ਕੰਮ ਉਤੇ ਜਾ ਰਹੇ, ਮੋਟਰਸਾਈਕਲ ਸਵਾਰ ਨੌਜਵਾਨ ਨਾਲ ਹਾਦਸਾ, ਤੋੜਿਆ ਦਮ, ਦੋ ਜੁਆਕਾਂ ਦੇ ਸਿਰੋਂ ਉੱਠਿਆ, ਪਿਓ ਦਾ ਛਾਇਆ

Punjab

ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਦੇ ਹੁਸ਼ਿਆਰਪੁਰ ਤੋਂ ਟਾਂਡਾ ਮੁੱਖ ਮਾਰਗ ਉਤੇ ਦੋਸੜਕਾ ਨੇੜੇ ਮੋਟਰਸਾਈਕਲ ਤੋਂ ਡਿੱਗ ਕੇ ਗੰਭੀਰ ਜ਼ਖਮੀ ਹੋਏ ਨੌਜਵਾਨ ਦੀ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਮੌ-ਤ ਹੋ ਗਈ। ਮ੍ਰਿਤਕ ਰਜਤ ਕੁਮਾਰ ਉਮਰ 29 ਸਾਲ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਧਨੋਟ ਜ਼ਿਲ੍ਹਾ ਕਾਂਗੜਾ ਦਾ ਰਹਿਣ ਵਾਲਾ ਸੀ। ਉਹ ਜਲੰਧਰ ਦੀ ਕਰਤਾਰਪੁਰ ਦੀ ਅਨਾਜ ਮੰਡੀ ਵਿੱਚ ਮੁਨਸ਼ੀ ਦਾ ਕੰਮ ਕਰਦਾ ਸੀ। ਪੋਸਟ ਮਾਰਟਮ ਤੋਂ ਬਾਅਦ ਪਰਿਵਾਰ ਦੇਹ ਲੈ ਕੇ ਹਿਮਾਚਲ ਪ੍ਰਦੇਸ਼ ਨੂੰ ਰਵਾਨਾ ਹੋ ਗਿਆ ਹੈ। ਜਿੱਥੇ ਅੱਜ ਹੀ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।

ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਵਿਚ ਮੌਜੂਦ ਰਜਤ ਕੁਮਾਰ ਦੇ ਚਾਚਾ ਅਸ਼ਵਨੀ ਕੁਮਾਰ ਅਤੇ ਅਨਿਲ ਕੁਮਾਰ ਨੇ ਦੱਸਿਆ ਕਿ ਰਜਤ ਕੁਮਾਰ ਪਿਛਲੇ ਕਈ ਸਾਲਾਂ ਤੋਂ ਕਰਤਾਰਪੁਰ ਦੀ ਅਨਾਜ ਮੰਡੀ ਵਿਚ ਮੁਨਸ਼ੀ ਦਾ ਕੰਮ ਕਰਦਾ ਸੀ। ਰਜਤ ਦੁਪਹਿਰ ਸਮੇਂ ਆਪਣੇ ਪਿੰਡ ਧਨੋਟ ਤੋਂ ਮੋਟਰਸਾਈਕਲ ਉਤੇ ਕਰਤਾਰਪੁਰ ਲਈ ਚੱਲਿਆ ਸੀ। ਹੁਸ਼ਿਆਰਪੁਰ ਤੋਂ ਟਾਂਡਾ ਮੁੱਖ ਮਾਰਗ ਉਤੇ ਦੋਸੜਕਾ ਨੇੜੇ ਉਸ ਦਾ ਮੋਟਰਸਾਈਕਲ ਅਚਾਨਕ ਬੇਕਾਬੂ ਹੋ ਜਾਣ ਕਾਰਨ ਸੜਕ ਉਤੇ ਡਿੱਗ ਗਿਆ। ਜਿਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਹਸਪਤਾਲ ਪਹੁੰਚਦਿਆਂ ਹੀ ਉਸ ਦੀ ਮੌ-ਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਰਜਤ ਕੁਮਾਰ ਘਰ ਦਾ ਇਕ-ਲੌਤਾ ਕਮਾਉਣ ਵਾਲਾ ਵਿਅਕਤੀ ਸੀ। ਚਾਰ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਉਸ ਦਾ ਢਾਈ ਸਾਲ ਦਾ ਪੁੱਤਰ ਹੈ। ਉਹ 5 ਮਹੀਨੇ ਪਹਿਲਾਂ ਹੀ ਇਕ ਧੀ ਦਾ ਪਿਤਾ ਬਣਿਆ ਸੀ। ਮੌਕੇ ਉਤੇ ਮੌਜੂਦ ਥਾਣਾ ਬੁੱਲੋਵਾਲ ਦੇ ਪੁਲਿਸ ਕਰਮੀਆਂ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉਤੇ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਕੇ ਪੋਸਟ ਮਾਰਟਮ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

Leave a Reply

Your email address will not be published. Required fields are marked *