ਪੰਜਾਬ ਦੇ ਜਿਲ੍ਹਾ ਸੰਗਰੂਰ ਵਿੱਚ ਦੁਖ-ਦਾਈ ਹਾਦਸਾ ਵਾਪਰ ਗਿਆ। ਸੰਗਰੂਰ ਜ਼ਿਲ੍ਹੇ ਵਿੱਚ ਦੋ ਭਰਾ ਮਿੱਟੀ ਡਿੱਗਣ ਕਾਰਨ ਹੇਠਾਂ ਦੱ-ਬ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਮੌ-ਤ ਹੋ ਗਈ ਅਤੇ ਦੂਜਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਇਹ ਦੋਵੇਂ ਭਰਾ ਰਾਜ ਮਿਸਤਰੀ ਦਾ ਕੰਮ ਕਰਦੇ ਹਨ, ਜੋ ਸੰਗਰੂਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਛੱਪੜ ਪੱਕਾ ਕਰਨ ਦੇ ਕੰਮ ਵਿੱਚ ਲੱਗੇ ਹੋਏ ਸਨ। ਇਸ ਮਾਮਲੇ ਵਿਚ ਮ੍ਰਿਤਕ ਦੀ ਮਾਂ ਨੇ ਦੋਸ਼ ਲਾਇਆ ਕਿ ਇਹ ਘ-ਟ-ਨਾ ਠੇਕੇਦਾਰ ਦੀ ਅਣਗਹਿਲੀ ਦੇ ਕਾਰਨ ਹੋਈ ਹੈ। ਪਿੰਡ ਰਾਮਗੜ੍ਹ ਜਵੰਧੇ ਦੀ ਰਹਿਣ ਵਾਲੀ ਜਮਨਾ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌ-ਤ ਹੋ ਚੁੱਕੀ ਹੈ। ਉਨ੍ਹਾਂ ਦੇ 3 ਲੜਕੇ ਹਨ, ਜਿਨ੍ਹਾਂ ਵਿਚੋਂ ਹਰਦੀਪ ਸਿੰਘ ਅਤੇ ਗਗਨਦੀਪ ਸਿੰਘ ਰਾਜ ਮਿਸਤਰੀ ਹਨ।
ਇਹ ਦੋਵੇਂ ਪਿਛਲੇ ਇਕ ਮਹੀਨੇ ਤੋਂ ਪਿੰਡ ਚੱਠੇ ਨਨਹੇੜਾ ਵਿਚ ਪੰਚਾਇਤੀ ਰਾਜ ਵੱਲੋਂ ਬਣਾਏ ਜਾ ਰਹੇ ਛੱਪੜ ਨੂੰ ਪੱਕਾ ਕਰਨ ਦਾ ਕੰਮ ਕਰ ਰਹੇ ਸਨ। ਇਹ ਕੰਮ ਸੰਗਰੂਰ ਦੀ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਠੇਕੇ ਉਤੇ ਲਿਆ ਗਿਆ ਸੀ। ਇਹ ਕੰਪਨੀ ਰਾਜਵਿੰਦਰ ਸਿੰਘ ਵਾਸੀ ਹੀਰੋ ਕਲਾਂ ਅਤੇ ਵਿਨੋਦ ਕੁਮਾਰ ਵਾਸੀ ਸੰਗਰੂਰ ਵੱਲੋਂ ਚਲਾਈ ਜਾ ਰਹੀ ਹੈ।
ਕੰਮ ਕਰਦੇ ਸਮੇਂ ਦੋਵਾਂ ਭਰਾਵਾਂ ਉਤੇ ਮਿੱਟੀ ਡਿੱਗ ਪਈ, ਜਿਸ ਕਾਰਨ ਗਗਨਦੀਪ ਸਿੰਘ ਦੀ ਮੌ-ਤ ਹੋ ਗਈ ਅਤੇ ਹਰਦੀਪ ਸਿੰਘ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਮਾਂ ਜਮਨਾ ਕੌਰ ਦੇ ਬਿਆਨਾਂ ਦੇ ਆਧਾਰ ਉਤੇ ਥਾਣਾ ਛਾਜਲੀ ਦੀ ਪੁਲਿਸ ਵਲੋਂ ਰਾਜਵਿੰਦਰ ਸਿੰਘ ਅਤੇ ਵਿਨੋਦ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਭਰਾ ਅਣਵਿਆਹਿਆ ਸੀ, ਜਦੋਂ ਕਿ ਜ਼ਖਮੀ ਭਰਾ ਵਿਆਹਿਆ ਹੋਇਆ ਹੈ।