ਪਰਿਵਾਰ ਦੇ ਦੋ ਮੈਂਬਰ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜ਼ਖਮੀ ਨੂੰ ਪਹਿਲਾਂ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਉਸ ਦਾ ਹਾਲ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣੇ ਲਈ ਰੈਫਰ ਕਰ ਦਿੱਤਾ ਗਿਆ। ਜਿੱਥੇ ਉਸ ਦੀ ਮੌ-ਤ ਹੋ ਗਈ।

ਪੁਰਾਣੀ ਰੰ-ਜਿ-ਸ਼ ਕਾਰਨ ਹੋਇਆ ਝ-ਗ-ੜਾ

ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਸ਼ਾਮ ਨੂੰ ਪਿੰਡ ਵਜੀਦਪੁਰ ਵਿਖੇ ਦੋ ਗੁਆਂਢੀਆਂ ਵਿਚਾਲੇ ਪੁਰਾਣੀ ਰੰ-ਜਿ-ਸ਼ ਨੂੰ ਲੈ ਕੇ ਝ-ਗ-ੜਾ ਹੋ ਗਿਆ। ਜਿਸ ਵਿਚ ਇਕ ਦੋਸ਼ੀ ਨੇ ਦੂਜੀ ਧਿਰ ਉਤੇ ਕੁ-ਹਾ-ੜੀ ਨਾਲ ਵਾਰ ਕਰਕੇ ਸੌਰਵ ਸ਼ਰਮਾ ਨੂੰ ਗੰਭੀਰ ਰੂਪ ਵਿਚ ਜ਼-ਖ-ਮੀ ਕਰ ਦਿੱਤਾ। ਇਸ ਦੌਰਾਨ ਸੌਰਵ ਦੀ ਮਾਂ ਅਤੇ ਉਸ ਦਾ ਚਾਚਾ ਵੀ ਗੰਭੀਰ ਜ਼ਖਮੀ ਹੋ ਗਏ।

ਲੁਧਿਆਣੇ ਕੀਤਾ ਗਿਆ ਰੈਫਰ

ਇਸ ਮਾਮਲੇ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਝ-ਗ-ੜੇ ਵਿਚ ਜ਼ਖਮੀ ਹੋਏ ਸੌਰਵ ਨੂੰ ਫ਼ਿਰੋਜ਼ਪੁਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਦਾ ਹਾਲ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਲੁਧਿਆਣੇ ਲਈ ਰੈਫ਼ਰ ਕਰ ਦਿੱਤਾ। ਸੌਰਵ ਨੇ ਲੁਧਿਆਣਾ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਜਦੋਂ ਕਿ ਉਸ ਦੀ ਮਾਂ ਅਤੇ ਚਾਚੇ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਇੰਚਾਰਜ ਦੀਪਿਕਾ ਰਾਣੀ ਨੇ ਦੱਸਿਆ ਕਿ ਦੋਵੇਂ ਪਰਿਵਾਰ ਆਪਸ ਵਿੱਚ ਰਿਸ਼ਤੇਦਾਰ ਹਨ ਅਤੇ ਕਿਸੇ ਪੁਰਾਣੇ ਝ-ਗ-ੜੇ ਕਾਰਨ ਇਸ ਘ-ਟ-ਨਾ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਜਲਦੀ ਹੀ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *