21 ਸਾਲ ਦੇ ਨੌਜਵਾਨ ਨੇ, ਜਿੰਦਗੀ ਨੂੰ ਆਖੀ ਅਲਵਿਦਾ, ਆਪਣੇ ਫੋਨ ਉਤੇ ਵੀਡੀਓ ਬਣਾ ਕੇ, ਦੱਸੀ ਦੋਸ਼ੀ ਦੀ ਹਰ-ਕਤ, ਮਮਲਾ ਦਰਜ

Punjab

ਜਿਲ੍ਹਾ ਪਟਿਆਲਾ (ਪੰਜਾਬ) ਦੇ ਥਾਣਾ ਭਾਦਸੋਂ ਅਧੀਨ ਪੈਂਦੇ ਪਿੰਡ ਸਕਰਾਲੀ ਦੇ ਰਹਿਣ ਵਾਲੇ 21 ਸਾਲ ਉਮਰ ਦੇ ਨੌਜਵਾਨ ਵੱਲੋਂ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰਨ ਦਾ ਦੁਖ-ਦਾਈ ਮਾਮਲਾ ਪ੍ਰਾਪਤ ਹੋਇਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਹਿਚਾਣ ਦਿਲਸ਼ਾਦ ਖਾਨ ਨਾਮ ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿਚ ਇਕ ਪਿਓ ਅਤੇ ਪੁੱਤ ਨੂੰ ਗ੍ਰਿਫਤਾਰ ਕਰ ਲਿਆ ਹੈ।

ਫੋਨ ਉਤੇ ਵੀਡੀਓ ਬਣਾ ਕੇ ਕਰ ਲਿਆ ਦੁ-ਖ-ਦ ਕਾਰ-ਨਾਮਾ

ਇਸ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ ਉਤੇ ਦੋਵੇਂ ਪਿਓ ਅਤੇ ਪੁੱਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀਆਂ ਦੀ ਪਹਿਚਾਣ ਸੁਖਬੀਰ ਸਿੰਘ ਉਮਰ 23 ਸਾਲ ਹਰਵਿੰਦਰ ਸਿੰਘ ਦੇ ਨਾਮ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਸੁਖਬੀਰ ਸਿੰਘ ਮ੍ਰਿਤਕ ਨੌਜਵਾਨ ਨਾਲ ਜਿਆਦਤੀ ਕਰਦਾ ਸੀ। ਦੋਸ਼ੀ ਆਏ ਦਿਨ ਉਸ ਨੂੰ ਬਲੈਕ-ਮੇ-ਲ ਕਰਕੇ ਇਹ ਘਿਨਾ-ਉਣੀ ਹਰ-ਕਤ ਕਰਦਾ ਸੀ।

ਜਦੋਂ ਮ੍ਰਿਤਕ ਨੇ ਇਹ ਸਾਰੀ ਗੱਲ ਦੋਸ਼ੀ ਦੇ ਪਿਤਾ ਨੂੰ ਦੱਸੀ ਤਾਂ ਉਸ ਨੇ ਵੀ ਪੁੱਤਰ ਦਾ ਪੱਖ ਲੈ ਕੇ ਉਸ ਨਾਲ ਕੁੱਟ-ਮਾਰ ਕੀਤੀ। ਇਸ ਤੋਂ ਦੁਖੀ ਹੋ ਕੇ ਨੌਜਵਾਨ ਨੇ ਫਾ-ਹਾ ਲਾ ਖੁ-ਦ-ਕੁ-ਸ਼ੀ ਕਰ ਲਈ। ਇਸ ਦੌਰਾਨ ਉਸ ਵਲੋਂ ਆਪਣੇ ਫੋਨ ਉਤੇ ਇਕ ਵੀਡੀਓ ਵੀ ਬਣਾਈ ਗਈ। ਪੁਲਿਸ ਨੇ ਵੀਡੀਓ ਅਤੇ ਸ਼ਿਕਾਇਤ ਦੇ ਆਧਾਰ ਉਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਸ ਕਾਰਨ ਪਰਿਵਾਰਕ ਮੈਂਬਰਾਂ ਨੇ ਨਾਭਾ-ਭਾਦਸੋਂ ਰੋਡ ਉਤੇ ਧਰਨਾ ਦੇ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਥਾਣਾ ਸਦਰ ਦੇ ਮੁਖੀ ਇੰਸਪੈਕਟਰ ਇੰਦਰਪਾਲ ਚੌਹਾਨ ਦੱਸਣ ਅਨੁਸਾਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉਤੇ ਸੁਖਵੀਰ ਸਿੰਘ ਪੁੱਤਰ ਹਰਵਿੰਦਰ ਸਿੰਘ, ਹਰਵਿੰਦਰ ਸਿੰਘ ਪੁੱਤਰ ਦੇਵ ਸਿੰਘ ਵਾਸੀ ਸਕਾਰਲੀ ਦੇ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਵਲੋਂ ਲਾਇਆ ਧਰਨਾ ਵੀ ਚੁੱਕ ਲਿਆ ਗਿਆ ਹੈ।

Leave a Reply

Your email address will not be published. Required fields are marked *