ਕੈਨੇਡਾ ਤੋਂ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਕੈਨੇਡਾ ਵਿਚ ਇਕ ਸੜਕ ਹਾਦਸੇ ਦੌਰਾਨ ਪੰਜਾਬ ਦੇ ਨੌਜਵਾਨ ਦੀ ਮੌ-ਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖੰਨਾ ਦੇ ਨੌਜਵਾਨ ਵਿਸ਼ਵਰਾਜ ਸਿੰਘ ਗਿੱਲ ਦੀ ਕੈਨੇਡਾ ਦੇ ਸ਼ਹਿਰ ਕੈਲੇਡਨ ਵਿੱਚ 31 ਦਸੰਬਰ ਦੀ ਰਾਤ ਨੂੰ ਇੱਕ ਸੜਕ ਹਾਦਸੇ ਵਿੱਚ ਮੌ-ਤ ਹੋ ਗਈ ਸੀ। ਵਿਸ਼ਵਰਾਜ ਸਿੰਘ ਦੀ ਮੌ-ਤ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਦੇ ਘਰ ਵਿੱਚ ਖੁਸ਼ੀ ਦਾ ਮਾਹੌਲ ਸੋਗ ਵਿੱਚ ਬਦਲ ਗਿਆ। ਦੱਸਿਆ ਜਾ ਰਿਹਾ ਹੈ ਕਿ ਘਰ ਵਿਚ ਵਿਸ਼ਵਰਾਜ ਸਿੰਘ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ।
ਪਰ ਦੁਖ-ਦਾਈ ਹਾਦਸੇ ਵਿਚ ਹੋਈ ਨੌਜਵਾਨ ਦੀ ਮੌ-ਤ ਨੇ ਮਾਪਿਆਂ ਦੀਆਂ ਖੁਸ਼ੀਆਂ ਅਤੇ ਸੁਪਨੇ ਢਹਿ ਢੇਰੀ ਕਰ ਦਿੱਤੇ। ਜਾਣਕਾਰੀ ਦਿੰਦਿਆਂ ਪਿਤਾ ਕੁਲਵੰਤ ਸਿੰਘ ਗਿੱਲ ਨੇ ਦੱਸਿਆ ਕਿ ਪੁੱਤਰ ਵਿਸ਼ਵਰਾਜ ਸਿੰਘ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ, ਜੋ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਰਹਿ ਰਿਹਾ ਸੀ।
ਪਿਤਾ ਨੇ ਦੱਸਿਆ ਕਿ ਪੁੱਤਰ ਦੀ ਮੰਗਣੀ ਕੈਨੇਡਾ ਦੀ ਇਕ ਲੜਕੀ ਨਾਲ ਵੀ ਹੋਈ ਸੀ, ਜੋ ਕੁਝ ਦਿਨ ਪਹਿਲਾਂ ਹੀ ਵਿਆਹ ਲਈ ਭਾਰਤ (ਪੰਜਾਬ) ਆਈ ਸੀ। ਉਸ ਨੇ ਆਪਣੇ ਪੁੱਤਰ ਵਿਸ਼ਵਰਾਜ ਸਿੰਘ ਨੂੰ ਵੀ ਭਾਰਤ (ਪੰਜਾਬ) ਆਉਣ ਲਈ ਕਿਹਾ ਸੀ, ਪਰ ਉਸ ਨੇ ਕਿਹਾ ਕਿ ਉਸ ਦੀ ਪੀ. ਆਰ. ਆਉਣ ਵਿਚ ਕੁਝ ਦਿਨ ਬਾਕੀ ਹਨ, ਉਹ ਵੀ ਪੀ. ਆਰ. ਮਿਲਣ ਤੇ ਵਾਪਸ ਆ ਜਾਵੇਗਾ। ਘਰ ਵਿੱਚ ਪੁੱਤਰ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ, ਵਿਆਹ ਜਨਵਰੀ ਜਾਂ ਫਰਵਰੀ ਮਹੀਨੇ ਵਿੱਚ ਹੋਣਾ ਸੀ। ਇਸ ਹਾਦਸੇ ਤੋਂ ਕੁਝ ਘੰਟੇ ਪਹਿਲਾਂ ਬੇਟੇ ਵਿਸ਼ਵਰਾਜ ਸਿੰਘ ਨਾਲ ਗੱਲਬਾਤ ਹੋਈ ਸੀ, ਜਿਸ ਵਿਚ ਉਹ ਕਹਿ ਰਿਹਾ ਸੀ ਕਿ ਉਹ ਜਲਦੀ ਹੀ ਭਾਰਤ (ਪੰਜਾਬ) ਆਵੇਗਾ।
ਕੁਝ ਸਮੇਂ ਬਾਅਦ ਪੁੱਤਰ ਵਿਸ਼ਵਜੀਤ ਸਿੰਘ ਆਪਣੇ ਪਾਲਤੂ ਕੁੱਤੇ ਨੂੰ ਸੈਰ ਕਰਵਾਉਣ ਲਈ ਕਾਰ ਵਿੱਚ ਘਰੋਂ ਗਿਆ। ਪਰ ਰਸਤੇ ਵਿਚ ਅਚਾ-ਨਕ ਉਸ ਦੀ ਕਾਰ ਬਰਫ ਉਤੇ ਤਿਲਕ ਗਈ ਅਤੇ ਪਲਟ ਗਈ ਅਤੇ ਦੂਜੇ ਪਾਸੇ ਆ ਰਹੇ ਇਕ ਹੋਰ ਵਾਹਨ ਨਾਲ ਟ-ਕ-ਰਾ ਗਈ। ਜਿਸ ਕਾਰਨ ਕਾਰ ਨੂੰ ਅੱ-ਗ ਲੱਗ ਗਈ। ਸੀਟ ਬੈਲਟ ਲੱਗੀ ਹੋਣ ਕਾਰਨ ਉਹ ਕਾਰ ਵਿਚੋਂ ਬਾਹਰ ਨਹੀਂ ਨਿਕਲ ਸਕਿਆ, ਜਿਸ ਕਾਰਨ ਉਸ ਦੀ ਮੌ-ਤ ਹੋ ਗਈ।