ਨਵੀਂ ਵਿਆਹੀ ਲੜਕੀ ਦੀ, ਦੁ-ਖ-ਦ ਹਾਲ ਵਿਚ ਮਿਲੀ ਦੇਹ, ਮਾਪਿਆਂ ਨੇ ਸਹੁਰੇ ਪਰਿਵਾਰ ਉਤੇ ਲਾਏ ਗੰਭੀਰ ਇਲ-ਜ਼ਾਮ

Punjab

ਹਰਿਆਣਾ ਸੂਬੇ ਦੇ ਫਰੀਦਾਬਾਦ ਵਿਚ ਦਾ-ਜ ਨਾ ਲਿਆਉਣ ਉਤੇ ਇਕ ਵਿਆ-ਹੁਤਾ ਨੂੰ ਉਸ ਦੇ ਸਹੁਰਿਆਂ ਨੇ ਕੁੱ-ਟ ਕੇ ਕ-ਤ-ਲ ਕਰ ਦਿੱਤਾ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਾਦਸ਼ਾਹ ਖਾਨ ਦੀ ਮੋਰਚਰੀ ਵਿਚ ਰਖਵਾਇਆ ਹੈ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਲੜਕੀ ਦੇ ਜੀਜਾ ਰਵਿੰਦਰ ਨੇ ਦੱਸਿਆ ਕਿ ਉਸ ਦੀ ਸਾਲੀ ਰਿਤੂ ਉਮਰ 20 ਸਾਲ ਦਾ ਵਿਆਹ 6 ਮਹੀਨੇ ਪਹਿਲਾਂ 27 ਜੂਨ 2023 ਨੂੰ ਕੇਸ਼ਵ ਉਰਫ ਕੇਸਰ ਵਾਸੀ ਭਨਕਪੁਰ ਦੇ ਨਾਲ ਹੋਇਆ ਸੀ। ਉਦੋਂ ਤੋਂ ਕੇਵਲ ਕੇਸ਼ਵ ਉਰਫ ਕੇਸਰ ਹੀ ਨਹੀਂ ਬਲਕਿ ਜੇਠ ਸੰਤਰਾਮ, ਸਹੁਰਾ ਪਰਵੀਨ, ਧਨ ਸਿੰਘ, ਸੱਸ ਵਿਦਿਆ, ਦਿਉਰ ਸੌਦਾਨ, ਦਿਉਰ ਨਰਵੀਰ ਉਰਫ ਲਾਲਾ ਇਹ ਸਾਰੇ ਰਿਤੂ ਨੂੰ ਦਾ-ਜ ਲਈ ਤੰ-ਗ ਕਰਦੇ ਸਨ। ਸਹੁਰਾ ਪਰਿਵਾਰ ਦਾ-ਜ ਵਿਚ 10 ਲੱ-ਖ ਰੁਪਏ ਅਤੇ ਕਾਰ ਦੀ ਮੰਗ ਕਰ ਰਿਹਾ ਸੀ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਦੀ ਦਾਜ ਦੀ ਮੰਗ ਪੂਰੀ ਨਹੀਂ ਹੋਈ ਤਾਂ ਉਹ ਵਾਰ-ਵਾਰ ਰਿਤੂ ਨੂੰ ਤੰ-ਗ ਕਰਦੇ ਅਤੇ ਕੁੱਟ-ਮਾਰ ਕਰਦੇ ਸਨ। ਕੱਲ੍ਹ ਉਨ੍ਹਾਂ ਨੂੰ ਰਿਤੂ ਦੇ ਗੁਆਂਢੀਆਂ ਦਾ ਫੋਨ ਆਇਆ ਕਿ ਰੀਤੂ ਦੀ ਮੌ-ਤ ਹੋ ਗਈ ਹੈ। ਇਸ ਤੋਂ ਬਾਅਦ ਜਦੋਂ ਉਹ ਰੀਤੂ ਦੀ ਮਾਂ ਅਤੇ ਉਸ ਦੇ ਭਰਾਵਾਂ ਨਾਲ ਮੌਕੇ ਉਤੇ ਪਹੁੰਚੇ ਤਾਂ ਉਸ ਦੇ ਸਹੁਰੇ ਪਰਿਵਾਰ ਵਾਲੇ ਸਾਰੇ ਘਰ ਤੋਂ ਫਰਾਰ ਸਨ। ਰਿਤੂ ਉਨ੍ਹਾਂ ਨੂੰ ਮ੍ਰਿਤਕ ਹਾਲ ਵਿਚ ਮਿਲੀ। ਉਸ ਦੇ ਚਿਹਰੇ ਉਤੇ ਸੱ-ਟਾਂ ਦੇ ਕਈ ਨਿਸ਼ਾਨ ਸਨ ਅਤੇ ਉਸ ਦੀ ਗਰ-ਦਨ ਉਤੇ ਕਿਸੇ ਤਿੱਖੀ ਚੀਜ ਨਾਲ ਵਾਰ ਕੀਤਾ ਹੋਇਆ ਸੀ।

ਜਾਣਕਾਰੀ ਦਿੰਦਿਆਂ ਸਿਕਰੋਨਾ ਪੁਲਿਸ ਚੌਕੀ ਦੇ ਇੰਚਾਰਜ ਪ੍ਰਦੀਪ ਮੋਰ ਨੇ ਦੱਸਿਆ ਕਿ ਰਿਤੂ ਦੇ ਪਰਿਵਾਰ ਦੀ ਸ਼ਿਕਾਇਤ ਉਤੇ ਦਾ-ਜ ਲਈ ਕ-ਤ-ਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਉਸ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਅੱਗੇ ਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।

Leave a Reply

Your email address will not be published. Required fields are marked *