ਡਾਕਟਰ ਦੀ ਦਿੱਤੀ ਦਵਾਈ ਬਦਲ ਕੇ, ਪਤਨੀ ਨਾਲ ਕੀਤਾ ਦੁ-ਖ-ਦ ਕਾਰ-ਨਾਮਾ, ਸ਼ੱ-ਕ ਹੋਣ ਤੇ, ਇਸ ਤਰ੍ਹਾਂ ਖੁਲਿਆ ਭੇਦ

Punjab

ਉੱਤਰ ਪ੍ਰਦੇਸ਼ (UP) ਦੇ ਸਹਾਰਨਪੁਰ ਦੇ ਸਰਸਾਵਾ ਥਾਣੇ ਵਿਚ ਪੈਂਦੇ ਏਰੀਏ ਵਿਚ ਇਕ ਵਿਆਹੀ ਔਰਤ ਦੀ ਸ਼ੱ-ਕੀ ਹਾਲਾ ਵਿਚ ਮੌ-ਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪਤੀ ਅਤੇ ਉਸ ਦੀ ਪ੍ਰੇ-ਮਿ-ਕਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਨਾਜਾ-ਇਜ਼ ਰਿਸ਼ਤੇ ਵਿਚ ਅੜਿੱਕਾ ਬਣੀ ਔਰਤ ਦਾ ਉਸ ਦੇ ਪਤੀ ਨੇ ਆਪਣੀ ਦੋਸਤ ਔਰਤ ਨਾਲ ਮਿਲ ਕੇ ਕ-ਤ-ਲ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿਚ ਬਣਦੀ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਜੇਲ ਭੇਜ ਦਿੱਤਾ ਹੈ।

ਜਾਣਕਾਰੀ ਦਿੰਦਿਆਂ ਐੱਸ. ਪੀ. ਦਿਹਾਤ ਸਾਗਰ ਜੈਨ ਨੇ ਦੱਸਿਆ ਕਿ ਸਹਾਰਨਪੁਰ ਦੇ ਕੋਤਵਾਲੀ ਦਿਹਾਤ ਵਿਚ ਸਥਿਤ ਪਿੰਡ ਸਰਕੜੀ ਸ਼ੇਖ ਨਿਵਾਸੀ ਭੋਪਾਲ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਜਿਸ ਵਿਚ ਦੱਸਿਆ ਗਿਆ ਕਿ ਉਸ ਦੀ 32 ਸਾਲ ਉਮਰ ਦੀ ਧੀ ਆਸ਼ੂ ਦਾ ਉਸ ਦੇ ਪਤੀ ਅਮਿਤ ਕੁਮਾਰ ਨੇ ਆਪਣੀ ਪ੍ਰੇ-ਮਿ-ਕਾ ਨਾਲ ਮਿਲ ਕੇ ਕ-ਤ-ਲ ਕਰ ਦਿੱਤਾ ਹੈ। ਐਸ. ਪੀ. ਦਿਹਾਤ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ਉਤੇ ਸੀਨੀਅਰ ਪੁਲਿਸ ਕਪਤਾਨ ਡਾ: ਵਿਪਨ ਟਾਡਾ ਦੀਆਂ ਹਦਾਇਤਾਂ ਉਤੇ ਇਸ ਸਬੰਧੀ ਕਾਰਵਾਈ ਕੀਤੀ ਗਈ ਹੈ। ਦੋਸ਼ੀ ਪਤੀ ਅਤੇ ਉਸ ਦੀ ਪ੍ਰੇ-ਮਿ-ਕਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਐਸ. ਪੀ. ਨੇ ਦੱਸਿਆ ਕਿ ਸਰਸਾਵਾ ਥਾਣੇ ਦੀ ਪੁਲਿਸ ਨੇ ਦੋਸ਼ੀ ਅਮਿਤ ਕੁਮਾਰ ਨੂੰ ਗਦਰਹੇੜੀ ਦੇ ਸਾਹਮਣੇ ਸ਼ੇਖਪੁਰਾ ਰੋਡ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪ੍ਰੇ-ਮਿ-ਕਾ ਨੂੰ ਚਿਲਕਾਣਾ ਥਾਣੇ ਦੇ ਏਰੀਏ ਵਿਚ ਪੈਂਦੇ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਦਵਾਈ ਦੇ ਬਹਾਨੇ ਦਿੱਤਿਆਂ ਨੀਂ-ਦ ਦੀਆਂ ਗੋ-ਲੀ-ਆਂ

ਐਸ. ਪੀ. ਸਾਗਰ ਜੈਨ ਦੇ ਦੱਸਣ ਅਨੁਸਾਰ ਪੁੱਛ ਗਿੱਛ ਦੌਰਾਨ ਦੋਸ਼ੀ ਅਮਿਤ ਨੇ ਦੱਸਿਆ ਕਿ ਉਸ ਦੇ ਤਿੰਨ ਸਾਲਾਂ ਤੋਂ ਚਿਲਕਾਣਾ ਥਾਣਾ ਏਰੀਏ ਦੀ ਰਹਿਣ ਵਾਲੀ ਇੱਕ ਲੜਕੀ ਨਾਲ ਨਾ-ਜਾ-ਇ-ਜ਼ ਸਬੰਧ ਸਨ। ਅਸੀਂ ਵਿਆਹ ਕਰਵਾਉਣਾ ਚਾਹੁੰਦੇ ਸੀ। ਮੇਰੀ ਪਤਨੀ ਆਸ਼ੂ ਇਸ ਦੇ ਵਿਰੁੱਧ ਸੀ। ਇਸ ਲਈ ਮੈਂ ਆਪਣੀ ਪ੍ਰੇ-ਮਿ-ਕਾ ਨਾਲ ਮਿਲ ਕੇ ਉਸ ਦਾ ਕ-ਤ-ਲ ਕਰਨ ਦੀ ਯੋ-ਜ-ਨਾ ਬਣਾਈ।

ਦੋਸ਼ੀ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਸ ਦੀ ਪਤਨੀ ਆਸ਼ੂ ਬੀਮਾਰ ਹੋ ਗਈ ਤਾਂ ਉਸ ਨੇ ਪਿੰਡ ਦੇ ਡਾਕਟਰ ਨੂੰ ਬੁਲਾ ਕੇ ਉਸ ਦਾ ਬਲੱਡ ਪ੍ਰੈਸ਼ਰ ਚੈੱਕ ਕਰਵਾਇਆ। ਇਸ ਤੋਂ ਬਾਅਦ ਉਹ ਡਾਕਟਰ ਕੋਲ ਦਵਾਈ ਲੈਣ ਗਿਆ। ਡਾਕਟਰ ਦੀ ਦਵਾਈ ਬਦਲ ਕੇ ਆਪਣੀ ਪ੍ਰੇ-ਮਿ-ਕਾ ਦੇ ਦੱਸੇ ਅਨੁਸਾਰ ਆਪਣੀ ਪਤਨੀ ਆਸ਼ੂ ਨੂੰ ਨੀਂ-ਦ ਦੀਆਂ ਗੋ-ਲੀ-ਆਂ ਦੇ ਦਿੱਤੀਆਂ। ਜਦੋਂ ਉਹ ਬੇ-ਹੋ-ਸ਼ ਹੋ ਗਈ ਤਾਂ ਮੈਂ ਆਪਣੇ ਮਾਫਲਰ ਨਾਲ ਆਸ਼ੂ ਦਾ ਗ-ਲਾ ਘੁੱ-ਟ ਕੇ ਕ-ਤ-ਲ ਕਰ ਦਿੱਤਾ।

ਪੋਸਟ ਮਾਰਟਮ ਰਿਪੋਰਟ ਵਿੱਚ ਹੋਇਆ ਖੁਲਾਸਾ

ਐਸ. ਪੀ. ਦਿਹਾਤ ਦੇ ਅਨੁਸਾਰ ਦੋਸ਼ੀ ਪਤੀ ਨੇ ਆਪਣੀ ਪਤਨੀ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਆਸ਼ੂ ਦੀ ਤਬੀਅਤ ਖ਼ਰਾਬ ਹੋ ਗਈ ਹੈ। ਆਸ਼ੂ ਦਾ ਬਲੱਡ ਪ੍ਰੈਸ਼ਰ ਘੱਟ ਗਿਆ ਹੈ, ਇਸ ਲਈ ਉਹ ਆਸ਼ੂ ਨੂੰ ਸਹਾਰਨਪੁਰ ਹਸਪਤਾਲ ਲੈ ਕੇ ਜਾ ਰਹੇ ਹਨ। ਉਸ ਨੂੰ ਸ਼ਹਿਰ ਲਿਆ ਕੇ ਉਸ ਨੇ ਆਪਣੀ ਪਤਨੀ ਨੂੰ ਡਾਕਟਰ ਤੋਂ ਚੈੱਕ ਕਰਵਾਇਆ। ਜਾਂਚ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਆਸ਼ੂ ਦੀ ਮੌ-ਤ ਹੋ ਚੁੱਕੀ ਹੈ।

ਜਦੋਂ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਸ਼ੱ-ਕ ਹੋਇਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਅੱਧੀ ਰਾਤ ਨੂੰ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਜਦੋਂ ਪੋਸਟ ਮਾਰਟਮ ਰਿਪੋਰਟ ਵਿੱਚ ਔਰਤ ਦਾ ਗ-ਲਾ ਘੁੱ-ਟ ਕੇ ਕ-ਤ-ਲ ਕੀਤੇ ਜਾਣ ਦੀ ਪੁਸ਼ਟੀ ਹੋਈ ਤਾਂ ਉਸ ਦੇ ਪਿਤਾ ਨੇ ਕੇਸ ਦਰਜ ਕਰਵਾਇਆ। ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾ ਰਿਹਾ ਹੈ।

Leave a Reply

Your email address will not be published. Required fields are marked *