ਚੰਡੀਗੜ੍ਹ ਵਿਚ ਚਾ-ਕੂ ਨਾਲ ਵਾਰ ਕਰਕੇ ਕ-ਤ-ਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਦੁਕਾਨਦਾਰਾਂ ਵਿਚਕਾਰ ਝ-ਗ-ੜਾ ਹੋ ਗਿਆ ਸੀ। ਜਦੋਂ ਦੁਕਾਨ ਦਾ ਤੀਜਾ ਕਰਮਚਾਰੀ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗਿਆ ਤਾਂ ਉਸ ਉਤੇ ਚਾ-ਕੂ ਨਾਲ ਵਾਰ ਕਰ ਦਿੱਤਾ ਗਿਆ। ਪੁਲਿਸ ਵਲੋਂ ਜਖਮੀਂ ਨੂੰ ਚੰਡੀਗੜ੍ਹ ਦੇ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ। ਇਹ ਘ-ਟ-ਨਾ ਸੈਕਟਰ 19 ਦੇ ਸਦਰ ਬਾਜ਼ਾਰ ਵਿੱਚ ਵਾਪਰੀ ਹੈ। ਮ੍ਰਿਤਕ ਦੀ ਪਹਿਚਾਣ ਸੁਨੀਲ ਵਾਸੀ ਧਨਾਸ ਦੇ ਰੂਪ ਵਜੋਂ ਹੋਈ ਹੈ।
ਬਾਹਰੋਂ ਸੱਦੇ ਸੀ ਲੜਕੇ
ਕਿਸੇ ਮਾਮਲੇ ਨੂੰ ਲੈ ਕੇ ਦੁਕਾਨ ਉਤੇ ਕੰਮ ਕਰਨ ਵਾਲੇ ਰਾਹੁਲ ਦਾ ਇਕ ਦੂਜੇ ਦੁਕਾਨ ਦੇ ਕਰਮਚਾਰੀ ਨਾਲ ਝ-ਗ-ੜਾ ਹੋ ਗਿਆ ਸੀ। ਉਸ ਨੇ ਰਾਹੁਲ ਤੋਂ ਬ-ਦ-ਲਾ ਲੈਣ ਲਈ ਬਾਹਰੋਂ ਕੁਝ ਲੜਕਿਆਂ ਨੂੰ ਬੁਲਾਇਆ ਸੀ। ਉਨ੍ਹਾਂ ਲੜਕਿਆਂ ਨੇ ਰਾਹੁਲ ਨੂੰ ਕੁੱ-ਟ-ਣਾ ਸ਼ੁਰੂ ਕਰ ਦਿੱਤਾ। ਇਹ ਦੇਖ ਕੇ ਸੁਨੀਲ ਉਨ੍ਹਾਂ ਨੂੰ ਛੁਡਾਉਣ ਚਲਿਆ ਗਿਆ। ਇਸ ਉਤੇ ਦੋਸ਼ੀਆਂ ਨੇ ਗੁੱਸੇ ਵਿਚ ਆ ਕੇ ਸੁਨੀਲ ਉਤੇ ਚਾ-ਕੂ ਨਾਲ ਵਾਰ ਕਰ ਦਿੱਤਾ।
ਉੱਥੇ ਮੌਜੂਦ ਲੋਕਾਂ ਵਲੋਂ ਇਸ ਮਾਮਲੇ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਅਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ।
ਜ਼ਿਆਦਾ ਬਲੱਡ ਵਹਿਣ ਕਾਰਨ ਹੋਈ ਮੌ-ਤ
ਦੋਸ਼ੀਆਂ ਨੇ ਵਿਚ ਬਚਾਅ ਕਰਨ ਆਏ ਸੁਨੀਲ ਦੇ ਪੱਟ ਵਿਚ ਚਾ-ਕੂ ਮਾ-ਰ ਦਿੱਤਾ। ਜਿਸ ਕਾਰਨ ਉਸ ਦਾ ਕਾਫੀ ਬਲੱਡ ਵਹਿ ਗਿਆ ਸੀ। ਡਾਕਟਰ ਨੇ ਉਸ ਦੀ ਮੌ-ਤ ਦਾ ਕਾਰਨ ਜਿਆਦਾ ਬਲੱਡ ਵਹਿਣਾ ਦੱਸਿਆ ਹੈ। ਇਸ ਮਾਮਲੇ ਵਿੱਚ ਸ਼ਿਕਾਇਤ ਕਰਨ ਵਾਲੇ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਘ-ਟ-ਨਾ ਸਮੇਂ ਚਾਰ ਲੜਕੇ ਬਾਜ਼ਾਰ ਵਿੱਚ ਆਏ ਸਨ। ਇਨ੍ਹਾਂ ਵਿੱਚੋਂ ਇੱਕ ਦੇ ਹੱਥ ਵਿੱਚ ਚਾ-ਕੂ ਸੀ ਅਤੇ ਦੂਜੇ ਦੇ ਹੱਥ ਵਿੱਚ ਸੋਟੀ ਸੀ। ਉਹ ਮਾਰਕੀਟ ਵਿੱਚ ਦੋ ਦੁਕਾਨਾਂ ਵਿੱਚ ਸੇਲਜ਼ਮੈਨ ਵਜੋਂ ਕੰਮ ਕਰਨ ਵਾਲੇ ਰਾਹੁਲ ਅਤੇ ਸੁਨੀਲ ਨਾਲ ਝ-ਗ-ੜਾ ਕਰਨ ਲੱਗੇ। ਗਜੇਂਦਰ ਉਰਫ ਆਲੂ ਨਾਮ ਦੇ ਦੋਸ਼ੀ ਨੇ ਸੁਨੀਲ ਨੂੰ ਚਾ-ਕੂ ਮਾ-ਰ ਦਿੱਤਾ। ਸੁਨੀਲ ਨੂੰ ਬਾਜ਼ਾਰ ਵਿਚ ਹੀ ਕੰਮ ਕਰਨ ਵਾਲੇ ਰਣਜੀਤ ਨਾਮ ਦੇ ਨੌਜਵਾਨ ਨੇ ਫੜਿਆ ਹੋਇਆ ਸੀ। ਇਸ ਤੋਂ ਬਾਅਦ ਸੁਨੀਲ ਮੌਕੇ ਉਤੇ ਹੀ ਡਿੱਗ ਪਿਆ। ਦੁਕਾਨਦਾਰਾਂ ਦੀ ਇਕੱਠੀ ਹੋਈ ਭੀੜ ਦਾ ਫਾਇਦਾ ਉਠਾ ਕੇ ਦੋਸ਼ੀ ਉਥੋਂ ਫਰਾਰ ਹੋ ਗਏ।
ਮ੍ਰਿਤਕ ਇਕ ਮਹੀਨਾ ਪਹਿਲਾਂ ਹੀ ਬਣਿਆ ਸੀ ਪਿਤਾ
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸੁਨੀਲ ਇਕ ਮਹੀਨਾ ਪਹਿਲਾਂ ਹੀ ਪਿਤਾ ਬਣਿਆ ਸੀ। ਉਸ ਦਾ ਇੱਕ ਛੋਟਾ ਪੁੱਤਰ ਹੈ। ਉਹ ਪਿਛਲੇ 12 ਸਾਲਾਂ ਤੋਂ ਬਜਾਰ ਵਿੱਚ ਕੰਮ ਕਰ ਰਿਹਾ ਸੀ ਅਤੇ ਸ਼ਾਂਤ ਸੁਭਾਅ ਦਾ ਮਾਲਕ ਸੀ। ਸੁਨੀਲ ਅਸ਼ਵਨੀ ਗੋਇਲ ਨਾਮ ਦੀ ਦੁਕਾਨ ਉਤੇ ਕੰਮ ਕਰਦਾ ਸੀ। ਉਸ ਦਾ ਇੱਕ ਵੱਡਾ ਭਰਾ ਵੀ ਹੈ। ਉਸ ਦੇ ਪਿਤਾ ਸੈਕਟਰ 26 ਮੰਡੀ ਵਿੱਚ ਫਲ ਵੇਚਣ ਦਾ ਕੰਮ ਕਰਦੇ ਹਨ। ਇਸ ਘਟਨਾ ਦੇ ਵਿਰੋਧ ਵਿੱਚ ਅੱਜ ਸੈਕਟਰ 19 ਦਾ ਸਦਰ ਬਾਜ਼ਾਰ ਵੀ ਬੰਦ ਰੱਖਿਆ ਗਿਆ ਹੈ।