ਜਿਲ੍ਹਾ ਲੁਧਿਆਣਾ (ਪੰਜਾਬ) ਦੇ ਤਾਜਪੁਰ ਰੋਡ ਉਤੇ ਸਥਿਤ E. W. S. ਕਲੌਨੀ ਦੇ ਰਹਿਣ ਵਾਲੇ ਇਕ ਪਰਿਵਾਰ ਦੇ ਲੋਕਾਂ ਨੇ ਪਿਤਾ ਦੀ ਮੌ-ਤ ਤੋਂ ਦੁਖੀ ਹੋ ਕੇ ਪਿੰਡ ਘਵੱਦੀ ਵਿੱਚ ਇੱਕ ਟਰੈਵਲ ਏਜੰਟ ਦੇ ਘਰ ਦੇਹ ਰੱਖ ਕੇ ਰੋਸ ਪ੍ਰਗਟ ਕੀਤਾ। ਇਸ ਘ-ਟ-ਨਾ ਦੀ ਸੂਚਨਾ ਮਿਲਦੇ ਹੀ ਥਾਣਾ ਡੇਹਲੋਂ ਦੀ ਪੁਲਿਸ ਮੌਕੇ ਉਤੇ ਪਹੁੰਚ ਗਈ ਅਤੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਪਰ ਲੋਕਾਂ ਵਲੋਂ ਆਪਣਾ ਰੋਸ ਜ਼ਾਹਰ ਕਰਨ ਤੋਂ ਪਹਿਲਾਂ ਹੀ ਟਰੈਵਲ ਏਜੰਟ ਆਪਣੇ ਘਰੋਂ ਫਰਾਰ ਹੋ ਗਿਆ।
ਇਸ ਮਾਮਲੇ ਸਬੰਧੀ ਪੀ-ੜ-ਤ ਵੀਨਾ ਨੇ ਦੱਸਿਆ ਕਿ ਉਸ ਦੇ ਪਤੀ ਰਾਜਕੁਮਾਰ ਨੇ ਕਰਜ਼ਾ ਲੈ ਕੇ ਏਜੰਟ ਨੂੰ 15 ਲੱ-ਖ ਰੁਪਏ ਦਿੱਤੇ ਸਨ ਤਾਂ ਜੋ ਉਸ ਦੀ ਧੀ ਅਤੇ ਜਵਾਈ ਨੂੰ ਆਸਟ੍ਰੇਲੀਆ ਭੇਜਿਆ ਜਾ ਸਕੇ। ਪਰਿਵਾਰ ਨੇ ਦੋਸ਼ ਲਾਇਆ ਕਿ ਏਜੰਟ ਨੇ ਉਨ੍ਹਾਂ ਦੇ ਜੁਆਕਾਂ ਦਾ ਆਸਟ੍ਰੇਲੀਆ ਦਾ ਜਾ-ਅ-ਲੀ ਵੀਜ਼ਾ ਲਗਵਾਇਆ ਸੀ, ਜੋ ਕਿ ਏਅਰਪੋਰਟ ਤੋਂ ਵਾਪਸ ਪਰਤੇ ਅਤੇ ਪਿਛਲੇ ਤਿੰਨ ਮਹੀਨਿਆਂ ਤੋਂ ਏਜੰਟ ਤੋਂ ਪੈਸੇ ਵਾਪਸ ਮੰਗ ਰਹੇ ਸਨ, ਪਰ ਉਹ ਟਾਲ-ਮਟੋਲ ਕਰ ਰਿਹਾ ਸੀ। ਉਸ ਦਾ ਪਤੀ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਜਿਨ੍ਹਾਂ ਤੋਂ ਉਸ ਨੇ ਵਿਆਜ ਉਤੇ ਪੈਸੇ ਲਏ ਸਨ, ਉਹ ਉਸ ਦੇ ਪਤੀ ਨੂੰ ਤੰ-ਗ ਕਰ ਰਹੇ ਸਨ, ਜਿਸ ਕਾਰਨ ਉਹ ਡਿਪ੍ਰੈਸ਼ਨ ਵਿਚ ਚਲਿਆ ਗਿਆ।
ਉਸ ਨੇ ਦੋਸ਼ ਲਾਇਆ ਕਿ ਇਹ ਏਜੰਟ ਉਸ ਨੂੰ ਕਾਂਗਰਸ ਦਾ ਮੀਤ ਪ੍ਰਧਾਨ ਦੱਸ ਕੇ ਧ-ਮ-ਕੀ-ਆਂ ਦਿੰਦਾ ਸੀ। ਬੀਤੀ ਰਾਤ ਉਸ ਦੇ ਪਤੀ ਦੀ ਸਿਹਤ ਵਿਗੜਨ ਉਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਦਿਲ ਦਾ ਦੌ-ਰਾ ਪੈਣ ਕਾਰਨ ਉਸ ਦੀ ਮੌ-ਤ ਹੋ ਗਈ। ਪਰਿਵਾਰ ਨੇ ਦੋਸ਼ ਲਾਇਆ ਕਿ ਰਾਜਕੁਮਾਰ ਦੀ ਮੌ-ਤ ਏਜੰਟ ਕਾਰਨ ਹੋਈ ਹੈ, ਜਿਸ ਦੇ ਕਾਰਨ ਉਹ ਪ੍ਰੇ-ਸ਼ਾ-ਨ ਸੀ।
ਅੱਗੇ ਵੀਨਾ ਨੇ ਦੱਸਿਆ ਕਿ ਏਜੰਟ ਨੇ ਵੀਜ਼ਾ ਦੇਣ ਤੋਂ ਬਾਅਦ ਉਸ ਦੀ ਧੀ ਅਤੇ ਜਵਾਈ ਦੀਆਂ ਟਿਕਟਾਂ ਵੱਖੋ ਵੱਖ ਬੁੱਕ ਕਰਵਾਈਆਂ ਸਨ ਪਰ ਜਦੋਂ ਪੰਕਜ ਅੰਮ੍ਰਿਤਸਰ ਹਵਾਈ ਅੱਡੇ ਉਤੇ ਪਹੁੰਚਿਆ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਨੂੰ ਦੱਸਿਆ ਕਿ ਵੀਜ਼ਾ ਫਰਜ਼ੀ ਹੈ ਤਾਂ ਉਹ ਕਿਸੇ ਤਰ੍ਹਾਂ ਆਪਣਾ ਬਚਾਅ ਕਰਕੇ ਵਾਪਸ ਆ ਗਿਆ। ਜਦੋਂ ਅਸੀਂ ਬੇਟੀ ਦੇ ਵੀਜ਼ੇ ਬਾਰੇ ਪੁੱਛ ਗਿੱਛ ਕੀਤੀ ਤਾਂ ਉਹ ਵੀ ਜਾਅਲੀ ਨਿਕਲਿਆ। ਕਾਫੀ ਵਿਵਾਦ ਤੋਂ ਬਾਅਦ ਏਜੰਟ ਵੱਲੋਂ ਪੈਸੇ ਵਾਪਸ ਕਰਨ ਲਈ ਉਸ ਨੂੰ ਦਿੱਤਾ ਗਿਆ ਚੈੱਕ ਵੀ ਬੈਂਕ ਵਿੱਚ ਬਾਊਂਸ ਹੋ ਗਿਆ, ਜਿਸ ਕਾਰਨ ਰਾਜਕੁਮਾਰ ਦੀ ਹਾਲ ਹੋਰ ਵੀ ਵਿਗੜ ਗਿਆ।
ਦੂਜੇ ਪਾਸੇ ਏਜੰਟ ਨੇ ਆਪਣੇ ਉਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਸਾਰੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਨੇ ਪੂਰੀ ਅਦਾਇਗੀ ਨਹੀਂ ਕੀਤੀ ਸੀ, ਜਿਸ ਕਾਰਨ ਉਹ ਨਹੀਂ ਜਾ ਸਕੇ। ਏਜੰਟ ਨੇ ਦੋਸ਼ ਲਾਇਆ ਕਿ ਮ-ਰ-ਨ ਵਾਲਾ ਰਾਜਕੁਮਾਰ ਪਹਿਲਾਂ ਹੀ ਬਿਮਾਰ ਸੀ ਅਤੇ ਉਸ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਥਾਣਾ ਡੇਹਲੋਂ ਦੇ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਦੇਹ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।