ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਇਕ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਅੰਮ੍ਰਿਤਸਰ ਵਿਚ ਠੰਡ ਤੋਂ ਬਚਣ ਲਈ ਲਾਈ ਅੰਗੀਠੀ ਨੇ ਦੋ ਲੋਕਾਂ ਦੀ ਜਾ-ਨ ਲੈ ਲਈ। ਰਾਤ ਨੂੰ ਹੀ ਦੋਵਾਂ ਦੀ ਮੌ-ਤ ਹੋ ਗਈ। ਇਸ ਹਾਦਸੇ ਦਾ ਪਤਾ ਸ਼ਨੀਵਾਰ ਸਵੇਰੇ ਉਦੋਂ ਲੱਗਿਆ ਜਦੋਂ ਦੋਵੇਂ ਨਹੀਂ ਉੱਠੇ। ਇਸ ਮਾਮਲੇ ਦੀ ਸੂਚਨਾ ਮਿਲਣ ਦੇ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਨੇ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।
ਇਸ ਮਾਮਲੇ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਥਾਣਾ ਅਜਨਾਲਾ ਦੇ ਅਧੀਨ ਪੈਂਦੇ ਡਿਗਰੀ ਕਾਲਜ ਰੋਡ ਉਤੇ ਸਥਿਤ ਸੀ. ਐਲ. 2 ਪੈਲੇਸ ਵਿਚ ਰਾਤ ਸਮੇਂ ਠੰਡ ਤੋਂ ਬਚਣ ਦੇ ਲਈ ਦੋ ਮਜਦੂਰਾਂ ਨੇ ਅੰਗੀਠੀ ਬਾਲੀ ਹੋਈ ਸੀ। ਸਵੇਰੇ ਜਦੋਂ ਪੈਲੇਸ ਦੇ ਹੋਰ ਕਰਮਚਾਰੀ ਆਏ ਅਤੇ ਉਨ੍ਹਾਂ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਉਨ੍ਹਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਫਿਰ ਉਨ੍ਹਾਂ ਨੇ ਹੋਰ ਲੋਕਾਂ ਦੀ ਮਦਦ ਨਾਲ ਗੇਟ ਦਾ ਤਾਲਾ ਤੋੜ ਦਿੱਤਾ। ਜਦੋਂ ਅੰਦਰ ਜਾ ਕੇ ਦੇਖਿਆ ਤਾਂ ਅੰਗੀਠੀ ਬਲ ਰਹੀ ਸੀ ਅਤੇ ਦੋਵਾਂ ਦੀ ਮੌ-ਤ ਹੋ ਚੁੱਕੀ ਸੀ।
ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਦੇ ਏ. ਐਸ. ਆਈ. ਅੰਗਰੇਜ਼ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਹਰਜਿੰਦਰ ਸਿੰਘ ਵਾਸੀ ਤਲਵੰਡੀ ਰਾਏ ਦਾਦੂ ਅਤੇ ਬਾਜੂ ਵਾਸੀ ਬਿਹਾਰ ਦੇ ਰੂਪ ਵਜੋਂ ਹੋਈ ਹੈ। ਹਰਜਿੰਦਰ ਸਿੰਘ ਦੀ ਉਮਰ ਕਰੀਬ 45 ਸਾਲ ਅਤੇ ਬਾਜੂ ਦੀ ਉਮਰ 25 ਸਾਲ ਦੇ ਕਰੀਬ ਸੀ। ਪੁਲਿਸ ਨੇ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਵਲੋਂ ਹਰ ਪਹਿਲੂ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।